ਅਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਬਾਬਾ ਅਬਿਨਾਸ਼ ਸਿੰਘ ਬੇਦੀ ਤੇ ਬਾਬਾ ਗੁਰਬਖਸ਼ ਸਿੰਘ ਬੇਦੀ ਦੀ ਸਲਾਨਾ 35ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਬੇਦੀ ਦੀ ਅਗਵਾਈ ਵਿਚ ਗੁਰੂ ਕੀ ਵਡਾਲੀ ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਅਖੰਡਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਪਾ: ਪੰਜਵੀਂ ਛੇਹਰਟਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਤੇ ਭਾਈ ਜੋਰਾਵਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਇਸ ਮੌਕੇ ਦਿਲਜੀਤ ਸਿੰਘ ‘ਬੇਦੀ’ ਸਕੱਤਰ ਸ਼੍ਰੋਮਣੀ ਕਮੇਟੀ ਆਪਣੇ ਸੰਬੋਧਨ ਵਿਚ ਬਾਬਾ ਅਬਿਨਾਸ਼ ਸਿੰਘ ਬੇਦੀ ਤੇ ਬਾਬਾ ਗੁਰਬਖ ਸਿੰਘ ਬੇਦੀ ਦੇ ਜੀਵਨ ਬਾਰੇ ਚਾਨਣਾ ਪਾਇਆ।ਉਨ੍ਹਾਂ ਅਜੋਕੇ ਸਮਾਜ ਤੇ ਕਟਾਕਸ ਕਰਦਿਆਂ ਕਿਹਾ ਕਿ ਅੱਜ ਮਨੁੱਖੀ ਕਦਰਾਂ ਕੀਮਤਾਂ ਨੂੰ ਤਲਾਂਜਲੀ ਦਿੱਤੀ ਜਾ ਰਹੀ ਹੈ।ਭੈਣ ਭਰਾ ਨੂੰ ਪੁੱਤਰ ਪਿਉ ਨੂੰ, ਮਾਂ ਬੱਚਿਆਂ ਨੂੰ ਕਤਲ ਕਰ ਰਹੇ ਹਨ।ਰਿਸ਼ਤਿਆਂ ਵਿਚਲਾ ਸਤਿਕਾਰ ਗੁਆਚ ਰਿਹਾ ਹੈ।ਇਸ ਖੋਹਾ ਖਿੰਝੀ ਦੇ ਦੌਰ ਵਿਚ ਲਾਲਚ ਏਨਾ ਪ੍ਰਬਲ ਹੋ ਕੇ ਪਸਰਿਆ ਹੈ ਕਿ ਇਤਬਾਰ, ਯਕੀਨ ਜਿਹੇ ਸ਼ਬਦ ਗੁਆਚਣ ਦੀ ਭਾਲ ਵਿਚ ਹਨ।ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਦੇ ਜ਼ਰੂਰ ਹਾਂ ਪਰ ਅਸਲੀ ਰੂਪ ਵਿਚ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਆਦੇਸ਼ ਸੰਦੇਸ਼ ਤੋਂ ਅਸੀਂ ਦੂਰ ਚਲੇ ਗਏ ਹਾਂ। ਅਖੀਰ ਮਨੁੱਖ ਨੂੰ ਗੁਰਬਾਣੀ ਸੰਦੇਸ਼ ਅਨੁਸਾਰ ਜੀਵਨ ਜਿਉਣਾ ਪਵੇਗਾ ਤਦ ਹੀ ਜੀਵਨ ਸੁਖੀ ਹੋ ਸਕੇਗਾ।ਉਨ੍ਹਾਂ ਸਭਨਾਂ ਨੂੰ ਗੁਰਬਾਣੀ ਦੇ ‘ਤੇ ਟੇਕ ਰੱਖਣ ਦੀ ਬੇਨਤੀ ਕੀਤੀ।
ਇਸ ਮੌਕੇ ਦੂਰ ਦੁਰਾਡੇ ਤੋਂ ਸੰਗਤ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੀ। ਇਸ ਮੌਕੇ ਸ੍ਰੀ ਸੁਭਾਸ਼ ਚੰਦਰ ਡਾਵਰ, ਹਕੀਮ ਦੇਸ ਰਾਜ ਡਾਵਰ ਲੁਧਿਆਣਾ, ਸੁਰਿੰਦਰ ਪਾਲ ਗਾਬਾ ਦਿੱਲੀ, ਸ੍ਰੀ ਓਮ ਪ੍ਰਕਾਸ਼ ਗੁਗਲਾਣੀ, ਸ੍ਰੀ ਕ੍ਰਿਸ਼ਨ ਲਾਲ ਦੂਆ, ਸਵਾਮੀ ਦੇਵਾ ਚੰਦ ਪਰਾੜੇ ਵਾਲੇ, ਦਲੀਪ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਸਤਨਾਮ ਸਿੰਘ ਯੂ.ਪੀ, ਸਵਰਨ ਸਿੰਘ ਬੇਦੀ, ਜਗਮੋਹਣ ਸਿੰਘ ਬੇਦੀ ਤੇ ਪ੍ਰਿਤਪਾਲ ਸਿੰਘ ਬੇਦੀ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media