Sunday, August 9, 2026

ਸ੍ਰੀ ਦਸ਼ਮ ਪ੍ਰਕਾਸ਼ ਯਾਤਰਾ ਹਜ਼ੂਰ ਸਾਹਿਬ ਤੋ ਮੁੰਬਈ ਲਈ 21 ਅਕਤੂਬਰ ਨੂੰ ਹੋਵੇਗੀ ਰਵਾਨਾ

ਹੁਣ ਤਖ਼ਤ ਸਾਹਿਬ ਤੋਂ ਬਾਹਰ ਪਹਿਲੀ ਵਾਰੀ ਮੁੰਬਈ ਦੇ ਤਿੰਨ ਗੁਰੂਦਵਾਰਿਆਂ ਵਿਚ ਹੋਵੇਗਾ ਦਸਮ ਗ੍ਰੰਥ ਦਾ ਪ੍ਰਕਾਸ਼

ppn1810201619ਹਜ਼ੂਰ ਸਾਹਿਬ (ਨੰਦੇੜ) 18 (ਪੰਜਾਬ ਪੋਸਟ ਬਿਊਰੋ) – ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਮਰਯਾਦਾ ਹੇਠ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਨੂੰ ਹੁਣ ਮੁੰਬਈ ਦੇ ਤਿੰਨ ਗੁਰਦੁਵਾਰਿਆਂ ਵਿਚ ਪ੍ਰਕਾਸ਼ਮਾਨ ਕਰਨ ਲਈ ਮੁੰਬਈ ਦੀ ਮਹਾਰਾਸ਼ਟਰ ਸਿੱਖ ਅਸਚਿੱਟੀਓਂ, ਅਕਾਲ ਜੋਤ ਸੇਵਕ ਸੰਸਥਾ ਨਵੀ ਮੁੰਬਈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਵੈਲਫ਼ੇਅਰ ਐਸੋਸੀਏਸ਼ਨ ਦੇ ਸਾਂਝੀ  ਕੋਸ਼ਿਸ਼ ਕੀਤੀ ਜਾ ਰਹੀ ਹਨ। ਨਵੀ ਮੁੰਬਈ, ਸੀ.ਬੀ.ਡੀ ਬੇਲਾਪੂਰ ਅਤੇ ਮੁੰਬਈ ਦੇ ਇਕ ਵਿਖੇ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਜੀ ਦੇ ਸਵਰੂਪ ਨੂੰ ਪ੍ਰਕਾਸ਼ਮਾਨ ਕੀਤੀ ਜਾ ਰਿਹਾ ਹੈ. 21 ਅਕਤੂਬਰ ਨੂੰ ਸਵੇਰੇ 11 ਵਜੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਯਾਤਰਾ ਕੱਢ ਕੇ ਸ਼੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਪਾਲਕੀ ਵਿਚ ਮੁੰਬਈ ਲਿਜਾਇਆ ਜਾ ਰਿਹਾ ਹੈ, ਜਿਸ ਦੇ ਵਿਚ ਗੁਰਦੁਆਰਾ ਸੱਚਖੰਡ ਬੋਰਡ ਅਤੇ ਮੈਂਬਰ ਸਾਹਿਬਾਨ ਆਪਣਾ ਸਹਿਯੋਗ ਏਡਾ ਕਰ ਰਹੇ ਹਨ।
ਪੱਤਰਕਾਰ ਰਵਿੰਦਰ ਸਿੰਘ ਮੋਦੀ ਨੇ ਜਾਰੀ ਪ੍ਰੂੈਸ ਨੋਟ ਵਿੱਚ ਦੱਸਿਆ ਹੈ ਕਿ ਸ਼੍ਰੀ ਦਸ਼ਮ ਪ੍ਰਕਾਸ਼ ਯਾਤਰਾ ਨੂੰ ਰਵਾਨਾ ਕਰਨ ਵੇਲੇ 21 ਅਕਤੂਬਰ ਨੂੰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਸਨਮਾਨਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ  ਪੰਜ ਪਿਆਰੇ ਸਾਹਿਬਾਨ, ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਪ੍ਰੇਮ ਸਿੰਘ ਮਾਤਾ ਸਾਹਿਬ ਵਾਲੇ (ਜਥੇਦਾਰ ਬੁੱਢਾ ਦਲ 96 ਕਰੋੜੀ) ਸੰਤ ਬਾਬਾ ਹਰਨਾਮ ਸਿੰਘ ਖਾਲਸਾ  ਭਿੰਡਰਾਂਵਾਲੇ, ਤਖ਼ਤ ਸੱਚਖੰਡ ਬੋਰਡ ਦੇ ਮੈਂਬਰ ਸਾਹਿਬਾਨ ਮੌਜੂਦ ਰਹਿਣਗੇ।ਦਸ਼ਮ ਪ੍ਰਕਾਸ਼ ਨਗਰ ਕੀਰਤਨ ਯਾਤਰਾ ਵਿਚ ਪਾਲਕੀ ਵਾਹਨ ਵਿਚ ਸ਼੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਨਾਲ ਨਿਸ਼ਾਨ ਸਾਹਿਬ, ਘੋੜੇ, ਗਤਕਾ ਜੱਥੇ, ਕੀਰਤਨੀ ਜੱਥੇ ਵੀ ਸ਼ਾਮਿਲ ਹੋਣਗੇ।
ਰਵਿੰਦਰ ਮੋਦੀ ਅਨੁਸਾਰ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਸ਼ਮ ਪ੍ਰਕਾਸ਼ ਯਾਤਰਾ ਨੰਦੇੜ ਤੋਂ ਔਰੰਗਾਬਾਦ ਪੁੱਜੇਗੀ।ਉਥੋਂ ਯਾਤਰਾ ਨਾਸਿਕ ਹੁੰਦੇ ਹੋਵੇ ਨਵੀ ਮੁੰਬਈ ਪਹੁੰਚੇਗੀ।ਨਾਂਦੇੜ ਤੋਂ ਮੁੰਬਈ ਤਕ ਯਾਤਰਾ ਦਾ ਵੱਖ ਵੱਖ ਸਥਾਨਾਂ ਤੇ ਸਤਿਕਾਰ ਵੀ ਹੋਵੇਗਾ ਅਤੇ ਵੱਡੀ ਗਿਣਤੀ ਵਿਚ ਸੰਗਤ ਦਰਸ਼ਨਾਂ ਵਾਸਤੇ ਪੁੱਜੇਗੀ।ਉਨ੍ਹਾਂ ਨੇ ਅਪੀਲ ਕੀਤੀ ਕਿ ਨੰਦੇੜ ਤੋਂ ਮੁੰਬਈ ਤਕ ਨਾਨਕ ਨਾਮਲੇਵਾ ਸੰਗਤਾਂ ਯਾਤਰਾ ਦੇ ਸਤਿਕਾਰ ਵਾਸਤੇ ਮੌਜੂਦ ਰਹਿਣ।ਮੁੰਬਈ ਦੇ ਤਿੰਨ ਗੁਰਦੁਆਰਿਆਂ ਵਿਚ 24 ਅਕਤੂਬਰ ਤੋਂ 6 ਨਵੰਬਰ ਦੇ ਦੌਰਾਨ ਸ਼੍ਰੀ ਦਸ਼ਮ ਪ੍ਰਕਾਸ਼ ਯਾਤਰਾ ਦੇ ਸਿਲਸਿਲੇਵਾਰ ਸਮਾਗਮ ਚੱਲਣਗੇ।
ਤਖ਼ਤ ਸਾਹਿਬ ਤੋਂ ਬਾਹਰ ਪਹਿਲੀ ਵਾਰੀ ਮੁੰਬਈ ਦੇ ਇਲਾਕੇ ਵਿੱਚ ਕੀਤਾ ਜਾ ਰਿਹਾ ਹੈ ਦਸਮ ਗ੍ਰੰਥ ਦਾ ਪ੍ਰਕਾਸ਼
ਜਿਕਰਯੋਗ ਹੈ ਕਿ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ੁਰੂ ਤੋਂ ਹੀ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ।ਤਖ਼ਤ ਸਾਹਿਬ ਵਿਖੇ ਸ਼੍ਰੀ ਆਦਿ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਹੀ ਇਥੇ ਸ਼੍ਰੀ ਦਸ਼ਮ ਗਰੰਥ ਸਾਹਿਬ ਜੀ ਵੀ ਪ੍ਰਕਾਸ਼ਮਾਨ ਹੁੰਦੇ ਹਨ। ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਨਿਹੰਗ ਸਿੰਘਾਂ ਦੇ ਦਲ ਅਤੇ ਕੱਝ ਨਿੱਜੀ ਗੁਰਦੁਵਾਰਿਆਂ ਵਿਚ ਵੀ ਹੋ ਰਿਹਾ ਹੈ। ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਵਿੱਚੋ ਤਿੰਨ ਬਾਣੀਆਂ ਵੀ ਸ਼੍ਰੀ ਦਸ਼ਮ ਗੁਰੂ ਗਰੰਥ ਸਾਹਿਬ ਤੋਂ ਹੀ ਆਉਂਦੀਆਂ ਹਨ।ਸ਼੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਵਰੂਪਾਂ ਨੂੰ ਹੁਣ ਤਖ਼ਤ ਸਾਹਿਬ ਦੇ ਇਲਾਕੇ ਤੋਂ ਬਾਹਰ ਪਹਿਲੀ ਵਾਰੀ ਹੀ ਮੁੰਬਈ ਦੇ ਇਲਾਕੇ ਵਿੱਚ ਪ੍ਰਕਾਸ਼ਮਾਨ ਕੀਤਾ ਜਾ ਰਿਹਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply