
ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ ਸੱਗੂ) ਸੁਹਾਗਣਾਂ ਦਾ ਤਿਉਹਾਰ ਕਰਵਾ ਚੋਥ ਅੱਜ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਸੁਹਾਗਣਾ ਵਲੋਂ ਆਪਣੇ ਵਰ (ਪਤੀ) ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਸਾਰਾ ਦਿਨ ਭੁੱਖੇ ਪਿਆਸੇ ਰਹਿ ਕੇ ਵਰਤ ਰੱਖਿਆ ਜਾਂਦਾ ਹੈ।ਕਰਵਾ ਚੌਥ ਦੀ ਮਰਿਆਦਾ (ਰਸਮ) ਮੁਤਾਬਿਕ ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਔਰਤਾਂ ਵਲੋਂ ਸਰਘੀ ਖਾਧੀ ਜਾਂਦੀ ਹੈ, ਜਿਸ ਵਿੱਚ ਦੁੱਧ ਫੈਣੀਆਂ, ਫਲ ਫਰੁੂਟ, ਜੂਸ ਅਤੇ ਹੋਰ ਵਸਤਾਂ ਸ਼ਾਮਿਲ ਹੁੰਦੀਆਂ ਹਨ।ਇਹ ਸਰਘੀ ਖਾਣ ਤੋਂ ਬਾਅਦ ਸਾਰਾ ਦਿਨ ਕੁੱਝ ਵੀ ਨਹੀਂ ਖਾਧਾ ਜਾਂਦਾ ਇਥੋਂ ਤੱਕ ਕਿ ਪਾਣੀ ਵੀ ਨਹੀਂ ਪੀਤਾ ਜਾਂਦਾ।ਇਹ ਤਿਉਹਾਰ ਮਨਾਉਣ ਲਈ ਨਵ-ਵਿਆਹੁਤਾ ਸੁਹਾਗਣਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।ਇਸ ਦਿਨ ਸੁਹਾਗਣਾਂ ਵਲੋਂ ਲਾਲ ਤੇ ਗੁਲਾਬੀ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ ਅਤੇ ਮੇਕਅੱਪ ਕਰਕੇ ਆਪਣੇ ਸੁਹਾਗ ਦੀ ਖੁਸ਼ੀ ਲਈ ਦਿਨ ਭਰ ਵਰਤ ਰੱਖਿਆ ਜਾਂਦਾ ਹੈ।ਇਸ ਤਿਉਹਾਰ ਤੋਂ ਇਕ ਦੋ ਦਿਨ ਪਹਿਲਾਂ ਬਜ਼ਾਰਾਂ ਵਿੱਚ ਰੋਣਕਾਂ ਸ਼ੁਰੂ ਹੋ ਗਈਆਂ ਸਨ।ਹਲਵਾਈਆਂ ਵਲੋਂ ਫੈਣੀਆਂ, ਮੱਠੀਆਂ ਕੱਢ ਕੇ ਖੁਸ਼ਬੂਆਂ ਖਿਲਾਰੀਆਂ ਗਈਆਂ, ਫਲ ਫਰੂਟ ਦੀਆਂ ਦੁਕਾਨਾਂ ਤੇ ਰੇਹੜੀਆਂ ‘ਤੇ ਭੀੜਾਂ ਦਿਖੀਆਂ ਅਤੇ ਸੇਬ, ਕੇਲੇ ਤੇ ਹੋਰ ਫਲਫਰੂਟ ਦੇ ਰੇਟ ਵੀ ਅਕਾਸ਼ ਛੂਹਣ ਲੱਗੇ।ਇਸ ਤਿਓਹਾਰ ‘ਤੇ ਬਿਊਟੀ ਪਾਰਲਰਾਂ ਵਲੋਂ ਔਰਤਾਂ ਦੇ ਮੇਕਅੱਪ ਲਈ ਵਿਸ਼ੇਸ਼ ਪੈਕਜ਼ ਐਲਾਨੇ ਜਾਂਦੇ ਹਨ ਅਤੇ ਵੱਖ ਵੱਖ ਕੰਪਨੀਆਂ ਵਲੋਂ ਹੋਟਲਾਂ, ਰੈਸਟੋਰੈਂਟਾਂ ਵਿੱਚ ਪਾਰਟੀਆਂ ਦਾ ਵਿਸ਼ੇਸ਼ ਆਯੋਜਨ ਕਰਕੇ ਕਰਵਾ ਚੌਥ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਗਿਆ ਹੈ।
ਅੱਜ ਸ਼ਾਰਾ ਦਿਨ ਵਰਤ ਰਹਿਣ ਕਾਰਣ ਸਿਨੇਮਾ ਘਰਾਂ, ਮਲਟੀਪਲੈਕਸ਼ਾਂ ਅਤੇ ਮਾਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ।ਸੁਹਾਗਣਾ ਦੇ ਫੈਸ਼ਨ ਸ਼ੋਅ ਕਰਵਾ ਕੇ ਮੁਕਾਬਲੇ ਆਯੋਜਿਤ ਕੀਤੇ ਗਏ।ਵੱਖ ਵੱਖ ਉਮਰ ਗਰੁੱਪ ਦੇ ਇਹਨਾਂ ਮੁਕਾਬਲਿਆਂ ਦਾ ਨਵ-ਵਿਆਹੁਤਾ, ਗ੍ਰਹਿਸਤੀ ਔਰਤਾਂ ਤੇ ਸੱਸਾਂ ਦੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ।ਕਿੱਟੀ ਪਾਰਟੀਆਂ ਦਾ ਵੀ ਅੱਜ ਖੂਬ ਦੌਰ ਚੱਲਿਆ।ਸ਼ਹਿਰ ਦੇ ਮੰਦਰਾਂ ਵਾਂਗ ਸੇਲਤਾਨਵਿੰਡ ਰੋਡ ਸਥਿਤ ਮੋਹਨ ਨਗਰ ਦੇ ਸ੍ਰੀ ਲਕਸ਼ਮੀ ਨਰਾੲਣਿ ਮੰਦ ਵਿੱਚ ਵੀ ਸ਼ਰਧਾਲੂ ਬੀਬੀਆਂ ਦਾ ਤਾਂਤਾ ਲੱਗਾ ਰਿਹਾ ਅਤੇ ਸ਼ਾਮ ਸਮੇਂ ਮੰਦਰਾਂ ਵਿੱਚ ਕਰਵਾ ਚੌਥ ਦੀ ਕਥਾ ਸੁਣਾਈ ਗਈ ਅਤੇ ਕਰਵੇ ਵਟਾਉਣ ਦੀ ਰਸਮ ਹੋਈ, ਜਿਸ ਦੌਰਾਨ ਇਕ ਗੋਲ ਚੱਕਰ ਬਣਾ ਕੇ ਸੁਹਾਗਣਾ ਨੇ ਕਰਵੇ ਦੀਆਂ ਥਾਲੀਆਂ ਵਟਾਈਆਂ।ਰਾਤ ਨੂੰ ਚੰਦਰਮਾ ਨਿਕਲਣ ‘ਤੇ ਸੁਹਾਗਣਾ ਨੇ ਆਪਣੇ ਸੁਹਾਗ (ਪਤੀ ਦੇਵ) ਦੇ ਸਾਹਮਣੇ ਛਾਨਣੀ ਵਿੱਚ ਚੰਦਰਮਾ ਦੇਖ ਕੇ ਵਰਤ ਸਮਾਪਤ ਕੀਤਾ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media