ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੱਲ ਰਾਤ ਗੋਆ ਵਿਚ ਖੇਡੇ ਗਏ ਬਰਿਕਸ ਅੰਡਰ 17 ਫੁਟਬਾਲ ਟੂਰਨਾਮੈਂਟ ਦੇ ਮੈਚ ਵਿਚ ਬ੍ਰਾਜ਼ੀਲ ਨੇ ਭਾਰਤ ਨੂੰ 3-1ਨਾਲ ਹਰਾਇਆ।ਬ੍ਰਾਜ਼ੀਲ ਦੇ ਬ੍ਰੇਨਰ ਡਾ ਕੋਸਟਾ ਨੇ ਦੂਜੇ ਮਿੰਟ ਵਿਚ ਆਪਣੇ ਦੇਸ਼ ਲਈ ਪਹਿਲਾ ਗੋਲ ਕੀਤਾ । ਭਾਰਤ ਦੇ ਕੋਮਲ ਥਾਤਲ ਨੇ 19 ਵੇਂ ਮਿੰਟ ਵਿਚ ਗੋਲ ਕਰਕੇ ਬ੍ਰਾਜ਼ੀਲ ਦੀ ਬਰਾਬਰੀ ਕਰ ਲਈ । ਬ੍ਰਾਜ਼ੀਲ ਦੇ ਮਾਰਕੋਸ ਸੈਂਟੋੋਸ ਨੇ 30 ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ।ਮੈਚ ਦੇ 82 ਵੇਂ ਮਿੰਟ ਵਿਚ ਬ੍ਰਾਜ਼ੀਲ ਦੇ ਵਿਨਿਸਿਯਸ ਡੀ ਓਲੀੇਵਇਏਰਾ ਨੇ ਤੀਜਾ ਗੋਲ ਕੀਤਾ ਅਤੇ ਮੈਚ ਨੂੰ ਬ੍ਰਾਜ਼ੀਲ ਨੇ 3-1 ਨਾਲ ਜਿੱਤ ਲਿਆ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media