Tuesday, March 17, 2026

ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ‘ਤੇ ਪ੍ਰਿੰਸੀਪਲ ਬਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

ppn2010201602

ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬੀ ਸੂਬੇ ਦੀ 50ਵੀਂ ਵਰੇ ਗੰਢ ਨੂੰ ਸਮਰਪਿਤ ਬਟਾਲਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਗਏ।ਪੰਜਾਬ ਦੇ ਸਾਰੇ ਜ਼ਿਲਿਆਂ ਦੇ ਵਿਦਿਆਰਥੀਆਂ ਨੇ ਇਨਾਂ ਪ੍ਰਸ਼ਨੋਤਰੀ ਮੁਕਾਬਿਲਆਂ ਵਿੱਚ ਭਾਗ ਲਿਆ। ਪ੍ਰਾਇਮਰੀ ਵਿੰਗ, ਮਿਡਲ ਵਿੰਗ ਅਤੇ ਸਕੈਂਡਰੀ ਵਿੰਗ ਦੇ ਵਿਦਿਆਰਥੀਆਂ ਦੇ ਵੱਖੋ-ਵੱਖ ਮੁਕਾਬਲੇ ਕਰਾਏ ਗਏ ਅਤੇ ਤਿੰਨਾਂ ਗਰੁੱਪਾਂ ਵਿੱਚ ਹੀ ਜ਼ਿਲਾ ਗੁਰਦਾਸਪੁਰ ਦੇ ਵਿਦਿਆਰਥੀ ਜੇਤੂ।ਇਨਾਂ ਪ੍ਰਸ਼ਨੋਤਰੀ ਮੁਕਾਬਿਲਆਂ ਦੌਰਾਨ ਪ੍ਰਾਇਮਰੀ ਵਿੰਗ ਵਿੱਚ ਗੁਰਦਾਸਪੁਰ ਨੂੰ ਪਹਿਲਾ ਸਥਾਨ, ਫਰੀਦਕੋਟ ਨੂੰ ਦੂਸਰਾ ਅਤੇ ਕਪੂਰਥਲਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ।ਮਿਡਲ ਵਿੰਗ ਵਿੱਚ ਗੁਰਦਾਸਪੁਰ ਨੂੰ ਪਹਿਲਾ ਸਥਾਨ, ਮਾਨਸਾ ਨੂੰ ਦੂਸਰਾ ਅਤੇ ਜਲੰਧਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਜਦਕਿ ਸਕੈਂਡਰੀ ਵਿੰਗ ਵਿੱਚ ਗੁਰਦਾਸਪੁਰ ਨੂੰ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੂੰ ਦੂਸਰਾ ਅਤੇ ਜ਼ਿਲਾ ਸੰਗਰੂਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਅਤੇ ਜ਼ਿਲਾ ਸਿੱਖਿਆ ਅਫਸਰ (ਸ) ਅਮਰਦੀਪ ਸਿੰਘ ਸੈਣੀ ਨੇ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫਸਰ (ਅ) ਸਲਵਿੰਦਰ ਸਿੰਘ, ਉੱਪ ਜ਼ਿਲਾ ਸਿੱਖਿਆ ਅਫਸਰ ਭਾਰਤ ਭੂਸ਼ਨ, ਸੰਤੋਖ ਰਾਜ ਸਿੰਘ, ਬਲਬੀਰ ਸਿੰਘ, ਪ੍ਰਿੰਸੀਪਲ ਬਲਵਿੰਦਰ ਕੌਰ, ਅਨਿਲ ਸ਼ਰਮਾਂ, ਪਰਮਜੀਤ ਕੌਰ ਧੁੱਪਸੜੀ, ਸਤਿੰਦਰ ਕੌਰ, ਸੁਮਨ ਬਾਲਾ, ਲਖਵਿੰਦਰ ਸਿੰਘ, ਅਮਰਜੀਤ ਸਿੰਘ ਭਾਟੀਆ, ਅਸ਼ਵਨੀ ਕੁਮਾਰ, ਜਸਕਰਨ ਸਿੰਘ, ਲਖਵਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਕੌਰ ਜੈਤੋਸਰਜਾ, ਨਰਿੰਦਰ ਸਿੰਘ ਦਰਗਾਬਾਦ, ਬਰਨਾਲ ਸਿੰਘ, ਮਨਜੀਤ ਸਿੰਘ, ਵਰਿੰਦਰ ਰੰਧਾਵਾ, ਕੁਲਦੀਪ ਕੌਰ, ਰਮੇਸ਼ ਕੁਮਾਰ, ਅਨੀਤ ਅਰੋੜਾ, ਕਮਲੇਸ਼ ਕੌਰ, ਸੁਨੀਤਾ ਸ਼ਰਮਾਂ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply