ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਪਾਪ’ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਵੰਗਾਰਦੇ ਹੋਏ ਕਿਹਾ ਹੈ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਵੱਲੋਂ ਦਰਜ ਕਰਵਾਏ ਗਏ ਅਪਰਾਧਿਕ ਮਾਣਹਾਨੀ ਦੇ ਕੇਸ ਦੀ ਸੁਣਵਾਈ ਵਿੱਚ ਕੱਲ੍ਹ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੋਵੇ ਅਤੇ ਅਦਾਲਤ ਨੂੰ ਕੇਸ ‘ਤੇ ਰੋਜ਼ਾਨਾ ਸੁਣਵਾਈ ਕਰਨ ਲਈ ਬੇਨਤੀ ਕਰੇ, ਨਾ ਕਿ ਆਪਣੇ ਪਾਰਟੀ ਨੇਤਾਵਾਂ ਅਸੀਸ਼ ਖੇਤਾਨ ਜਾਂ ਸੰਜੈ ਸਿੰਘ ਵਾਂਗ ਕੇਸ ਨੂੰ ਲਮਕਾਉਣ ਵਾਲੇ ਪਾਸੇ ਲੱਗੇ। ਅੱਜ ਜਾਰੀ ਪ੍ਰੈੱਸ ਬਿਆਨ ਵਿੱਚ ਮਜੀਠੀਆ ਨੇ ਕਿਹਾ ਕਿ ਕੱਲ੍ਹ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੈ ਅਤੇ ਜੇਕਰ ਕੇਜਰੀਵਾਲ ਸੱਚਾ ਹੈ ਤਾਂ ਅਦਾਲਤ ਨੂੰ ਰੋਜ਼ਾਨਾ ਕੇਸ ਦੀ ਸੁਣਵਾਈ ਕਰਕੇ ਜਲਦੀ ਫੈਸਲਾ ਕਰਨ ਦੀ ਬੇਨਤੀ ਕਰੇ, ਜਿਸ ਨਾਲ ਸੱਚ-ਝੂਠ ਛੇਤੀ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੇਸ ਨੂੰ ਜ਼ਿਆਦਾ ਦੇਰ ਲਮਕਾ ਨਹੀਂ ਸਕੇਗਾ ਅਤੇ ਛੇਤੀ ਹੀ ਜੇਲ੍ਹ ਵਿੱਚ ਹੋਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media