ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ) – 27 ਅਕਤੂਬਰ ਨੂੰ ਹੋਣ ਵਾਲੀਆਂ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਚੋਣਾਂ ਦੌਰਾਨ ਕਿਸਮਤ ਅਜਮਾਈ ਕਰਨ ਵਾਲੇ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਸਮੂਹਿਕ ਅਹੁਦੇਦਾਰਾ ਤੇ ਮੈਂਬਰਾਂ ਦੇ ਵਲੋਂ ਅੱਜ ਤੋਂ ਮੁਕੰਮਲ ਚੋਣ ਪ੍ਰਚਾਰ ਦੇ ਸਿਲਸਿਲੇ ਦਾ ਸ਼੍ਰੀ ਗਣੇਸ਼ ਕਰ ਦਿੱਤਾ ਗਿਆ ਹੈ।ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁਦੇ ਦੇ ਉਮੀਦਵਾਰ ਬਲਵੀਰ ਸਿੰਘ ਗਰਚਾ ਦੀ ਅਗਵਾਈ ਦੇ ਵਿਚ ਚੋਣ ਲੜ ਰਹੇ ਅਹੁਦੇਦਾਰਾ ਤੇ ਮੈਂਬਰਾਂ ਦੇ ਵਲੋਂ ਅੱਜ ਜੀਐਨਡੀਯੂ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਦੇ ਹੋਏ ਚੋਣ ਪ੍ਰਚਾਰ ਕੀਤਾ ਤੇ ਵੋਟਰਾਂ ਨੂੰ ਆਪਣੇ ਹੱਕ ਦੇ ਵਿਚ ਲਾਮਬੰਦ ਕਰਦਿਆਂ ਭੁਗਤਣ ਦੀ ਅਪੀਲ ਕੀਤੀ।ਇਸ ਦੌਰਾਨ ਉਹਨਾਂ ਨੇ ਲੈਂਡ ਐਸਕੇਪ, ਕਾਨੂੰਨ ਵਿਭਾਗ, ਨਿਊ ਲੈਕਚਰ ਥਇਏਟਰ, ਸੁਰੱਖਿਆ ਵਿਭਾਗ, ਆਰਟਸ ਬਲਾਕ ਆਦਿ ਥਾਵਾਂ ਦਾ ਤੂਫਾਨੀਂ ਦੌਰਾ ਕੀਤਾ। ਇਸ ਮੌਕੇ ਹਰਦੀਪ ਸਿੰਘ ਨਾਗਰਾ ਤੇ ਬਲਵੀਰ ਸਿੰਘ ਗਰਚਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਹਨਾਂ ਦਾ ਮਕਸਦ ਚੌਣਾਂ ਲੜ ਕੇ ਜੀਐਨਡੀਯੂ ਦੇ ਸੱਤਾ ਦੇ ਗਲਿਆਰੇ ਤੇ ਕਾਬਜ ਹੋਣਾ ਹੀ ਨਹੀਂ ਬਲਕਿ ਜੀਐਨਡੀਯੂ ਨਾਨ ਟੀਚਿੰਗ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਲਟਕਦੀਆਂ ਆ ਰਹੀਆਂ ਚਿਰੌਕਣੀਆਂ ਮੰਗਾ ਨੂੰ ਹੱਲ ਕਰਵਾਉਣਾ ਤੇ ਉਹਨਾਂ ਦੇ ਬਣਦੇ ਹੱਕ ਤੇ ਅਧਿਕਾਰ ਲੈ ਕੇ ਦੇਣਾ ਹੈ ਉਹਨਾਂ ਵਿਰੋਧੀ ਧੜਿਆਂ ਦੇ ਪ੍ਰਚਾਰ ਤੋਂ ਸੁਚੇਤ ਕਰਦਿਆਂ ਵੋਟਰਾਂ ਨੂੰ ਕਿਹਾ ਕਿ ਉਹਨਾਂ ਦੀ ਜੀਐਨਡੀਯੂ ਪ੍ਰਸ਼ਾਸਨ ਦੇ ਨਾਲ ਕੋਈ ਨਿੱਜੀ ਰੰਜਿਸ਼ ਲੜਾਈ ਜਾ ਕੋਈ ਹੋਰ ਲੈਣ ਦੇਣ ਨਹੀਂ ਹੈ ਬਲਕਿ ਐਸੋਸੀਏਸ਼ਨ ਦੇ ਵਲੋਂ ਕਰਮਚਾਰੀਆਂ ਦੀਆਂ ਹੱਕੀ ਜਾਇਜ਼ ਮੰਗਾ ਲਈ ਸੰਘਰਸ਼ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਘੋਲ ਜੀਐਨਡੀਯੂ ਪ੍ਰਬੰਧਨ ਦੇ ਵਲੋਂ ਕਰਮਚਾਰੀਆਂ ਅਤੇ ਅਧਿਕਾਰੀਆ ਦੇ ਖਿਲਾਫ਼ ਇਸਤੇਮਾਲ ਵਿਚ ਲਿਆਦੀਆਂ ਜਾ ਰਹੀਆਂ ਰਹੁਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾ ਦੇ ਖਿਲਾਫ਼ ਹੈ। ਅੰਤ ਵਿਚ ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕਿ ਕੁਝ ਹੱਲ ਕਰਵਾਇਆ ਹੈ ਤੇ ਜੋ ਵਾਅਦੇ ਚੋਣ ਮਨੌਰਥ ਪੱਤਰ ਵਿਚ ਕੀਤੇ ਜਾਣਗੇ ਉਹਨਾਂ ਨੂੰ ਹੂਬਹੂ ਪੂਰਾ ਕੀਤਾ ਜਾਵੇਗਾ।ਇਸ ਮੌਕੇ ਅਮਨ ਅਰੋੜਾ, ਗੁਰਧੀਰ ਸਿੰਘ, ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਜੋਤੀ ਪ੍ਰਸ਼ਾਦ, ਅਵਤਾਰ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ, ਹਰੀ ਕਿਸ਼ੋਰ, ਸਤਬੀਰ ਸਿੰਘ, ਨਰੇਸ਼ ਕੁਮਾਰ, ਸੁਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਪਰਗਟ ਸਿੰਘ, ਸੁਰਜੀਤ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।ਫੋਟੋ ਕੈਪਸ਼ਨ:- ਚੌਣ ਪ੍ਰਚਾਰ ਦੌਰਾਨ ਜੇਤੂ ਚਿੰਨ ਬਣਾਉਦੇ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਸਮੂਹਿਕ ਅਹੁਦੇਦਾਰ ਤੇ ਮੈਂਬਰ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media