Sunday, February 22, 2026

ਸੰਗਤ ਬਲਾਕ ਦੀਆਂ ਪ੍ਰਾਇਮਰੀ ਖੇਡਾਂ ਧੂਮ-ਧੜੱਕੇ ਨਾਲ਼ ਸ਼ੁਰੂ

ppn1210201601

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕੀ ਸੰਗਤ ਮੰਡੀ ਵਿਖੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਲਾਨਾ ਸ਼ੈਸ਼ਨ 2016-17ਦੀਆਂ ਪ੍ਰਾਇਮਰੀ ਖੇਡਾਂ ਕਰਵਾਉਣ ਦਾ ਨਿਰਦੇਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਤੇ ਬਲਾਕ ਸੰਗਤ ਦੇ ਬਲਾਕ ਸਿੱਖਿਆ ਅਫ਼ਸਰ ਸ਼੍ਰੀਮਤੀ ਅਮਰਜੀਤ ਕੌਰ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸੰਗਤ ਸਕੂਲ ਦੇ ਖੇਡ ਮੈਦਾਨ ਵਿੱਚ ਪੂਰੇ ਉਤਸ਼ਾਹ ਅਤੇ ਧੂਮ-ਧੜੱਕੇ ਨਾਲ਼ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਡਾ. ਗੁਰਦੀਪ ਸਿੰਘ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਪੰਜਾਬ ਬਲਾਕ ਸੰਗਤ, ਸ਼ਾਮਿਲ ਹੋਏ। ਇਨ੍ਹਾਂ ਦੇ ਨਾਲ਼ ਡਾ.ਗੁਰਮੇਲ ਸਿੰਘ, ਡਾ. ਨਛੱਤਰ ਸਿੰਘ ਬਾਂਡੀ, ਡਾ. ਜਗਦੇਵ ਸਿੰਘ ਕੋਟ ਗੁਰੂ ਅਤੇ ਡਾ. ਸੁਖਵਿੰਦਰ ਸਿੰਘ ਸੰਗਤ ਹਾਜ਼ਰ ਸਨ।ਇਸ ਸਮੇਂ ਮੁੱਖ ਮਹਿਮਾਨ ਡਾ. ਗੁਰਦੀਪ ਸਿੰਘ ਨੇ ਬੱਚਿਆਂ ਦੀ ਹੌਂਸਲਾ-ਅਫ਼ਜ਼ਾਈ ਲਈ ਇੱਕਤੀ ਸੌ ਰੁਪਏ ਰਿਫਰੈਸ਼ਮੈਂਟ ਲਈ ਯੋਗਦਾਨ ਦਿੱਤਾ।ਅੱਜ ਦੀਆਂ ਖੇਡਾਂ ਵਿੱਚ ਸਰਕਲ ਸਟਾਈਲ ਕਬੱਡੀ, ਨੈਸ਼ਨਲ ਸਟਾਈਲ ਕਬੱਡੀ (ਲੜਕੇ ਅਤੇ ਲੜਕੀਆਂ), ਖੋ-ਖੋ (ਲੜਕੇ ਅਤੇ ਲੜਕੀਆਂ), ਕੁਸ਼ਤੀਆਂ ਅਤੇ ਜਿਮਨਾਸਟਿਕ ਦੇ ਮੁਕਾਬਲੇ ਹੋਏ। ਸਰਕਲ ਸਟਾਈਲ ਕਬੱਡੀ ਵਿੱਚ ਸੈਂਟਰ ਸੇਖੂ ਅਤੇ ਸੈਂਟਰ ਗਹਿਰੀ ਬੁੱਟਰ ਦੀਆਂ ਟੀਮਾਂ ਫਾਈਨਲ ਮੁਕਾਬਲੇ ਵਿੱਚ ਪਹੁੰਚੀਆਂ। ਜਗਜੀਤ ਸਿੰਘ ਚੀਮਾ, ਮਿੱਠਾ ਸਿੰਘ, ਗੁਰਤੇਜ ਸਿੰਘ, ਭਾਰਤ ਭੂਸ਼ਣ, ਸ਼੍ਰੀਮਤੀ ਰਾਜ ਰਾਣੀ ਸੀ.ਐੱਚ.ਟੀ. ਸਾਹਿਬਾਨ ਖੇਡਾਂ ਦੇ ਕਨਵੀਨਰ ਸਨ।
ਪ੍ਰੈਸ ਸਕੱਤਰ ਬਲਵੀਰ ਸਿੰਘ ਜੰਗੀਰਾਣਾ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ, ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਵਿੱਚ ਗਹਿਰੀ ਬੁੱਟਰ ਅਤੇ ਚੱਕ ਅਤਰ ਸਿੰਘ ਸੈਟਰ ਦੀਆਂ ਟੀਮਾ ਫਾਈਨਲ ਵਿੱਚ ਗਈਆਂ, ਜਿਮਨਾਸਟਿਕ (ਲੜਕੀਆਂ) ਵਿੱਚ ਚੱਕ ਅਤਰ ਸਿੰਘ ਜੇਤੁ ਰਿਹਾ, ਕਬੱਡੀ ਸਰਕਲ ਵਿੱਚ ਗਹਿਰੀ ਬੁੱਟਰ ਅਤੇ ਸੇਖੂ ਸੈਂਟਰ ਦੀ ਟੀਮ ਫਾਈਨਲ ਵਿੱਚ ਗਏ, ਖੋ-ਖੋ ਲੜਕੇ ਮੁਕਾਬਲਿਆਂ ਵਿੱਚ ਸੇਖੂ ਅਤੇ ਗਹਿਰੀ ਬੁੱਟਰ ਸੈਂਟਰ ਦੀਆਂ ਟੀਮਾਂ ਫਾਈਨਲ ਵਿੱਚ ਆਈਆਂ ਦੇ ਮੁਕਾਬਲਿਆ ਵਿੱਚ ਵਿੱਚ ਜਸਵਿੰਦਰ ਸਿੰਘ ਬਾਜਕ, ਸੁਖਮੰਦਰ ਸਿੰਘ ਝੁੰਬਾ, ਅੰੰਿਮਤਪਾਲ ਸਿੰਘ ਮਾਨ, ਰਾਜਵੀਰ ਸਿੰਘ,ਅੰੰਿਮਤਪਾਲ ਸਿੰਘ, ਜਸਵੀਰ ਸਿੰਘ, ਹਰਮੇਲ ਸਿੰਘ, ਨਰਿੰਦਰ ਸਿੰਗਲਾ, ਸੰਦੀਪ ਕੁਮਾਰ, ਬਲਕਾਰ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਲਲਿਤ ਕੁਮਾਰ, ਗੁਰਜੰਟ ਸਿੰਘ ਬੰਗੀ, ਦਵਿੰਦਰ ਸਿੰਘ ਪੱਕਾਂ ਕਲਾਂ ਆਦਿ ਨੇ ਮੁਕਾਬਲੇ ਕਰਵਾਏ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply