ਮਾਤਾ ਸਾਹਿਬ ਸਮਾਗਮ ਦੀ ਸਮਾਪਤੀ ਨਗਰ ਕੀਰਤਨ ਨਾਲ ਹੋਈ


ਹਜ਼ੂਰ ਸਾਹਿਬ (ਨਾਂਦੇੜ) 15 ਅਕਤੂਬਰ (ਪੰਜਾਬ ਪੋਸਟ ਬਿਊਰੋ) ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਸ਼ਨੀਵਾਰ ਦੋਪਹਰ ਗੁਰੂਦਵਾਰਾ ਮਾਤਾ ਸਾਹਿਬ ਵਿੱਚ ਚਾਲ ਰਹੇ 335ਵੇਂ ਮਾਤਾ ਸਾਹਿਬ ਜਨਮ ਦਿਹਾੜਾ ਸਮਾਗਮ ਨੂੰ ਸੰਬੋਧਤ ਕਰਨ ਵੇਲੇ ਕਿਹਾ ਕਿ, ਸਿੱਖ ਇਤਿਹਾਸ ਨੂੰ ਜਿੰਦਾ ਰੱਖਣ ਦੀ ਜਿੰਮੇਵਾਰੀ ਸਾਧੂ ਸੰਤਾ ਨੇ ਆਪਣੇ ਹੱਥੀਂ ਲੈ ਰੱਖੀ ਹਨ।ਜਦੋਂ ਤਕ ਧਾਰਮਿਕ ਸਮਾਗਮ ਚਲਦੇ ਰਹਿਣਗੇ, ਅੱਜ ਦੀ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇਗੀ। ਸੰਤ ਬਾਬਾ ਪ੍ਰੇਮ ਸਿੰਘ ਮਾਤਾ ਸਾਹਿਬ ਦੇਵਾ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ ਨੇ ਮਿਲ ਕੇ ਮਾਤਾ ਸਾਹਿਬ ਦੇਵਾ ਜੀ ਦਾ ਦਿਹਾੜਾ ਮਨਾਉਣ ਦਾ ਚੰਗਾ ਉਪਰਾਲਾ ਸ਼ੁਰੂ ਕੀਤਾ ਹੈ।ਇਸ ਤਰਾਂ ਦੇ ਸਮਾਗਮ ਨੌਜਵਾਨਾਂ ਵਾਸਤੇ ਉਰਜਾ ਸਰੋਤ ਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਮਾਤਾ ਸਾਹਿਬ ਦੇਵਾ ਜੀ ਸਮੂਹ ਖਾਲਸਾ ਪੰਥ ਦੀ ਮਾਤਾ ਜੀ ਹਨ।ਅਸੀਂ ਸਾਰੇ ਉਨ੍ਹਾ ਦੀ ਝੋਲੀ ਵਿੱਚ ਬੈਠੇ ਬਾਲਕ ਹਨ।ਉਨ੍ਹਾਂ ਦਾ ਜਨਮ ਦਿਹਾੜਾ ਮਨਾ ਕੇ ਅਸੀਂ ਇਤਿਹਾਸ ਨੂੰ ਕੁੱਛ ਸਮੇਂ ਵਾਸਤੇ ਜਿੰਦਾ ਕਰ ਰਹੇ ਹਾਂ। ਇਸ ਤਰਾਂ ਦੇ ਸਮਾਗਮਾਂ ਦੀ ਅੱਜ ਲੜ ਹਨ।ਇਸ ਵੇਲੇ ਸਮਾਗ਼ਮ ਵਿੱਚ ਤਖ਼ਤ ਦੇ ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ , ਭਾਈ ਰਾਮ ਸਿੰਘ ਧੂਪੀਆ, ਸੰਤ ਬਾਬਾ ਪ੍ਰੇਮ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਤਰਨਾ ਦਲ ਵਾਲੇ, ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦ ਦਲ ਵਾਲੇ, ਮਲੇਰ ਕੋਟਲਾ ਦੇ ਸੰਤ ਗੁਲਾਮ ਹੈਦਰ ਕਾਦਰੀ, ਗੁਰਦੁਆਰਾ ਨਾਨਕ ਜ਼ੀਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਠਾਕੁਰ ਸਿੰਘ, ਗੁਰਦੁਆਰਾ ਬੋਰਡ ਮੇਂਬਰ ਰਾਜਿੰਦਰ ਸਿੰਘ ਪੁਜਾਰੀ, ਭਗੰਦਰ ਸਿੰਘ ਘੜੀਸਾਜ਼, ਗੁਰਦੁਆਰਾ ਬੋਰਡ ਸੁਪਰਡੈਂਟ ਠਾਣ ਸਿੰਘ ਬੁੰਗਾਈ, ਬਾਬਾ ਲਾਲ ਸਿੰਘ ਜੀ ਤਾਰਨਾ ਦਲ, ਬਾਬਾ ਬਲਦੇਵ ਸਿੰਘ ਵੱਲਾ, ਪਰਮਿੰਦਰ ਸਿੰਘ ਕੜਿਆਲ, ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਘੁਕੇਵਾਲੀ ਅਤੇ ਹੋਰ ਵੀ ਸਾਧੂ ਸੰਤ ਮੌਜੂਦ ਸਨ।
ਅੱਜ ਦੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਰਵਿੰਦਰ ਸਿੰਘ ਮੋਦੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਤੋਂ ਹੀ ਰਾਗੀ ਜੱਥੇ ਅਤੇ ਢਾਡੀ ਜਥਿਆਂ ਵਲੋਂ ਦਰਬਾਰ ਵਿਚ ਸਮਾਗਮ ਸ਼ੁਰੂ ਕੀਤੇ ਗਏ।ਦੁਪਹਿਰ ਸਮਾਪਤੀ ਦੀ ਅਰਦਾਸ ਉਪਰੰਤ ਨਗਰ ਕੀਰਤਨ ਯਾਤਰਾ ਕੱਢੀ ਗਈ।ਯਾਤਰਾ ਵਿਚ ਨਿਹੰਗ ਸਿੰਘਾਂ ਦੇ ਵੱਖ ਵੱਖ ਦਲਾਂ ਵਲੋਂ ਸ਼ਿਰਕਤ ਕੀਤੀ ਗਈ।15 ਕਿਲੋ ਮੀਟਰ ਲੰਬੀ ਨਗਰ ਕੀਰਤਨ ਯਾਤਰਾ ਦਾ ਸਾਰੇ ਰਸਤੇ ਵਿੱਚ ਸ਼ਰਧਾਲੂਆਂ ਵਲੋਂ ਸਵਾਗਤ ਕੀਤਾ ਗਿਆ। ਆਰਤੀ ਅਤੇ ਫੁਲਾਂ ਦੀ ਵਰਖ਼ਾ ਕਰਦੇ ਹੋਏ ਯਾਤਰਾ ਨੂੰ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਵਿਖੇ ਸਮਾਪਤ ਕੀਤਾ ਗਿਆ।ਤਿੰਨ ਦਿਨ ਚੱਲੇ ਸਮਾਗਮ ਵਿੱਚ ਇਕ ਲੱਖ ਤੋਂ ਵੱਧ ਸੰਗਤਾਂ ਨੇ ਮਾਤਾ ਸਾਹਿਬ ਗੁਰਦੁਆਰਾ ਪਹੁੰਚ ਕੇ ਦਰਸ਼ਨ ਕੀਤੇ ਅਤੇ ਲੰਗਰ ਛਕ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕੀਤੀ।
Punjab Post Daily Online Newspaper & Print Media