Thursday, April 16, 2026

ਇਨਹਾਂਸਮੈਂਟ ਸੰਬੰਧੀ ਕਲੋਨੀ ਵਾਸੀਆਂ ਦੀਆਂ ਰਾਜ ਦਰਬਾਰੇ ਤੇ ਟਰੱਸਟ ਅਧਿਕਾਰੀਆਂ ਪਾਸ ਅਪੀਲਾਂ ਦੀ ਕੋਈ ਨਹੀ ਸੁਣਵਾਈ

ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਮਪਰੂਵਮੈਂਟ ਟਰੱਸ਼ਟ ਬਠਿੰਡਾ ਅਤੇ ਸਰਕਾਰ ਵੱਲੋ ਪਟੇਲ ਨਗਰ,ਟੈਗੋਰ ਨਗਰ ਤੇ ਗਰੀਨ ਐਵਨਿਉ ਨਿਵਾਸੀਆਂ ਨਾਲ ਇਨਹਾਂਸਮੈਂਟ ਸੰਬੰਧੀ ਧੱਕਾ ਕੀਤਾ ਜਾਂ ਰਿਹਾ ਹੈ । ਪ੍ਰੈਸ ਬਿਆਨ ਜਾਰੀ ਕਰਦਿਆ ਪਟੇਲ ਨਗਰ ਕਲੋਨੀ ਦੇ ਪ੍ਰਧਾਨ ਤਾਰਾ ਸਿੰਘ ਬਰਾੜ, ਐਚ.ਕੇ ਕਪੂਰ ਪ੍ਰਧਾਨ ਟੈਗੋਰ ਨਗਰ ਕਲੋਨੀ ਅਤੇ ਦਰਸ਼ਨ ਮੋੜ ਪ੍ਰਧਾਨ ਗਰੀਨ ਐਵਨਿਉ ਨੇ ਦੋਸ ਲਗਾਇਆ ਕਿ ਇਨਹਾਂਸਮੈਂਟ ਸੰਬੰਧੀ ਤਿੰਨੇ ਕਲੋਨੀਆਂ ਦੇ ਵਾਸੀ ਰਾਜ ਦਰਬਾਰੇ ਅਤੇ ਟਰੱਸਟ ਅਧਿਕਾਰੀਆਂ ਦੇ ਪਾਸ ਆਪਣੀਆ ਅਪੀਲਾਂ ਅਤੇ ਦਲੀਲਾਂ ਕਰ ਚੁੱਕੇ ਹਨ। ਪਰ ਮਸਲੇ ਦਾ ਰਲ ਮਿਲ ਕੇ ਹਲ ਕੱਢਣ ਦੀ ਥਾਂ ਟਰੱਸਟ ਅਧਿਕਾਰੀ ਉਹਨਾਂ ਨੂੰ ਉਲਝਾ ਰਹੇ ਹਨ।ਉਨਾਂ ਕਿਹਾ ਕਿ ਟਰੱਸ਼ਟ ਕੋਲ ਤਿੰਨਾ ਕਲੋਨੀਆਂ ਵਿੱਚ  ਸੈਕੜੇ ਕਰੋੜਾ ਦੀ ਜਾਇਦਾਦ ਅਣਵੇਚੀ ਪਈ ਹੈ ਪਰੰਤੂ ਟਰੱਸਟ ਇਨਹਾਂਸਮੈਂਟ ਦੀ ਰਕਮ ਨੂੰ ਇਸ ਵਿੱਚੋਂ ਅਡਜਸਟ ਕਰਨ ਨੂੰ ਤਿਆਰ ਨਹੀ ਹੈ ।ਇਸ ਦੇ ਉਲਟ ਪਟੇਲ ਨਗਰ ਨੂੰ ਰਿੰਗ ਰੋੜ ਦੀ ਸੱਤ ਏਕੜ ਦੀ ਅਤੇ ਸ਼ਾਮ ਲਾਟ ਦੀ ਇੱਕ ਏਕੜ ਦੀ ਜਮੀਨ ਦਾ ਖਰਚ ਵੀ ਕਲੋਨੀ ਵਾਸੀਆ ਸਿਰ ਪਾਇਆ ਜਾ ਰਿਹਾ ਹੈ।ਸੰਜੀਵ ਬਾਂਸਲ ਪ੍ਰਧਾਨ ਮਨਮੋਹਨ ਕਾਲੀਆ ਇੰਨਕਲੇਵ ਵਿੱਚ ਬਨਾਏ ਫਲੇਟਾ ਦੀ ਉਸਾਰੀ ਵਿੱਚ ਘਪਲੇ ਦੀ ਸੀ.ਬੀ ਆਈ ਜਾਂਚ ਦੀ ਮੰਗ ਕੀਤੀ।ਸਾਝੀ ਐਕਸ਼ਨ ਕਮੇਟੀ ਦੇ ਚੇਅਰਮੈਨ  ਦਰਸ਼ਨ ਮੋੜ ਨੇ ਕਿਹਾ ਕਿ ਇਹਨਾਂ ਕਲੋਨੀਆਂ ਵਿੱਚ 60% ਦੇ ਕਰੀਬ ਰਿਟਾਇਰਡ ਕਰਮਚਾਰੀ ਅਤੇ ਬਾਕੀ ਆਮ ਮੁਲਾਜਿਮ ਤੇ ਦੁਕਾਨਦਾਰ ਰਹਿੰਦੇ ਹਨ ਜਿਹੜੇ ਕਿਸੇ ਵੀ ਤਰਾਂ ਟਰੱਸ਼ਟ ਵੱਲੋ ਜੁਬਾਨੀ ਦੱਸੀ ਲੱਖਾਂ ਦੀ ਰਕਮ ਭਰਨ ਤੋਂ ਅਸਮਰਥ ਹਨ। ਟਰੱਸਟ ਅਤੇ ਸਰਕਾਰ ਦੇ ਇਸ ਵਤੀਰੇ ਤੋਂ ਅੱਕੇ ਥੱਕੇ ਲੋਕਾ ਨੇ ਇਕੱਠੇ ਹੋ ਕੇ ਸੰਕੇਤਕ ਧਰਨਾ ਦਿੱਤਾ ਗਿਆ ਹੈ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਸਿੱਧੂ ਸੁਖਵਿੰਦਰ ਸੁੱਖੀ ,ਸੰਜੀਵ ਕੁਮਾਰ,ਸੱਤਪਾਲ ਗੁਪਤਾ, ਐਸ.ਪੀ ਸਿੰਗਲਾ,ਕਾਮਰੇਡ ਹਰਦੇਵ ਅਰਸ਼ੀ ਸਾਬਕਾ ਵਿਧਾਇਕ,ਸ਼੍ਰੀ ਇਕਬਾਲ ਸਿੰਘ ਬੱਬਲੀ ਢਿੱਲੋ ਜਨਰਲ ਸਕੱਤਰ ਪੰਜਾਬ ਕਾਗਰਸ ਕਮੇਟੀ ਰਾਜੂ ਮਹਿਰਾ ਐਮ ਸੀ,ਸ਼ੈਰੀ ਗੋਇਲ ਐਮ ਸੀ, ਮੱਖਣ ਲਾਲ ਬਾਂਸਲ ਅਤੇ ਦਵਿੰਦਰ ਸਿੰਗਲਾ ਵੀਰ ਕਲੋਨੀ ਨੇ ਵੀ ਸੰਬੋਧਨ ਕੀਤਾ।ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਮਸਲਾ ਹੱਲ ਨਾ ਹੋਣ ਤੇ ਕਲੋਨੀ ਵਾਸੀ ਆਪਣੀਆ ਕਲੋਨੀਆ ਚ ਸਰਕਾਰ ਤੇ ਟਰੱਸ਼ਟ ਖਿਲਾਫ ਫਲੈਕਸ ਬੋਰਡ  ਲਗਾ ਕੇ ਰੋਸ ਪ੍ਰਗਟ ਕਰਨਗੇ।ਉਨਾਂ ਕਿਹਾ ਕਿ ਇਨਾਂ ਕਲੋਨੀਆਂ ਦੇ ਵਾਸੀ ਕਿਸੇ ਰਾਜਨੀਤਿਕ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਾ ਹੋ ਕੇ ਸਾਂਝੇ ਮਸਲੇ ਲਈ ਲੜ ਰਹੇ ਹਨ ਉਨਾਂ ਨੇ ਮੰਗ ਕੀਤੀ ਕਿ ਇਨਹਾਸ਼ਮੈਂਟ ਦੀ ਰਕਮ ਵਿੱਚ ਵੱਧ ਤੋਂ ਵੱਧ ਰਾਹਤ ਦੇ ਕੇ ਮਸਲਾ ਹੱਲ ਕੀਤਾ,ਪ੍ਰੈਸ ਨੂੰ ਇਹ ਜਾਣਕਾਰੀ ਸੁਖਮੰਦਰ ਸਿੰਘ ਜ਼ਨਰਲ ਸਕੱਤਰ ਪਟੇਲ ਨਗਰ ਵੈਲਫੇਅਰ ਸੁਸਾਇਟੀ ਵੱਲੋ ਜਾਰੀ ਕੀਤੀ ਗਈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply