Sunday, October 11, 2026

ਦੁੱਧ ਦੀ ਮਹੱਤਤਾ ਬਾਰੇ ਲੇਖ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਰਣੀਕੇ ਕਰਨਗੇ ਸਨਮਾਨਿਤ

S. Gulzar Singh Ranikeਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ)- ਡੇਅਰੀ ਵਿਕਾਸ ਬੋਰਡ ਪੰਜਾਬ ਦੇ ਡਾਇਰੈਕਟਰੀ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਵਿਚ ਦੁੱਧ ਪੀਣ ਦੀ ਰੁੱਚੀ ਨੂੰ ਵਧਾਉਣ ਲਈ ਵਿਭਾਗ ਵਲੋਂ ਪੰਜਾਬ ਵਿਚ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ ਜਿਸ ਵਿਚ 237 ਬੱਚਿਆਂ ਨੇ ਭਾਗ ਲਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਇਨਾਂ ਲੇਖਾਂ ਦੀ ਮਾਰਕਿੰਗ ਕੀਤੀ ਗਈ ਅਤੇ ਨਤੀਜਾ ਐਲਾਨਿਆ ਗਿਆ। ਇਨਾਂ ਮੁਕਾਬਲਿਆਂ ਦੌਰਾਨ ਜ਼ਿਲਾ ਪੱਧਰ ਅਤੇ ਪੰਜਾਬ ਪੱਧਰ ‘ਤੇ ਜੇਤੂ ਰਹੇ ਬੱਚਿਆਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਵਲੋਂ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਡੇਅਰੀ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 15 ਅਕਤੂਬਰ ਨੂੰ ਠੀਕ ਸਵੇਰੇ 11 ਵਜੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਜ਼ਾਰ ਵਿਚ ਆਸਾਨੀ ਨਾਲ ਮਿਲਦੇ ਫਾਸਟ ਫੂਡ ਅਤੇ ਕੋਲਡ ਡਰਿੰਕਸ ਦੀ ਜਿਆਦਾ ਵਰਤੋਂ ਕਾਰਨ ਬੱਚਿਆਂ ਦੀ ਦੁੱਧ ਪੀਣ ਦੀ ਪਰਵਿਰਤੀ ਦਿਨੋ ਦਿਨ ਘੱਟਦੀ ਜਾ ਰਹੀ ਹੈ ਜਿਸ ਕਾਰਨ ਬੱਚਿਆਂ ਵਿਚ ਮੋਟਾਪਾ ਅਤੇ ਹੋਰ ਕਈ ਸ਼ਰੀਰਕ ਬੀਮਾਰੀਆਂ ਦਾ ਜਨਮ ਹੋ ਰਿਹਾ ਹੈ। ਉਨਾਂ ਕਿਹਾ ਕਿ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਦੁੱਧ ਪੀਣ ਨਾਲ ਹੋਣ ਵਾਲੇ ਸ਼ਰੀਰਕ ਲਾਭ ਤੇ ਤੰਦਰੁਸਤੀ ਤੋਂ ਜਾਣੂ ਕਰਵਾਉਣ ਲਈ ਇਸ ਮੌਕੇ ਵਿਸ਼ੇਸ਼ ਮਾਹਿਰਾਂ ਵਲੋਂ ਸੰਬੋਧਨ ਕੀਤਾ ਜਾਵੇਗਾ।
ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਨਾਂ ਲੇਖ ਮੁਕਾਬਲਿਆਂ ਦੌਰਾਨ ਜ਼ਿਲੇ ਪੱਧਰ ਤੋਂ ਜੇਤੂ ਰਹੇ 3-3 ਬੱਚਿਆਂ (ਕੁੱਲ 36) ਅਤੇ ਪੰਜਾਬ ਪੱਧਰ ‘ਤੇ ਜੇਤੂ 3 ਬੱਚਿਆਂ ਨੂੰ ਕੈਬਨਿਟ ਮੰਤਰੀ ਪਸ਼ੁ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ. ਗੁਲਜ਼ਾਰ ਸਿੰਘ ਰੀਣਕੇ ਵਲੋਂ ਨਕਦ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਹੋਰ ਦੱਸਿਆ ਕਿ ਇਸ ਸਮਾਗਮ ਦੌਰਾਨ ਬੱਚਿਆਂ ਨੂੰ ਜਿਆਦਾਤਰ ਦੁੱਧ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਜਾਵੇਗਾ ਅਤੇ ਨਾਲ ਹੀ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਸੰਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਸਮਾਗਮ ਵਿਚ ਸੈਕਟਰੀ ਡੇਅਰੀ ਵਿਭਾਗ ਸ. ਮਨਦੀਪ ਸਿੰਘ ਸੰਧੂ, ਕਰਨਾਲ ਤੋਂ ਡਾ. ਏ.ਕੇ. ਸ੍ਰੀਵਾਸਤਵਾ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਇਸ ਮੌਕੇ ‘ਤੇ ਬੱਚਿਆਂ ਨੂੰ ਸਹੀ ਦੁੱਧ ਦੀ ਪਹਿਚਾਣ ਕਰਨ ਅਤੇ ਸਹੀ ਢੰਗ ਨਾਲ ਦੁੱਧ ਦੀ ਵਰਤੋਂ ਕਰਨ ਬਾਰੇ ਵੱਡਮੁੱਲੇ ਨੁਕਤੇ ਵੀ ਦੱਸੇ ਜਾਣਗੇ। ਇਸ ਸਮਾਗਮ ਦੌਰਾਨ ਬੱਚਿਆਂ ਵਲੋਂ ਡੇਅਰੀ ਮਹਿਰਾਂ ਨਾਲ ਦੁੱਧ ਦੀ ਸਹੀ ਵਰਤੋਂ ਬਾਰੇ ਸਵਾਲ ਜਵਾਬ ਵੀ ਕੀਤੇ ਜਾਣਗੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply