Saturday, March 14, 2026

ਸਰਨਾ ਦਲ ਛੱਡ ਕੇ ਅਕਾਲੀ ਦਲ (ਬ) ਦੇ ਹੋਏ ਸਿਆਲੀ

ppn2010201610

ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੂੰ ਵੱਡਾ ਸਮਰਥਨ ਹਾਸਿਲ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਪੰਜਾਬੀ ਸੁਸਾਇਟੀ, ਜੋੜਾਘਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਪ੍ਰਧਾਨ ਜਤਿੰਦਰ ਸਿੰਘ ਸ਼ਿਆਲੀ ਨੇ ਪੂਰੇ ਦਲਬਲ ਦੇ ਨਾਲ ਅਕਾਲੀ ਦਲ ਦੀਆਂ ਨੀਤੀਆਂ ਵਿਚ ਵਿਸ਼ਵਾਸ ਜਤਾਉਂਦੇ ਹੋਏ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਹੀ ਵਾਲੇ ਦਲ ਨੂੰ ਅਲਵਿਦਾ ਕਹਿ ਦਿੱਤਾ।
ਪਾਰਟੀ ਦਫ਼ਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕਮੇਟੀ ਅਤੇ ਦਲ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ਼ਿਆਲੀ ਨੂੰ ਸਿਰੋਪਾ ਭੇਂਟ ਕਰਕੇ ਪਾਰਟੀ ਵਿਚ ਜੀ ਆਇਆ ਕਿਹਾ। ਸ਼ਿਆਲੀ ਨੇ ਸਰਨਾ ਦਲ ਨੂੰ ਅੱਲਵਿਦਾ ਕਹਿਣ ਦੇ ਪਿੱਛੇ ਪਾਰਟੀ ਵਿਚ ਵੱਧਦੀ ਤਾਨਾਸ਼ਾਹੀ ਅਤੇ ਨਿਤਨੇਮ ਦੀਆਂ ਬਾਣੀਆਂ ‘ਤੇ ਪਾਰਟੀ ਦੀ ਗੁੰਝਲਦਾਰ ਵਿਚਾਰਧਾਰਾ ਨੂੰ ਮੁਖ ਕਾਰਨ ਦੱਸਿਆ। ਸ਼ਿਆਲੀ ਨੇ ਕਿਹਾ ਕਿ ਸਰਨਾ ਦੀਆਂ ਨੀਤੀਆਂ ਪੰਥਕ ਮਾਮਲਿਆਂ ‘ਤੇ ਬਿਲਕੁਲ ਵੀ ਸਾਫ਼ ਨਹੀਂ ਹਨ। ਪਹਿਲੇ ਸਰਨਾ ਨੇ ਕੌਮ ਦੇ ਸਾਹਮਣੇ ਨਾਨਕਸ਼ਾਹੀ ਕੈਲੇਂਡਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉ-ਚਤਾ ਨੂੰ ਲੈ ਕੇ ਦੁਵੀਧਾ ਪੈਦਾ ਕੀਤੀ ਸੀ ਪਰ ਹੁਣ ਨਿਤਨੇਮ ਦੀਆਂ ਬਾਣੀਆਂ ਅਤੇ ਸ਼੍ਰੀ ਦਸ਼ਮ ਗ੍ਰੰਥ ਤੇ ਸਰਨਾ ਦੀ ਨੀਅਤ ਅਤੇ ਨੀਤੀ ਸਾਫ਼ ਨਜ਼ਰ ਨਹੀਂ ਆ ਰਹੀ।
ਸਰਨਾ ਵੱਲੋਂ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਹਿਸਾਬ ਨਾਲ ਵੱਖ ਤਰੀਕਾਂ ‘ਤੇ ਮਨਾਏ ਜਾ ਰਹੇ ਗੁਰਪੁਰਬਾਂ ਨੂੰ ਦੇਸ਼ ਅਤੇ ਕੌਮ ਲਈ ਸ਼ਿਆਲੀ ਨੇ ਖੱਤਰਨਾਕ ਦੱਸਿਆ। ਸ਼ਿਆਲੀ ਨੇ ਕਿਹਾ ਕਿ ਪਾਰਟੀ ਵਿਚ ਉਹ ਬਿਨਾਂ ਸ਼ਰਤ ਸ਼ਾਮਿਲ ਹੋਏ ਹਨ ਇਸ ਲਈ ਪਾਰਟੀ ਵੱਲੋਂ ਜਿੱਥੇ ਵੀ ਉਨ੍ਹਾਂ ਦੀ ਸੇਵਾ ਲਗਾਈ ਜਾਵੇਗੀ ਉਸਨੂੰ ਪੂਰੀ ਤਨਦੇਹੀ ਨਿਭਾਉਣ ਦਾ ਆਪਣੀ ਸਾਥਿਆਂ ਸਮੇਤ ਯਤਨ ਕਰਾਗਾਂ। ਦਿੱਲੀ ਕਮੇਟੀ ਵੱਲੋਂ ਬੀਤੇ ਚਾਰ ਸਾਲ ਤੋਂ ਕੀਤੇ ਗਏ ਪੰਥਕ ਅਤੇ ਕੌਮੀ ਕਾਰਜਾਂ ਨੂੰ ਬੇਮਿਸ਼ਾਲ ਦੱਸਦੇ ਹੋਏ ਸ਼ਿਆਲੀ ਨੇ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ। ਇਸ ਮੌਕੇ ਦਲ ਦੇ ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਮੈਂਬਰ ਹਰਦੇਵ ਸਿੰਘ ਧਨੋਆ,ਗੁਰਦੇਵ ਸਿੰਘ ਭੋਲਾ ਅਤੇ ਸਮਰਦੀਪ ਸਿੰਘ ਸੰਨੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply