Friday, March 6, 2026

ਪ੍ਰਧਾਨ ਮੰਤਰੀ ਵੱਲੋਂ ਤਿੰਨ ਪਣ-ਬਿਜਲੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ

The Prime Minister, Shri Narendra Modi dedicates the NHPC's Hydro Power Project to the nation, at a function, in Mandi, Himachal Pradesh October 18, 2016. 	The Governor of Himachal Pradesh, Shri Acharya Devvrat, the Chief Minister of Himachal Pradesh, Shri Virbhadra Singh and other dignitaries are also seen.

ਮੰਡੀ (ਹਿਮਾਚਲ), 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਵਿਖੇ ਤਿੰਨ ਪ੍ਰਮੁੱਖ ਪਣ-ਬਿਜਲੀ ਸਟੇਸ਼ਨ-800 ਮੈਗਾਵਾਟ ਸਮਰੱਥਾ ਵਾਲਾ ਐੱਨ.ਟੀ.ਪੀ.ਸੀ.-ਕੋਲਡੈਮ ਦਾ ਹਾਈਡ੍ਰੋ ਪਾਵਰ ਸਟੇਸ਼ਨ, 520 ਮੈਗਾਵਾਟ ਸਮਰੱਥਾ ਵਾਲਾ ਐੱਨ.ਐੱਚ.ਪੀ.ਸੀ. ਦਾ ਪਾਰਵਤੀ ਪ੍ਰੋਜੈਕਟ ਅਤੇ 412 ਮੈਗਾਵਾਟ ਸਮਰੱਥਾ ਵਾਲਾ ਐੱਸ.ਜੇ.ਵੀ.ਐੱਨ.ਐੱਲ. ਦਾ ਰਾਮਪੁਰ ਹਾਈਡ੍ਰੋ ਸਟੇਸ਼ਨ-ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਸ੍ਰੀ ਆਚਾਰੀਆ ਦੇਵਵ੍ਰਤ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ੍ਰੀ ਵੀਰ ਭੱਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ੍ਰੀ ਜਗਤ ਪ੍ਰਕਾਸ਼ ਨੱਡਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਪਿਊਸ਼ ਗੋਇਲ, ਕੇਂਦਰੀ ਬਿਜਲੀ, ਕੋਲਾ, ਨਵੀਂ ਤੇ ਅਖੁੱਟ ਊਰਜਾ ਤੇ ਖਾਣਾਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਦੇਸ਼ ਦੇ ਵਿਕਾਸ ਵਿੱਚ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਪਣ-ਬਿਜਲੀ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਖ਼ੁਸ਼ਹਾਲੀ ਲਿਆਉਣਗੇ। ਐੱਨ.ਐੱਚ.ਪੀ.ਸੀ. ਦਾ ਪਾਰਬਤੀ-3 ਬਿਜਲੀ ਸਟੇਸ਼ਨ ਦਰਿਆ ਦੇ ਪਾਣੀ ਨਾਲ ਚਲਣ ਵਾਲੀ ਇੱਕ ਯੋਜਨਾ ਹੈ, ਜਿਸ ਲਈ 43 ਮੀਟਰ ਉੱਚਾ ਇੱਕ ‘ਰੌਕਫ਼ਿਲ’ ਬੰਨ੍ਹ ਹੈ, ਜਿੱਥੇ ਜ਼ਮੀਨ ਦੇ ਹੇਠਾਂ ਬਿਜਲੀ ਘਰ ਹੈ ਅਤੇ 10.58 ਕਿਲੋਮੀਟਰ ਲੰਮਾ ਵਾਟਰ ਕੰਡਕਟਰ ਸਿਸਟਮ ਹੈ।520 ਮੈਗਾਵਾਟ (4×130 ਮੈਗਾਵਾਟ) ਦੀ ਸਥਾਪਤ ਸਮਰੱਥਾ ਵਾਲੀਆਂ ਚਾਰ ਵਰਟੀਕਲ ਫ਼੍ਰਾਂਸਿਸ ਟਰਬਾਈਨਾਂ ਚਲਾਉਣ ਲਈ 326 ਮੀਟਰ ਦੇ ਇੱਕ ਨੈੱਟ ਹੈੱਡ ਦਾ ਉਪਯੋਗ ਕੀਤਾ ਗਿਆ ਹੈ। ਇਹ ਬਿਜਲੀ ਪਲਾਂਟ ਇੱਕ ਸਾਲ ਵਿੱਚ 1963.29 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਿਆ ਕਰੇਗਾ। ਪਾਰਬਤੀ-3 ਬਿਜਲੀ ਸਟੇਸ਼ਨ ਤੋਂ ਪੈਣਾ ਹੋਣ ਵਾਲੀ ਬਿਜਲੀ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ ਜਿਹੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੰਡੀ ਜਾਂਦੀ ਹੈ। ਇਹ ਬਿਜਲੀ ਸਟੇਸ਼ਨ ਆਪਣੇ ਜੱਦੀ ਸੂਬੇ ਨੂੰ ੧੩ ਫ਼ੀਸਦੀ ਬਿਜਲੀ ਮੁਫ਼ਤ ਪ੍ਰਦਾਨ ਕਰ ਰਿਹਾ ਹੈ; ਜਿਸ ਵਿੱਚੋਂ 12 ਫ਼ੀਸਦੀ ਬਿਜਲੀ ਜੱਦੀ ਸੂਬੇ ਦਾ ਹਿੱਸਾ ਹੈ ਅਤੇ 1 ਫ਼ੀਸਦੀ ਸਥਾਨਕ ਖੇਤਰ ਵਿਕਾਸ ਫ਼ੰਡ ਲਈ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਦੀ ਲਾਗਤ ਲਗਭਗ 2600 ਕਰੋੜ ਰੁਪਏ ਹੈ ਅਤੇ 30 ਸਤੰਬਰ, 2016 ਨੂੰ ਕੁੱਲ ਬਿਜਲੀ ਉਤਪਾਦਨ 1880 ਐੱਮ.ਯੂ. ਹੋ ਚੁੱਕਾ ਹੈ, ਜਿਸ ਤੋਂ 816 ਕਰੋੜ ਰੁਪਏ ਦੀ ਆਮਦਨ ਹੋਈ ਹੈ।
200 ਮੈਗਾਵਾਟ ਯੂਨਿਟਾਂ ਦੀਆਂ ਚਾਰ ਯੂਨਿਟ ਤੋਂ ਬਿਜਲੀ ਪੈਦਾ ਹੋਣ ਦੀ ਸ਼ੁਰੂਆਤ ਨਾਲ ਐੱਨ.ਟੀ.ਪੀ.ਸੀ.-ਕੋਲਡੈਮ ਦੀ ਸਮਰੱਥਾ 800 ਮੈਗਾਵਾਟ ਹੋ ਗਈ ਹੈ ਅਤੇ ਇਹ ਉੱਤਰੀ ਗ੍ਰਿੱਡ ਨੂੰ ਪੀਕਿੰਗ ਸਮਰੱਥਾ ਪ੍ਰਦਾਨ ਕਰਦਾ ਹੈ। ਇਹ ਹਰ ਸਾਲ 90 ਫ਼ੀਸਦੀ ਨਿਰਭਰ ਰਹਿਣਯੋਗ ਸਾਲ ਆਧਾਰ ਉੱਤੇ 3054 ਘਾਂਹ ਬਿਜਲੀ ਦਾ ਉਤਪਾਦਨ ਕਰੇਗਾ। ਕੋਲ-ਬੰਨ੍ਹ ਤੋਂ ਪੈਦਾ ਹੋਣ ਵਾਲੀ 12 ਫ਼ੀਸਦੀ ਬਿਜਲੀ ਜੱਦੀ ਰਾਜ ਹਿਮਾਚਲ ਪ੍ਰਦੇਸ਼ ਨੂੰ ਮੁਫ਼ਤ ਦਿੱਤੀ ਜਾਂਦੀ ਹੈ, ਜਦ ਕਿ 1 ਫ਼ੀਸਦੀ ਇਸ ਰਾਜ ਨੂੰ ‘ਸਥਾਨਕ ਖੇਤਰ ਦੇ ਵਿਕਾਸ ਫ਼ੰਡ’ ਲਈ ਹੈ। ਪ੍ਰੋਜੈਕਟ ਤੋਂ ਪ੍ਰਭਾਵਿਤ ਹੋਏ ਸਾਰੇ ਪਰਿਵਾਰਾਂ ਨੂੰ ਹਰ ਮਹੀਨੇ 100 ਯੂਨਿਟਾਂ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ, ਜੋ ਕਿ ਕੁੱਲ ਉਤਪਾਦਨ ਦਾ 0.62 ਫ਼ੀਸਦੀ ਬਣਦੀ ਹੈ। ਇਸ ਪ੍ਰਕਾਰ ਹਿਮਾਚਲ ਪ੍ਰਦੇਸ਼ ਨੂੰ ਕੁੱਲ ਉਤਪਾਦਨ ਵਿੱਚੋਂ 13.62 ਫ਼ੀਸਦੀ ਬਿਜਲੀ ਮੁਫ਼ਤ ਸਪਲਾਈ ਹੋ ਰਹੀ ਹੈ ਅਤੇ ਬਾਕੀ ਦੀ ਬਿਜਲੀ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਚੰਡੀਗੜ੍ਹ ਜਿਹੇ ਹੋਰ ਲਾਭਪਾਤਰੀਆਂ ਨੂੰ ਮਿਲ ਰਹੀ ਹੈ।ਕੁੱਲੂ ਜ਼ਿਲ੍ਹੇ ਵਿੱਚ ਐੱਸ.ਜੇ.ਵੀ.ਐੱਨ. ਰਾਮਪੁਰ ਪ੍ਰੋਜੈਕਟ (412 ਮੈਗਾਵਾਟ) ਨਾਥਪਾ ਝਾਖੜੀ ਹਾਈਡ੍ਰੋ ਪਾਵਰ ਸਟੇਸ਼ਨ ਨਾਲ ਮਿਲ ਕੇ ਕੰਮ ਕਰੇਗਾ।ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਰਾਜ ਨੂੰ 13 ਫ਼ੀਸਦੀ ਬਿਜਲੀ ਮੁਫ਼ਤ ਪ੍ਰਦਾਨ ਕਰੇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply