Sunday, March 15, 2026

ਬਾਦਲ ਸਰਕਾਰ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਹੀ ਹਰ ਵਰਗ ਦਾ ਸਤਿਕਾਰ- ਚੇਅਰਮੈਨ ਮਾਨ

ppn1810201624ਚੌਂਕ ਮਹਿਤਾ, 18 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਅਕਾਲੀ ਦਲ ਨੇ ਕਿਸਾਨ ਵਰਗ ਨੂੰ ਬਿਜਲੀ, ਬੁਢਾਪਾ ਪੈਨਸ਼ਨਾਂ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮਾਂ, ਗਰੀਬ ਵਰਗ ਨੂੰ ਨੀਲੇ ਕਾਰਡ ਦੀ ਸਹੂਲਤ, ਸਕੂਲੇ ਪੜਦੇ ਬੱਚਿਆਂ ਨੂੰ ਸਾਈਕਲ ਤੇ ਵਜੀਫਾ ਸਕੀਮਾਂ ਆਦਿ ਬਾਰੇ ਗੱਲਬਾਤ ਕਰਦਿਆਂ ਚੇਅਰਮੈਨ ਕੰਵਰਦੀਪ ਸਿੰਘ ਮਾਨ ਜਲਾਲ ਉਸਮਾਂ ਨੇ ਦੱਸਿਆ ਕਿ ਬਾਦਲ ਸਰਕਾਰ, ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਜਲਾਲ ਉਸਮਾਂ ਦੀਆਂ ਨੀਤੀਆ ਹੀ ਲੋਕਾਂ ਲਈ ਵਰਦਾਨ ਸਾਬਤ ਹੋਈਆਂ ਜਿਸ ਤੋ ਹਰ ਵਰਗ ਖੁਸ਼ ਹੈ।ਚੇਅਰਮੈਨ ਮਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆ ਧੂੜ ਦੇ ਬੱਦਲ ਹਨ, ਸਮਾਂ ਆਉਣ ‘ਤੇ ਲੋਕ ਇਹਨਾ ਪਾਰਟੀਆਂ ਨੂੰ ਇਹੋ ਜਿਹਾ ਢੁਕਵਾ ਜਵਾਬ ਦੇਣਗੇ ਕਿ ਪੰਜਾਬ ਵਿੱਚ ਚੋਣਾਂ ਲੜਨਾ ਹੀ ਭੁੱਲ ਜਾਣਗੇ।ਇਸ ਮੌਕੇ ਹਰਜਿੰਦਰ ਸਿੰਘ ਨੰਗਲੀ, ਜਥੇ. ਰਾਜਬੀਰ ਸਿੰਘ ਮੈਂਬਰ ਵਰਕਿੰਗ ਕਮੇਟੀ,  ਰਜਿੰਦਰ ਸਿੰਘ ਸ਼ਾਹ, ਹਰਗੋਪਾਲ ਸਿੰਘ ਰੰਧਾਵਾ, ਜਥੇ. ਕਰਮਜੀਤ ਸਿੰਘ ਲਾਲੀ, ਤੇਜਿੰਦਰਪਾਲ ਸਿੰਘ ਲਾਡੀ, ਜਤਿੰਦਰ ਸਿੰਘ ਲੱਧਾਮੰਡਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸਰਪੰਚ ਜਸਪਾਲ ਸਿੰਘ ਪੱਡਾ, ਸਰਪੰਚ ਭੁਪਿੰਦਰ ਸਿੰਘ ਗੁਰਮੁੱਖ ਸਿੰਘ ਸਾਹਬਾ, ਪੁਰਬਾ ਬ੍ਰਦਰਜ ਆਦਿ ਅਕਾਲੀ ਲੀਡਰ ਤੇ ਵਰਕਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply