
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਅੰਤਰ ਕਾਲਜ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ44 ਵੀਂ ਵਾਰ ਵੀ ਜਿੱਤ ਹਾਸਲ ਕੀਤੀ ਹੈ। ਕਾਲਜ ਦੀ ਟੀਮ ਨੇ ਜੀ.ਐਨ.ਡੀ.ਯੂ ਕੈਂਪਸ, ਕੇ.ਐਮ.ਵੀ ਕਾਲਜ ਜਲੰਧਰ, ਅਤੇ ਆਰ ਆਰ ਐਮ ਕੇ ਕਾਲਜ ਪਠਾਨਕੋਟ ਨੂੰ ਹਰਾਕੇ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ । ਫਾਈਨਲ ਮੈਚ ਵਿਚ ਸੁਪਰੀਤ ਸਿੱਧੂ, ਭਾਰਤੀ ਸਲਵਾਨ ਅਤੇ ਲਵਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਖਿਡਾਰੀਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਦੋ ਖਿਡਾਰਨਾਂ ਸੁਪਰੀਤ ਸਿੱਧੂ ਅਤੇ ਜੈਸਮੀਨ ਕੌਰ ਟਾਂਕ ਨੂੰ ਦਿੱਲੀ ਵਿਚ ਜਨਵਰੀ 2017 ਨੂੰ ਹੋਣ ਵਾਲੀ ਅੰਤਰ-ਯੂਨੀਵਰਸਿਟੀ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ, ਜਦਕਿ ਅਪਰਨਾ, ਭਾਰਤੀ ਸਲਵਾਨ ਅਤੇ ਲਵਪ੍ਰੀਤ ਕੌਰ ਵੀ ਟੀਮ ਦੇ ਮੈਂਬਰ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਅਨੇਕਾਂ ਹੀ ਚੈਂਪੀਅਨਸ਼ਿਪਾਂ ਵਿਚ ਮੱਲਾਂ ਮਾਰੀਆਂ ਹਨ ਅਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਖੇਡਾਂ ਵਿਚ ਅੱਗੇ ਰਿਹਾ ਹੈ।ਇਸ ਮੌਕੇ ਸ਼੍ਰੀਮਤੀ ਸਵੀਟੀ ਬਾਲਾ, ਮੁਖੀ ਸਰੀਰਕ ਸਿੱਖਿਆ ਵਿਭਾਗ, ਟੇਬਲ ਟੈਨਿਸ ਕੋਚ ਮਦਨ ਲਾਲ, ਅਸ਼ੋਕ ਕੁਮਾਰ ਅਤੇ ਹੋਰ ਸਟਾਫ ਮੈਬਰਾਂ ਨੇ ਵੀ ਖਿਡਾਰਨਾਂ ਨੂੰ ਉਹਨਾਂ ਦੀ ਇਸ ਉਪਲੱਬਧੀ ‘ਤੇ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media