Wednesday, July 8, 2026

ਹਲਕਾ ਦ’ਖਣੀ ‘ਚ ਆਮ ਆਦਮੀ ਵਲੋਂ ਡਾ. ਨਿ’ਝਰ ਦੀ ਅਗਵਾਈ ‘ਚ ਰੋਡ ਸ਼ੋਅ

ppn1910201624
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਪ’ ਦੇ ਹਲਕਾ ਦੱਖਣੀ ਉੇਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਵਿਚ ਹਲਕੇ ਦੇ ਲੋਕਾਂ ਨੇ ਇਕ ਵੱਡੇ ਕਾਫਿਲੇ ਦੇ ਰੂਪ ‘ਦ ਇਕੱਤਰਤ ਹੋ ਕੇ ਇਕ ਰੋਡ ਸ਼ੋਅ ਕੱਢਿਆ।ਇਸ ਮੌਕੇ ਰੋਡ ਸ਼ੋਅ ‘ਚ ਸੈਂਕੜੇ ਹੀ ਲੋਕ ਮੌਜੂਦ ਸਨ, ਜਿਨ੍ਹਾਂ ਵਿਚ ‘ਆਪ’ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਦੇਖਿਆ ਜਾ ਰਿਹਾ ਸੀ। ਇਹ ਮਾਰਚ ਹਲਕਾ ਦੱਖਣੀ ਦੇ ਤਰਨੁਤਾਰਨ ਰੋਡ ਸਥਿਤ ਪਾਰਟੀ ਦੇ ਦਫਤਰ ਤੋਂ ਸ਼ੁਰੂ ਹੋ ਕੇ ਚਾਟੀਵਿੰਡ ਚੌਂਕ, ਲੱਛਮਣਸਰ ਚੌਂਕ, ਚੌਂਕ ਚਬੂਤਰ, ਭਗਤਾਂ ਵਾਲਾ, ਢਾਬ, ਹਕੀਮਾਂ ਗੇਟ, ਸ਼ਹੀਦ ਉੱਧਮ ਸਿੰਘ ਨਗਰ, ਸੌ ਫੁੱਟੀ ਰੋਡ ਅਤੇ ਚਾਟੀਵਿੰਡ ਨਹਿਰ ਤੋਂ ਹੁੰਦੇ ਹੋਏ ਵਾਪਸ ਪਾਰਟੀ ਦਫਤਰ ਪਹੁੰਚਿਆ। ਰੋਡ ਸ਼ੋਅ ਦੌਰਾਨ ਪਾਰਟੀ ਆਗੂਆਂ ਨੇ ਪਾਰਟੀ ਦੇ ਹਿੱਤ ‘ਚ ਜ਼ੋਰਦਾਰ ਨਾਅਰੇ ਵੀ ਲਗਾਏ।
ਰੋਡ ਸ਼ੋਅ ਦੌਰਾਨ ਹਲਕੇ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਬਲਕਿ ਰਿਵਾਇਤੀ ਪਾਰਟੀਆਂ ਲਈ ਪੈਗਾਮ ਹੈ ਕਿ ਆਮ ਜਨਤਾ ਹੁਣ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁਕੀ ਹੈ ਅਤੇ ਹੁਣ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਝਾੜੂ ਨਾਲ ਭਿੱਸ਼ਟਾਚਾਰ ਦਾ ਸਫਾਇਆ ਕਰਕੇ ਆਪਣੇ ਹ’ਕ ਲਵੇਗੀ ਅਤੇ ਪੰਜਾਬ ‘ਚੋਂ ਰਾਵਨੁਰਾਜ ਨੂੰ ਜੜ੍ਹੋਂ ਖਤਮ ਕਰੇਗੀ। ਇਸ ਮੌਕੇ ਤੇ ਖਾਲਸਾ ਕਾਲਜ ਦੇ ਇਕ ਜਰਨਲਿਜ਼ਮ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਵੀ ਡਾ. ਨਿੱਝਰ ਨੂੰ ਕੁੱਝ ਸਵਾਲ ਕੀਤੇ ਗਏ, ਜਿਨ੍ਹਾਂ ਦੇ ਜਵਾਬ ਦਿੰਦਿਆਂ ਡਾ. ਨਿੱਝਰ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਹੱਕ ਵਿਚ ਬਿਆਨਬਾਜ਼ੀ ਕਰਨੀ ਚੰਗੀ ਗੱਲ ਹੈ ਪਰ ਏਨੇ ਸਾਲਾਂ ਤੋਂ ਪੰਜਾਬ ‘ਚ ਆਕਲੀੁਭਾਜਪਾ ਅਤੇ ਕਾਂਗਰਸ ਹੀ ਰਾਜ ਕਰਦੀਆਂ ਆਈਆਂ ਹਨ, ਬਾਵਜੂਦ ਇਸਦੇ ਕਿਸਾਨਾਂ ਦਾ ਭਲਾ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਸਭ ਆਪਸ ‘ਚ ਰਲ ਕੇ ਫ੍ਰੈਂਡਲੀ ਮੈਚ ਖੇਡਦੇ ਹੋਏ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਹੀਆਂ ਹਨ ਪਰ ਹੁਣ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਨਸੀਹਤ ਦਾ ਪਾਠ ਜਲਦ ਪੜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ‘ਆਪ’ ਦੀ ਚੜ੍ਹਤ ਤੋਂ ਏਨੇ ਕੁ ਜ਼ਿਆਦਾ ਬੌਖਲਾ ਗਏ ਹਨ ਕਿ ਪੰਜਾਬ ਵਿਚ ਕਈ ਹੋਰ ਪਾਰਟੀਆਂ ਨੂੰ ਖੜ੍ਹਿਆਂ ਕਰਕੇ ‘ਆਪ’ ਤੇ ਬਿਆਨਬਾਜ਼ੀਆਂ ਕਰਵਾਉਣ ‘ਚ ਲੱਗ ਗਏ ਹਨ। ਇਸ ਮੌਕੇ ਪ੍ਰਚਾਰ ਪ੍ਰਬੰਧਕ ਜਸਪ੍ਰੀਤ ਸਿੰਘ, ਕੌਂਸਲਰ ਅਮਰਜੀਤ ਸਿੰਘ ਭਾਟੀਆ, ਸਰਬਜੋਤ ਸਿੰਘ, ਹਰਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਨਿੱਝਰ, ਜਗਦੀਪ ਸਿੰਘ, ਸੁਖਮਨ ਬੱਲ, ਡਾ. ਭੁੱਟਰ, ਸਿਵਾਨੀ ਸ਼ਰਮਾ, ਸੁਖਬੀਰ ਕੌਰ, ਰਜਵੰਤ ਕੌਰ, ਮਨਜੀਤ ਕੌਰ, ਮੁਨੀਸ਼ ਅਗਰਵਾਲ, ਸਮੇਤ ਸੈਂਕੜੇ ਹੀ ਆਗੂ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply