Monday, April 27, 2026

ਦੀ ਕਲਾਸ ਫੋਰ ਗੋਰਮਿੰਟ ਇੰਪਲਾਇਜ਼ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ

U
U

ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਦੀ ਕਲਾਸ ਫੋਰ ਗੋਰਮਿੰਟ ਇੰਪਲਾਇਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਬੀਤੇ 9 ਵਰ੍ਹਿਆਂ ਤੋਂ ਅਣਦੇਖਾ ਕਰ ਰਹੀ ਹੈ ਅਤੇ ਯੂਨੀਅਨ ਵੱਲੋਂ ਸਮੇਂ ਸਮੇਂ ਤੇ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਯੂਨੀਅਨ ਦੀਆਂ ਮੰਗਾਂ ਵੱਲ ਧਿਆਂਲ ਨਹੀਂ ਦਿੱਤਾ ਗਿਆ। ਜਿਸ ਦੇ ਰਸ ਵਜੋਂ ਰਾਜ ਪੱਧਰ ਤੇ ਬਣਾਏ ਪ੍ਰੋਗਰਾਮ ਦੇ ਮੁਤਾਬਕ ਯੂਨੀਅਨ ਫਾਜ਼ਿਲਕਾ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅੱਜ ਤੋਂ 24-24 ਘੰਟਿਆਂ ਦੀ ਭੁੱਖ ਹੜ੍ਹਤਾਲ ਸ਼ੁਰੂ ਕਰਕੇ ਯੂਨੀਅਨ ਦੇ 15 ਮੈਂਬਰਾਂ ਨੂੰ ਭੁੱਖ ਹੜ੍ਹਤਾਲ ਤੇ ਬੈਠਾਇਆ ਗਿਆ। ਇਸ ਮੌਕੇ ਹਰੀਸ਼ ਸੋਨੀ ਪ੍ਰਧਾਨ ਫੂਡ ਅਬੋਹਰ, ਸੁਖਪਾਲ ਸਿੰਘ, ਹਰਦੀਪ ਸਿੰਘ ਅਬੋਹਰ, ਸੁਰੇਸ਼ ਕੁਮਾਰ ਪਨਸਪ ਜਲਾਲਾਬਾਦ, ਰਵਿੰਦਰ ਕੁਮਾਰ ਪਨਸਪ, ਮਾਂਘ ਸਿੰਘ, ਰਮੇਸ਼ ਸਿੰਘ, ਪ੍ਰੀਤਮ ਸਿੰਘ, ਕਪੂਰ ਸਿੰਘ ਵਨ ਵਿਭਾਗ, ਜੋਗਿੰਦਰ ਸਿੰਘ ਪ੍ਰਧਾਨ, ਖਜ਼ਾਨਚੀ ਹਰੀ ਚੰਦ, ਮੱਖਣ ਲਾਲ ਨੂੰ ਭੁੱਖ ਹੜ੍ਹਤਾਲ ਤੇ ਬੈਠਾਇਆ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਚੋਥਾ ਦਰਜ਼ਾ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀਆਂ ਵਿਰੋਧੀ ਨਤੀਆਂ ਦੇ ਖਿਲਾਫ਼ ਜ਼ਿਲ੍ਹਾ ਪੱਧਰ ਤੇ 24-24 ਘੰਟਿਆਂ ਦੀ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ ਅੇਤ 21 ਅਕਤੂਬਰ ਨੂੰ ਕਾਲੇ ਚੋਲੇ ਪਾਕੇ ਅਰਥੀ ਫੂੰਕ ਪ੍ਰਦਰਸ਼ਨ ਕੀਤਾ ਜਾਵੇਗਾ। ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਨਵਰੀ 2004 ਤੋਂ ਬਾਅਦ ਜੋ ਪੈਨਸ਼ਨ ਸਕੀਮ ਖ਼ਤਮ ਕਰ ਦਿੱਤੀ ਗਈ ਹੈ ਉਸਨੂੰ ਬਹਾਲ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਚੋਥਾ ਦਰਜ਼ਾ ਕਰਮਚਾਰੀਆਂ ਦੀਆਂ ਰੈਗੂਲਰ ਭਰਤੀਆਂ ਕੀਤੀਆਂ ਜਾਣ, ਡੀਏ ਦਾ ਬਕਾਇਆ 23 ਮਹੀਨਿਆਂ ਦਾ ਦਿੱਤਾ ਜਾਵੇ, ਵਰਦੀਆਂ ਦਾ ਬਜਟ ਦਿੱਤਾ ਜਾਵੇ, ਵਨ ਵਿਭਾਗ ਵਿਚ ਕੰਮ ਕਰਦੇ ਪੁਰਾਣੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਫੂਡ ਐਂਡ ਸਪਲਾਈ ਪਨਸਪ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਧਰਨੇ ਵਿਚ ਸ਼ਾਮਲ ਹੋਏ ਜਗਦੀਸ਼ ਰਾਏ ਪ੍ਰਧਾਨ, ਸੁਰਿੰਦਰ ਮੱਕੜ ਪਨਸਪ, ਹਰੀਸ਼ ਸੋਨੀ ਅਬੋਹਰ, ਓਮ ਪ੍ਰਕਾਸ਼, ਜਨਰਲ ਸਕੱਤਰ ਹਰਬੰਸ ਸਿੰਘ, ਮਾਘ ਸਿੰਘ, ਪ੍ਰੀਤਮ ਸਿੰਘ ਵਣ ਵਿਭਾਗ, ਸੰਨੀ ਅਤੇ ਖੇਮ ਰਾਜ ਮਗਨਰੇਗਾ ਨੇ ਮੰਗ ਕਰਦੇ ਹੋਏ ਕਿਹਾ ਕਿ ਮਗਨਰੇਗਾ ਕਰਮਚਾਰੀਆਂ ਦੇ ਨਾਲ ਸਰਕਾਰ ਨੇ ਜੇਕਰ ਕੋਈ ਬੇਇਨਸਾਫ਼ੀ ਕੀਤੀ ਤਾਂ ਕਲਾਸ ਫਾਰ ਯੂਨੀਅਨ ਅਤੇ ਪੀਐਸਐਸਐਫ ਇਨ੍ਹਾਂ ਦੇ ਸਮਰਥਨ ਵਿਚ ਡੱਟੀਆਂ ਰਹਿਣਗੀਆਂ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply