ਮਲੋਟ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਕੂਲੀ ਪੱਧਰ ਦਾ ਗਣਿਤ ੳਲੰਪਿਅਡ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ।ਇਸ ਗਣਿਤ ੳਲੰਪਿਅਡ ਵਿੱਚ ਗਣਿਤ ਨਾਲ ਸਬੰਧਿਤ ਆਬਜੈਟਿਵ ਟਾਈਪ ਪ੍ਰਸ਼ਨ ਪੁੱਛੇ ਗਏ ਸਨ।ਇਹ ੳਲੰਪਿਅਡ ਆਈ.ਆਈ.ਟੀ ਅਤੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆ ਲਈ ਬਹੁਤ ਹੀ ਲਾਹੇਵੰਦ ਹੈ।ਕਿਉਕਿ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਆਉਣ ਵਾਲੇ ਸਮੇ ਵਿੱਚ ਇਸ ਤਰਾਂ ਦੀਆਂ ਪ੍ਰੀਖਿਆਵਾਂ ਦੇਣੀਆ ਹਨ।ਉਨ੍ਹਾ ਲਈ ਇਹ ਇੱਕ ਤਰਾ ਦੀ ਅਭਿਆਸ ਪ੍ਰੀਖਿਆ ਹੈ। ਗਣਿਤ ਲੈਕਚਰਾਰ ਸ਼੍ਰੀ ਵਿਜੇ ਗਰਗ ਨੇ ਦੱਸਿਆ ਹੈ ਕਿ ਗਣਿਤ ਵਿਸ਼ੇ ਦੀ ਅ’ਗੇ ਜਾ ਕੇ ਬਹੁਤ ਮਹ’ਤਤਾ ਹੈ।ਜਿਵੇ ਕਿ ਕੋਈ ਵੀ ਬੈਂਕ ਪ੍ਰਤੀਯੋਗਿਤਾ, ਆਈ.ਆਈ.ਟੀ, ਜੇ.ਈ.ਈ ਮੇਨ ਦੀ ਪ੍ਰੀਖਿਆ ਵਿਚ ਇਸ ਤਰਾਂ ਦੇ ਟੈਸਟ ਬਹੁਤ ਸਹਾਇਕ ਹੁੰਦੇ ਹਨ।ਇਸ ਪ੍ਰੀਖਿਆ ਵਿਵਿੱਚ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਸੀ।ਜਿਸ ਨਾਲ ਵਿਦਿਆਰਥੀਆ ਨੂੰ ਤੁੱਕੇ ਮਾਰਨ ਦੀ ਆਦਤਾਂ ਤੋਂ ਬਚਾਇਆ ਜਾ ਸਕੇ।ਕਿਉਂਕਿ ਆਉਣ ਵਾਲੇ ਸਮੇ ਵਿਵਿੱਚ ਜਿੰਨੀਆਂ ਵੀ ਪ੍ਰੀਖਿਆਵਾਂ ਵਿਦਿਆਰਥੀਆਂ ਨੇ ਦੇਣੀਆ ਹਨ।ਉਹਨਾ ਵਿਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ।ਇਸ ਗਣਿਤ ੳਲੰਪਿਆਡ ਵਿੱਚ ਲਗਭਗ ੪੦ ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਪਹਿਲੇ, ਦੂਸਰੇ,ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਮੂਮੈਨਟੋ ਅਤੇ ਮੈਡਲ ਨਾਲ ਸਨਮਾਨਿਤ ਕੀਤਾ।ਗਿਆਰਵੀ ਜਮਾਤ ਵਿੱਚੋ ਪਹਿਲੇ ਸਥਾਨ ਤੇ ਵਤਨਦੀਪ ਸਿੰਘ, ਦੂਸਰੇ ਸਥਾਨ ਤੇ ਕਸ਼ਿਸ਼ ਗੁਪਤਾ ਅਤੇ ਤੀਸਰੇ ਸਥਾਨ ਤੇ ਕੇਸ਼ਵ ਕੁਮਾਰ ਆਏ।ਬਾਰ੍ਹਵੀ ਜਮਾਤ ਵਿੱਚੋ ਪਹਿਲੇ ਸਥਾਨ ਤੇ ਗੁਰਪ੍ਰੀਤ ਸਿੰਘ, ਦੂਜੇ ਸਥਾਨ ਤੇ ਅੰਮ੍ਰਿਤਪਾਲ ਸਿੰਘ ਅਤੇ ਤੀਸਰੇ ਸਥਾਨ ਤੇ ਜਸ਼ਨਦੀਪ ਸਿੰਘ ਨੇ ਪ੍ਰਾਪਤ ਕੀਤਾ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਜੂਦ ਸਨ ਸ਼੍ਰੀ ਸ਼ਿਵਰਾਜ ਸਿੰਘ ਗਿੱਲ, ਸ਼੍ਰੀਮਤੀ ਸੀਮਾ ਮੈਡਮ, ਸ਼੍ਰੀਮਤੀ ਸੁਖਦੀਪ ਕੌਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media