Thursday, March 19, 2026

ਮਾਧਵ ਵਿਦਿਆ ਨਿਕੇਤਨ ਵਿਖੇ ਤਿੰਨ ਦਿਵਸ ਵਿਭਾਗੀਆ ਬਾਲ ਸਿਵਰ ਦਾ ਸਮਾਪਨ ਸਮਾਰੋਹ

ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਧਵ ਵਿਦਿਆ ਨਿਕੇਤਨ ਰਣਜੀਤ ਅਵੈਨਿਉ ਵਿਖੇ ਤਿੰਨ ਦਿਵਸ ਵਿਭਾਗੀਆ ਬਾਲ ਸਿਵਰ ਦਾ ਸਮਾਪਨ ਕੀਤਾ ਗਿਆ। ਜਿਸ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆ ਨੇ ਭਾਗ ਲਿਆ। ਇਸ ਤਿੰਨ ਦਿਵਸ ਸ਼ਿਵਰ ਵਿੱਚ ਵੱਖ- ਵੱਖ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਗਿਆ । ਜਿਸ ਦਾ ਉਦੇਸ ਵਿਦਿਆਰਥੀਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾ ਦਾ ਹੌਂਸਲਾ ਵਧਾਉਣਾ ਹੈ ।ਇਹ ਸਾਰਾ ਪ੍ਰੋਗਰਾਮ ਪਿ੍ਰੰਸ਼ੀਪਲ ਸ਼੍ਰੀ ਰਮੇਸ਼ ਕੁਮਾਰ ਠਾਕੁਰ ਜੀ ਦੀ ਪ੍ਰਧਾਨਗੀ ਵਿੱਚ ਹੋਇਆ। ਇਸ ਪ੍ਰੋਗਰਾਮ ਵਿੱਚ ਪੀ.ਟੀ. ਯੂ. ਦੇ ਰਜਿਸਟਰਾਰ ਸ਼ਸ਼ੀ ਕਾਂਤਾ ਅਤੇ ਡੀ. ਏੇ. ਵੀ ਪੁਲਿਸ ਪਬਲਿਕ ਦੇ ਰਿਟਾਇਰ ਪ੍ਰਿੰ. ਪ੍ਰੋਮਿਲਾ ਕਮਲ, ਮਹਾਂਮੰਤਰੀ ਅਸ਼ੋਕ ਬੱਬਰ ਜੀ ਅਤੇ ਪ੍ਰਿ. ਰਮੇਸ਼ ਕੁਮਾਰ ਠਾਕੁਰ ਜੀ ਬਿਰਾਜਮਾਨ ਸਨ। ਪ੍ਰਿੰਸੀਪਲਅਤੇ ਮਹਾਂਮੰਤਰੀ ਅਸ਼ੋਕ ਬੱਬਰ ਜੀ ਨੇ ਸ਼ਿਵਰ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਅਧਿਆਪਕਾਂ ਦਾ ਧੰਨਵਾਦ ਕਰਦਿਆ ਹੋਇਆ ਉਨ੍ਹਾਂ ਨੇ ਦੱਸਿਆ ਕਿ ਬੱਚਿਆ ਦੀ ਪ੍ਰਤਿਭਾ ਨੂੰ ਨਿਖਾਰਨ ਵਾਲੇ ਅਜਿਹੇ ਸ਼ਿਵਰ ਸਮੇ-ਸਮੇ ਤੇ ਅਯੋਜਿਤ ਹੁੰਦੇ ਰਹਿਣਗੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply