ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁਦਈ ਨਰੇਸ ਕੁਮਾਰ ਪੁੱਤਰ ਸੁਖਦੇਵ ਰਾਮ ਵਾਸੀ ਵਾਰਡ ਨੰਬਰ 17 ਬੋੋਹੜ ਵਾਲਾ ਚੌਕ ਮੌੜ ਮੰਡੀ ਜਿਲ੍ਹਾ ਬਠਿੰਡਾ ਦੀ ਸ਼ਕਾਇਤ ਦੇ ਅਧਾਰ ‘ਤੇ ਤਫਤੀਸੀ ਅਫ;ਰ ਸ੍ਰੀ ਰਾਜ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂੁਨਿਟ ਬਠਿੰਡਾ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਮੁਦਈ ਨਰੇਸ ਕੁਮਾਰ ਪੁੱਤਰ ਸੁਖਦੇਵ ਰਾਮ ਵਾਸੀ ਵਾਰਡ ਨੰਬਰ 17 ਬੋੋਹੜਵਾਲਾ ਚੌਕ ਮੌੜ ਮੰਡੀ ਜਿਲ੍ਹਾ ਬਠਿੰਡਾ ਦੇ ਕੰਮ ਦੇ ਫਾਈਨਲ ਬਿੱਲ ਦੀ ਅਦਾਇਗੀ ਕਰਨ ਬਦਲੇ ਐਚ.ਐਸ.ਖੁਲਰ ਐਕਸੀਅਨ ਬੀ.ਡੀ.ਏ. ਬਠਿੰਡਾ ਵਲੋਂ ਮੁਦਈ ਪਾਸੋਂ 20,000/- ਰੁਪਏ ਬਤੌਰ ਰਿਸ਼ਵਤ ਦੀ ਮੰਗ ਕੇ ਹਾਸਲ ਕਰਦੇ ਹੋਏ ਅਤੇ ਰਿਸ਼ਵਤ ਦੇ ਪੈਸੇ ਚੌਕੀਦਾਰ ਗੋਪਾਲ ਸਿੰਘ ਰਾਹੀਂ ਹਾਸਲ ਕਰਨ ਸਮੇਂ ਮੌਕੇ ਤੇ ਚੌਕੀਦਾਰ ਗੋਪਾਲ ਸਿੰਘ ਨੂੰ ਸ੍ਰੀ ਰਾਜ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂੁਨਿਟ ਬਠਿੰਡਾ ਵਲੋਂ ਸਮੇਤ ਮੁਦਈ, ਸੈਡੋ, ਸਰਕਾਰੀ ਗਵਾਹਾਂ ਰਣਵੀਰ ਪ੍ਰਸਾਦ ਵੈਟਰਨਰੀ ਅਫਸਰ ਸੀ.ਵੀ.ਐਚ ਪਿੰਡ ਦਿਓਣ ਜਿਲ੍ਹਾ ਬਠਿੰਡਾ ਅਤੇ ਭੁਰਾ ਸਿੰਘ ਵੈਟਰਨਰੀ ਇਸਪੈਕਟਰ ਸੀ.ਵੀ.ਡੀ.ਪਿੰਡ ਸਿਵੀਆ ਜਿਲ੍ਹਾ ਬਠ੍ਰਿਡਾ ਅਤੇ ਰੇਡਿੰਗ ਪਾਰਟੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ, ਤਫਤੀਸ਼ ਜਾਰੀ ਹੈ।
Punjab Post Daily Online Newspaper & Print Media