Thursday, March 19, 2026

ਸਕੂਲ ਵਿਦਿਆਰਥਣਾਂ ਨੂੰ ‘ਮਾਈ ਭਾਗੋ ਸਕੀਮ’ ਤਹਿਤ 50 ਦੇ ਕਰੀਬ ਸਾਈਕਲ ਤਕਸੀਮ

ppn1810201622ਚਵਿੰਡਾ ਦੇਵੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਮਿਹਨਤ ਕਰਨ ਅਤੇ ਪੜ੍ਹਾਈ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਆਰੀ ਤੇ ਉੱਸਾਰੂ ਸੋਚ ਵਾਲੇ ਇਨਸਾਨ ਹੀ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ ਜਿਸ ਲਈ ਸਾਨੂੰ ਵੱਧ ਤੋਂ ਵੱਧ ਵਿੱਦਿਆ ਹਾਸਿਲ ਕਰਦਿਆਂ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ । ਮਜੀਠੀਆ ਅੱਜ ਸਥਾਨਿਕ ਸਰਕਾਰੀ ਸੈਕੰਡਰੀ ਸਕੂਲ ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ‘ਮਾਈ ਭਾਗੋ ਸਕੀਮ’ ਤਹਿਤ 50 ਦੇ ਕਰੀਬ ਸਾਈਕਲ ਤਕਸੀਮ ਕਰਨ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪੈ ਦੀ ਗ੍ਰਾਂਟ ਦੇਣ ਆਏ ਸਨ । ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ  ਸ: ਮਜੀਠੀਆ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।ਇਸ ਮੌਕੇ ਸ.ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਮਾਈ ਭਾਗੋ ਸਕੀਮ ਤਹਿਤ ਸਕੂਲਾਂ ਵਿੱਚ ਸਾਈਕਲ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਬਹੁਤ ਹੀ ਸਾਰਥਿਕ ਨਤੀਜੇ ਵੇਖਣ ਨੂੰ ਮਿਲੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਆਰੀ ਸਿੱਖਿਆਂ ਦੇ ਨਾਲ-ਨਾਲ ਨੌਜਵਾਨਾ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜਿੱਥੇ ਸਰਕਾਰੀ ਨੌਕਰੀਆਂ ਦੀ ਭਰਤੀ ‘ਤੇ ਮੁਕੰਮਲ ਪਾਬੰਦੀ ਉੱਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਹੁਣ ਤਕ 2 ਲੱਖ ਨੌਕਰੀਆਂ ਤਿੀਆਂ ਜਾ ਚੁਕੀਆਂ ਹਨ। ਇਸ ਮੌਕੇ ਉਹਨਾਂ ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸਪਾਰੀਵਿੰਡ, ਐਕਸੀਅਨ ਮਨਿੰਦਰਪਾਲ ਸਿੰਘ, ਪ੍ਰੋ: ਸਰਚਾਂਦ ਸਿੰਘ, ਮੌਟੂ ਵੋਹਰਾ, ਸਤਨਾਮ ਸਿੰਘ ਅਬਦਾਲ, ਮੇਜਰ ਸਿੰਘ ਕਲੇਰ, ਸਰਪੰਚ ਗੰਗਾ ਸਿੰਘ, ਸਵਰਨਜੀਤ ਕੁਰਾਲੀਆ, ਸਰਵਨ ਸਿੰਘ ਮੁਨੀਮ, ਭੁਪਿੰਦਰ ਸਿੰਘ ਬਿਟੂ, ਅਜੈਕੁਮਾਰ ਗੋਲਡੀ, ਬਬੂ ਭੰਡਾਰੀ, ਹਰਪਾਲ ਸਿੰਘ, ਕਿਰਪਾਲ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ ਕਲਸੀ ਤੇ ਉਪਕਾਰ ਕਾਰੀ ਸਮੇਤ ਸਕੂਲ ਪ੍ਰਿਸੀਪਲ ਅਤੇ ਸਟਾਫ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply