ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਦੂਸਰੇ ਪੜਾਅ ਦੇ ਤੀਸਰੇ ਦਿਨ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਵਿਖੇ ਹੋਏ ਪਹਿਲੇ ਮੈਚ ‘ਚ ਰਾਯਲ ਕਿੰਗਜ ਯੂ.ਐਸ.ਏ. ਨੇ ਪੰਜਾਬ ਟਾਈਗਰਜ ਨੂੰ 59-33 ਨਾਲ ਹਰਾਕੇ, ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਐਨ.ਆਰ.ਆਈ ਕਮਿਸ਼ਨ ਪੰਜਾਬ ਦੇ ਮੈਂਬਰ ਕਮਲਜੀਤ ਸਿੰਘ ਹੇਅਰ, ਸੁਰਜੀਤ ਸਿੰਘ ਟੁੱਟ ਅਤੇ ਸਰਬ ਥਿਆੜਾ ਦੀ ਅਗਵਾਈ ‘ਚ ਹੋਣ ਵਾਲੀ ਇਸ ਲੀਗ ‘ਚ ਰਾਯਲ ਕਿੰਗਜ ਦੀ 8 ਮੈਚਾਂ ‘ਚੋਂ ਛੇਵੀਂ ਜਿੱਤ ਸੀ ਅਤੇ ਇਹ ਟੀਮ 1 ਮੈਚ ਬਰਾਬਰ ਵੀ ਰੱਖ ਚੁੱਕੀ ਹੈ। ਇਸ ਤਰ੍ਹਾਂ ਲੀਗ ‘ਚ ਸਰਬ ਥਿਆੜਾ ਦੀ ਟੀਮ ਰਾਯਲ ਕਿੰਗਜ ਟੀਮ 19 ਅੰਕਾਂ ਨਾਲ ਅੱਵਲ ਸਥਾਨ ‘ਤੇ ਡਟੀ ਹੋਈ ਹੈ। ਦੂਸਰੇ ਪਾਸੇ ਪੰਜਾਬ ਟਾਈਗਰਜ ਦੀ 7 ਮੈਚਾਂ ‘ਚੋਂ ਚੌਥੀ ਹਾਰ ਸੀ।ਇਸ ਮੈਚ ‘ਚ ਰਾਯਲ ਕਿੰਗਜ ਦੇ ਖਿਡਾਰੀ ਗਗਨ ਸਭਰਾਵਾਂ ਨੇ ਸਰਵੋਤਮ ਧਾਵੀ ਅਤੇ ਫਰਿਆਦ ਅਲੀ ਨੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ।ਇਸ ਮੌਕੇ ‘ਤੇ ਰਣਜੀਤ ਸਿੰਘ ਟੁੱਟ, ਰਣਬੀਰ ਰਾਣਾ ਟੁੱਟ, ਤਲਵਿੰਦਰ ਹੇਅਰ, ਪਰਮਜੀਤ ਪੰਮਾ ਦਿਉਲ, ਤਲਵਿੰਦਰ ਹੇਅਰ. ਇਕਬਾਲ ਸਿੰਘ ਸੰਧੂ ਪੀ.ਸੀ.ਐਸ., ਅਮਰਜੀਤ ਟੁੱਟ, ਪ੍ਰੀਤਮ ਟੁੱਟ, ਸੁੱਖੀ ਖੰਗੂੜਾ, ਜੱਸੀ ਖੰਗੂੜਾ, ਸੁਖਮੰਦਰ ਸਿੰਘ ਲਾਡੀ, ਤਕਨੀਕੀ ਨਿਰਦੇਸ਼ਕ ਹਰਪ੍ਰੀਤ ਸਿੰਘ ਬਾਬਾ, ਸੰਯੁਕਤ ਨਿਰਦੇਸ਼ਕ ਬਲਵੀਰ ਸਿੰਘ ਬਿੱਟੂ ਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਅੱਜ ਦੇ ਪਹਿਲੇ ਮੈਚ ‘ਚ ਰਾਯਲ ਕਿੰਗਜ ਦੀ ਟੀਮ ਨੇ ਪਹਿਲੇ ਕੁਆਰਟਰ ‘ਚ 15-8 ਅੰਕਾਂ ਦੀ ਬੜਤ ਨਾਲ ਵਧੀਆ ਸ਼ੁਰੂਆਤ ਕੀਤੀ। ਜੋ ਅੱਧੇ ਸਮੇਂ ਤੱਕ 29-17 ਨਾਲ ਕਾਇਮ ਰਹੀ। ਤੀਸਰੇ ਕੁਆਰਟਰ ਤੱਕ ਵੀ ਰਾਯਲ ਕਿੰਗਜ 43-27 ਨਾਲ ਅੱਗੇ ਰਹੀ।ਅਖੀਰ ‘ਚ 59-33 ਨਾਲ ਜੇਤੂ ਰਹੀ। ਜੇਤੂ ਟੀਮ ਲਈ ਧਾਵੀ ਗਗਨਦੀਪ ਗੱਗੀ ਖੀਰਾਂਵਾਲੀ ਨੇ 11, ਨਵਜੋਤ ਸ਼ੰਕਰ ਨੇ 11 ਅਤੇ ਗਗਨ ਸਭਰਾਵਾਂ ਨੇ 12, ਜਾਫੀ ਫਰਿਆਦ ਅਲੀ 5 ਅੰਕ ਜੋੜੇ। ਪੰਜਾਬ ਟਾਈਗਰਜ ਲਈ ਧਾਵੀ ਕਰਮਦੀਨ ਫੌਜੀ ਨੇ 8 ਅਤੇ ਅਵਤਾਰ ਬਾਜਵਾ ਨੇ 7, ਜਾਫੀਸਲਾਮੂਦੀਨ ਅਤੇ ਅਮ੍ਰਿਤਪਾਲ ਸਿੰਘ ਨੇ 1-1 ਅੰਕ ਜੋੜਿਆ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media