ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਡੀ ਐਸ ਪੀ ਦਵਿੰਦਰ ਸਿੰਘ ਪੀ ਪੀ ਐਸ ਕਪਤਾਨ ਪੁਲਿਸ ਸਿਟੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੁਝ ਸਮੇ ਤੋ ਮੋਬਾਇਲ ਸਨੈਚਿੰਗ ਦੀਆ ਵਾਰਦਾਤਾ ਹੋਣ ਕਾਰਨ ਸਵਪਨ ਸਰਮਾ ਆਈ ਪੀ ਐਸ ਐਸ ਐਸ ਐਸ ਪੀ ਬਠਿੰਡਾ ਦੀ ਹਦਾਇਤ ਤੇ ਸਹਿਰ ਬਠਿੰਡਾ ਦੇ ਗਜਟਿਡ ਅਫਸਰਾਨ ਐਸ ਪੀ ਸਿਟੀ ਬਠਿੰਡਾ, ਡੀ ਐਸ ਪੀ ਸਿਟੀ 1 ਅਤੇ ਡੀ ਐਸ ਪੀ ਸਿਟੀ 2 ਬਠਿੰਡਾ ਦੀ ਨਿਗਰਾਨੀ ਹੇਠ ਸਾਰੇ ਮੁੱਖ ਅਫਸਰਾਨ ਅਤੇ ਉਨ੍ਹਾਂ ਦੇ ਸਟਾਫ ਵੱਲੋ ਵੱਖ ਵੱਖ ਜਗ੍ਹਾਂ ‘ ਤੇ ਨਾਕਾ ਬੰਦੀਆ ਕਾਰਨ ਮਿਤੀ 11.10.2016 ਨੂੰ ਮੁੱਖਬਰੀ ਹੋਣ ਤੇ ਏ ਐਸ ਆਈ ਜੈ ਦੇਵ ਸਿੰਘ ਥਾਣਾ ਸਿਵਲ ਲਾਇਨ ਬਠਿੰਡਾ ਨੇ ਚੌਕ ਭੱਟੀ ਰੋਡ ਬਰਨਾਲਾ ਬਾਈਪਾਸ ਬਠਿੰਡਾ ਨਾਕਾ ਬੰਦੀ ਮੌਕੇ ਗੁਰਲਾਲ ਸਿੰਘ, ਬਿੱਟੂ ਰਾਮ, ਕਾਲਾ ਸਿੰਘ ਅਤੇ ਭਿੰਦਰ ਸਿੰਘ ਵਾਸੀਆਨ ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਨੂੰ ਦੋ ਮੋਟਰ ਸਾਇਕਲ ਤੇ ਆਉਦੇ ਕਾਬੂ ਕੀਤਾ ਜਿੰਨ੍ਹਾਂ ਪਾਸੋ ਅਜੀਤ ਰੋਡ, 100 ਫੁੱਟੀ ਰੋਡ, ਭੱਟੀ ਰੋਡ, ਕਿਲ੍ਹੇ ਦੇ ਆਸ ਪਾਸ ਦੀਆ ਸੜਕਾ ਅਤੇ ਪਾਵਰ ਹਾਊਸ ਰੋਡ ਦੇ ਇਲਾਕਾ ਵਿੱਚ ਜਾਂਦੇ ਔਰਤਾਂ ਅਤੇ ਆਦਮੀਆਂ ਪਾਸੋ ਡਰਾ ਕੇ ਖੋਹ ਕੇ ਭੱਜੇ ਵੱਖ ਵੱਖ ਕੰਪਨੀਆ ਦੇ 9 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਇਨ੍ਹਾਂ ਦੇ ਖਿਲਾਫ ਮੁੱਕਦਮਾ ਨੰਬਰ 177 ਮਿਤੀ 11.10.16 ਅ-ਧ 379ਬੀ ਆਈ ਪੀ ਸੀ ਥਾਣਾ ਸਿਵਲ ਲਾਇਨ ਬਠਿੰਡਾ ਦਰਜ ਰਜਿਸਟਰ ਹੋਇਆ ਹੈ। ਗ੍ਰਿਫਤਾਰੀ ਮੌਕੇ ਦੌਰਾਨ 9 ਮੋਬਾਇਲ ਫੋਨ, 2 ਮੋਟਰ ਸਾਇਕਲ ਕੁੱਲ ਮਲੀਤੀ 1 ਲੱਖ ਰੁਪੈ ਕੀਮਤ 9 ਮੋਬਾਇਲ ਫੋਨ ਬ੍ਰਾਮਦਗੀ ਹੋਏ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media