
ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਪਲਾਈਜ਼ ਸਾਂਝਾਂ ਫੌਰਮ, ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇ ਇੱਕ ਮੰਗ ਪੱਤਰ ਜਨਰਲ ਸਕੱਤਰ ਪੰਜਾਬ ਕਾਂਗਰਸ ਹਰਮੰਦਰ ਸਿੰਘ ਜੱਸੀ, ਸਾਬਕਾ ਮੰਤਰੀ ਪੰਜਾਬ ਨੂੰ ਸੌਪਦੇ ਹੋਏ ਉਹਨਾਂ ਦੀ ਰਿਹਾਇਸ ਵਿਖੇ ਉਹਨਾਂ ਨਾਲ ਇੱਕ ਲੰਬੀ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਚਰਚਾ ਕਰਦੇ ਹੋਏ ਮੌਜੂਦਾ ਪੰਜਾਬ ਸਰਕਾਰ ਦੇ ਬਹੁਤ ਹੀ ਨਿੰਦਣਯੋਗ ਫੈਸਲੇ, ਜਿਸ ਤਹਿਤ ਗ.ਨ.ਦ.ਥ.ਪ ਨੂੰ ਬੰਦ ਕਰਦੇ ਹੋਏ ਇਸ ਦੀ 21 ਏਕੜ ਜ਼ਮੀਨ ਵੇਚਣ ਦੀ ਯੋਜਨਾ ਹੈ। ਜੋ ਕਿ ਅਤਿਅੰਤ ਗਲਤ ਅਤੇ ਬੇਹੱਦ ਨਿੰਦਣ ਯੋਗ ਫੈਸਲਾਂ ਹੈ, ਕਿਉਕਿ ਇਹ ਯੂਨਿਟ ਜਿੱਥੇ ਪੰਜਾਬ ਵਿੱਚ ਸਭ ਤੋਂ ਸਸਤੀ ਬਿਜਲੀ ਪੈਦਾ ਕਰ ਰਿਹਾ ਹੈ, ਉਥੇ ਹਜਾਰਾਂ ਪਰਿਵਾਰਾਂ ਦੀ ਜੀਵਿਕਾ ਇਸ ਨਾਲ ਚੱਲ ਰਹੀ ਹੈ। ਇਹ ਤੱਥ ਪ੍ਰੈਸ ਨਾਲ ਸਾਂਝੇ ਕਰਦੇ ਹੋਏ, ਜੱਸੀ ਨੇ ਕਿਹਾ ਕਿ ਬਾਦਲ ਸਰਕਾਰ ਦੇ ਇਸ ਗਲਤ ਇਰਾਦੇ ਤੋਂ ਸਾਫ ਹੈ ਕਿ ਅਜੇ ਵੀ ਇਹਨਾਂ ਦਾ ਧਿਆਨ ਪੰਜਾਬ ਦੀ ਚੱਪਾ ਚੱਪਾ ਜ਼ਮੀਨ ਵੇਚਣ ਤੇ ਹੈ ਅਤੇ ਆਪਣੀ ਇਸ ਨਿੰਦਨਯੋਗ ਅਤੇ ਲੋਕਤੰਤਰ ਵਿਰੋਧੀ ਨੀਤੀ ਕਾਰਨ ਇਹਨਾਂ ਨੂੰ ਲੋਕਾ ਦੀ ਰੋਜੀ ਰੋਟੀ ਦਾ ਵੀ ਧਿਆਨ ਨਹੀ।ਜੱਸੀ ਨੇ ਕਿਹਾ ਕਿ ਬਾਦਲ ਸਰਕਾਰ ਦੇ ਇਹਨਾਂ ਗਲਤ ਇਰਾਦਿਆਂ ਨੂੰ ਕਾਂਗਰਸ ਹੁਣ ਹੋਰ ਬਰਦਾਸਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਇਹ ਨੀਤੀ ਬਹੁਤ ਹੀ ਮੰਦਭਾਗੀ ਅਤੇ ਤਬਾਹੀ ਵਾਲੀ ਹੈ, ਜੇਕਰ ਬਾਦਲ ਸਰਕਾਰ ਕੁੱਝ ਖਤਮ ਕਰਨਾ ਚਾਹੁੰਦੀ ਹੈ ਤਾਂ ਉਹ ਪੰਜਾਬ ਵਿੱਚ ਬੈਹ ਰਹੇ ਨਸਿਆਂ ਦੇ 6ਵੇਂ ਦਰਿਆ, ਬਠਿੰਡਾ ਦੇ ਲੋਕਾਂ ਨੂੰ ਬਿਮਾਰੀਆਂ ਵਿੱਚ ਡਬੋ ਰਹੇ ਕਚਰਾ ਪਲਾਂਟ, ਸਰੇਆਮ ਸਮਾਜ ਵਿੱਚ ਫੈਲ ਰਹੀ ਗੁੰਡਾ ਗਰਦੀ, ਰਿਸ਼ਵਤ ਖੋਰੀ ਆਦਿ ਨੂੰ ਬੰਦ ਕਰੇ, ਪਰ ਅਫਸੋਸ ਕਿ ਇਹਨਾਂ ਮੁੱਦਿਆਂ ਵੱਲ ਬਾਦਲ ਸਰਕਾਰ ਦਾ ਕੋਈ ਧਿਆਨ, ਬਲਕਿ ਪਿਛਲੇ 40 ਸਾਲ ਤੋਂ ਜੋ ਇਹ ਪਲਾਟ ਸਸਤੀ ਬਿਜਲੀ ਅਤੇ ਰੋਜ਼ਗਾਰ ਮਹੁੱਈਆ ਕਰਵਾ ਰਿਹਾ ਹੈ, ਇਸ ਨੂੰ ਬੰਦ ਕਰਵਾਉਣ ਤੇ ਹੈ।ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਇਹ ਫੈਸਲਾ ਲੈਂਦੇ ਵੇਲੇ ਇਹਨਾਂ ਨੂੰ ਇਹ ਧਿਆਨ ਵੀ ਨਹੀਂ ਆਇਆ ਕਿ ਹਾਲ ਹੀ ਵਿੱਚ ਇਸ ਪਲਾਟ ਦੀ ਰੈਨੋਵੇਸਨ ਤੇ ਕਰੀਬ 9 ਕਰੋੜ ਰੁਪਏ ਪਬਲਿਕ ਫੰਡ ਖਰਚ ਕੀਤੇ ਗਏ ਹਨ। ਸz. ਜੱਸੀ ਨੇ ਜੱਥੇਬੰਦੀ ਨੂੰ ਭਰੋਸਾ ਦਿੱਤਾ ਕਾਂਗਰਸ ਉਹਨਾਂ ਨਾਲ ਚਟਾਨ ਦੀ ਤਰਾਂ੍ਹ ਖੜੀ ਹੈ ਅਤੇ ਆਉਣ ਵਾਲੀ 20 ਤਾਰੀਖ ਨੂੰ ਕਾਂਗਰਸ ਜੱਥੇਬੰਦੀ ਵਲੋਂ ਇਸ ਸਬੰਧੀ ਦਿਤੇ ਧਰਨੇ ਵਿੱਚ ਹਿੱਸਾ ਲਵੇਗੀ।ਸz. ਜੱਸੀ ਨੇ ਕਿਹਾ ਕਿ ਸਾਲ 2017 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੇ ਇਸ ਥਰਮਲ ਪਲਾਂਟ ਨੂੰ ਹੋਰ ਵਧੀਆ ਢੰਗ ਨਾਲ ਚਲਾਇਆ ਜਾਵੇਗਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media