
ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 14 ਅਕਤੂਬਰ ਨੂੰ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਿਵਲ ਸਟੇਸ਼ਨ ਵਿਖੇ ਐਨ.ਐਸ.ਐਸ ਯੂਨਿਟ ਵੱਲੋ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਦਲਜੀਤ ਕੌਰ ਤੇ ਸ. ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਵਿਭਾਗ ਦੀ ਯੋਗ ਅਗਵਾਈ ਵਿੱਚ ਕੈਂਪ ਲਾਇਆ ਗਿਆ ਅਤੇ ਵਣ ਉਤਸਵ ਮਨਾਇਆ ਗਿਆ ਜਿਸ ਦਾ ਉਦਘਾਟਨ ਰਘਵੀਰ ਸਿੰਘ ਮਾਨ ਵੱਲੋੇ ਪੌਦੇ ਲਗਾ ਕੇ ਕੀਤਾ ਗਿਆ ਇਸ ਸਮੇ ਸਕੂਲ ਸੁਪਰਡੈਂਟ ਗੁਰਮਿੰਦਰ ਸਿੰਘ ਅਤੇ ਲੈਕਚਰਾਰ ਕਰਮਜੀਤ ਕੌਰ,ਸੁਮਨ ਗੁਪਤਾ,ਜਤਿੰਦਰ ਕੌਰ,ਰਣਬੀਰ ਕੌਰ ਤੇ ਜਸਵਿੰਦਰ ਸਿੰਘ ਹਾਜਰ ਸਨ।ਸਕੂਲ ਡੀ.ਪੀ.ਈ ਕੰਵਰਜੀਤ ਸਿੰਘ ਨੇ ਸਕੂਲ ਦੀ ਸਫਾਈ ਵਿੱਚ ਖਾਸ ਯੋਗਦਾਨ ਪਾਇਆ ਤੇ ਵਲੰਟੀਅਰਾ ਨੂੰ ਆਪਸ ਵਿੱਚ ਮਿਲਾ ਕੇ ਕੰਮ ਨੂੰ ਸੰਪੂਰਨ ਕੀਤਾ ਗਿਆ।ਪਰਮਜੀਤ ਸਿੰਘ ਸੇਖੋ ਕਮੇਟੀ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਬਰਾਂ ਨੇ ਇਸ ਕੰਮ ਲਈ ਵਲੰਟੀਅਰ ਤੇ ਪ੍ਰੌਗਰਾਮ ਅਫਸਰ ਦਾ ਧੰਨਵਾਦ ਕੀਤਾ ਇਸ ਕੈਂਪ ਦੀ ਅਗਵਾਈ ਪ੍ਰੌਗਰਾਮ ਅਫਸਰ ਮਿੱਠੂ ਸਿੰਘ ਬਰਾੜ ਤੇ ਮੈਡਮ ਗੁਰਪ੍ਰੀਤ ਕੌਰ ਨੇ ਕੀਤੀ।ਜਿਸ ਵਿੱਚ ਸਾਰੇ ਸਕੂਲ ਦੇ ਕੈਪਸ ਕਮਰਿਆ ਤੇ ਗਰਾਊਂਡ ਦੀ ਸਫਾਈ ਕੀਤੀ ਗਈ।ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਵਿੱਚ ਬੱਚਿਆ ਨੂੰ ਸਫਾਈ ਤੇ ਹੱਥੀ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media