Monday, March 16, 2026

ਖੀਰ ਰੂਪੀ ਪ੍ਰਸਾਦ ਨਾਲ ਅੰਧ ਵਿਸ਼ਵਾਸ ਫੈਲਾਉਣ ਵਾਲੇ ਅਖੌਤੀ ਬਾਬੇ ਤਿਰਲੋਚਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ- ਸੁਮੀਤ ਸਿੰਘ

tantrik

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਬਟਾਲਾ ਸਥਿਤ ਇਕ ਆਸ਼ਰਮ ਵਿਚ ਖੀਰ ਰੂਪੀ ਪ੍ਰਸਾਦ ਰਾਹੀਂ ਵੱਖ ਵੱਖ ਬਿਮਾਰੀਆਂ ਦਾ ਸ਼ਰਤੀਆ ਇਲਾਜ ਕਰਨ ਵਾਲੇ ਅਖੌਤੀ ਬਾਬੇ ਤਿਰਲੋਚਨ ਦਰਸ਼ਨ ਦਾਸ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਗ਼ੈਰ ਕਾਨੂੰਨੀ ਢੰਗ ਨਾਲ ਇਲਾਜ ਕਰਨ ਅਤੇ ਅੰਧ ਵਿਸ਼ਵਾਸ ਫੈਲਾਉਣ ਦੇ ਦੋਸ਼ ਤਹਿਤ ਇਸ ਬਾਬੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸੁਸਾਇਟੀ ਦੀ ਅੰਮ੍ਰਿਤਸਰ ਇਕਾਈ ਦੇ ਆਗੂਆਂ ਸੁਮੀਤ ਸਿੰਘ, ਐਡਵੋਕੇਟ ਅਮਰਜੀਤ ਬਾਈ, ਮਾਸਟਰ ਕੁਲਜੀਤ ਵੇਰਕਾ ਅਤੇ ਬਲਦੇਵ ਰਾਜ ਵੇਰਕਾ ਨੇ ਇਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਕਿਸੇ ਮਾਨਤਾ ਪ੍ਰਾਪਤ ਡਾਕਟਰੀ ਡਿਗਰੀ ਦੇ ਬਗੈਰ ਕਿਸੇ ਮਰੀਜ ਦਾ ਕਥਿਤ ਪਵਿੱਤਰ ਜਲ, ਜੋਤ, ਰਾਖ, ਪ੍ਰਸਾਦ, ਕਾਲੇ ਇਲਮ, ਧਾਗੇ ਤਵੀਤ, ਟੂਣੇ, ਪਾਠ-ਪੂਜਾ, ਹਵਨ, ਅਰਦਾਸ, ਆਰਤੀ ਜਾਂ ਕਿਸੇ ਅਖੌਤੀ ਕਰਾਮਾਤੀ ਸ਼ਕਤੀ ਨਾਲ ਇਲਾਜ ਕਰਨਾ ਜਾਂ ਇਸ ਦੀ ਇਸ਼ਤਿਹਾਰਬਾਜ਼ੀ ਕਰਨੀ ਮੈਡੀਕਲ ਰਜਿਸਟਰੇਸ਼ਨ ਐਕਟ ਅਤੇ ਡਰਗਜ ਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ 1954 ਦੀ ਉਲੰਘਣਾ ਹੈ ਅਤੇ ਇਹ ਸਜ਼ਾਯੋਗ ਅਪਰਾਧ ਹੈ।ਪਰ ਪਾਖੰਡੀ ਬਾਬੇ ਬਿਨਾਂ ਕਿਸੇ ਡਰ ਦੇ ਸ਼ਰੇਆਮ ਆਪਣੀ ਲੋਟੋ ਦੀ ਦੁਕਾਨਦਾਰੀ ਚਲਾਈ ਜਾ ਰਹੇ ਹਨ।
ਉਨ੍ਹਾਂ ਬਾਬੇ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸੁਸਾਇਟੀ ਵਲੋਂ ਨਾਮਜ਼ਦ ਕਿਸੇ ਮਰੀਜ਼ ਨੂੰ ਆਪਣੇ ਖੀਰ ਰੂਪੀ ਪ੍ਰਸਾਦਿ ਰਾਹੀਂ ਇਕ ਨਿਸਮਤ ਸਮੇਂ ਵਿਚ ਸਿਹਤਯਾਬ ਕਰ ਦੇਵਵੇ ਤਾਂ ਉਸਨੂੰ ਸੁਸਾਇਟੀ ਵਲੋਂ ਰੱਖਿਆ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਅੰਧ ਵਿਸ਼ਵਾਸ਼ ਫੈਲਾ ਕੇ ਲੋਕਾਂ ਨੂੰ ਲੁੱਟਣ ਵਾਲੇ ਪਾਖੰਡੀ ਬਾਬਿਆਂ ਅਤੇ ਡੇਰਿਆਂ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕਰਕੇ ਡੇਰਾਵਾਦ ਅਤੇ ਧਰਮ ਦੀ ਵੋਟ ਰਾਜਨੀਤੀ ਕਰ ਰਹੀ ਹੈ।
ਤਰਕਸ਼ੀਲ ਆਗੂਆਂ ਮੰਗ ਕੀਤੀ ਕਿ ਧਾਰਮਿਕ ਆਸਥਾ ਦੀਆੜ ਹੇਠ ਬਿਮਾਰੀਆਂ ਦਾ ਗੈਰ ਕਾਨੂੰਨੀ ਢੰਗ ਨਾਲ ਇਲਾਜ ਕਰਨ ਵਾਲੇ ਪਾਖੰਡੀ ਬਾਬਿਆਂ ਦੀ ਪੰਜਾਬ ਮੈਡੀਕਲ ਕੌਂਸਲ ਤੋਂ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਠਾਨਕੋਟ ਦੇ ਤਿਲਕ ਰਾਜ ਦੀ ਖੀਰ ਪ੍ਰਸਾਦਿ ਖਾਣ ਤੋਂ ਤੁਰੰਤ ਬਾਅਦ ਭੇਤਭਰੀ ਹਾਲਤ ਵਿਚ ਹੋਈ ਮੌਤ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਤਰਕਸ਼ੀਲ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਬਿਮਾਰੀ ਦੇ ਇਲਾਜ ਲਈ ਸਿਰਫ ਡਾਕਟਰੀ ਇਲਾਜ ਉਤੇ ਭਰੋਸਾ ਰੱਖਣ ਅਤੇ ਅਜਿਹੇ ਅਖੌਤੀ ਬਾਬਿਆਂ, ਤਾਂਤਰਿਕਾਂ ਦੇ ਝਾਂਸੇ ਵਿਚ ਖੱਜਲ ਖਰਾਬ ਹੋ ਕੇ ਆਪਣੀ ਲੁੱਟ-ਖਸੁੱਟ ਨਾ ਕਰਵਾਉਣ ਅਤੇ ਜ਼ਿੰਦਗੀ ਵਿਚ ਤਰਕਸ਼ੀਲ ਸੋਚ ਅਪਨਾਉਣ ਲਈ ਤਰਕਸ਼ੀਲ ਸਾਹਿਤ ਦਾ ਅਧਿਐਨ ਕਰਨ।ਇਸ ਮੌਕੇ ਤਰਕਸ਼ੀਲ ਆਗੂ ਸੁਖਮੀਤ ਸਿੰਘ, ਕਾਮਰੇਡ ਅਜੀਤ ਸਿੰਘ, ਮੇਜਰ ਸਿੰਘ, ਰਾਜ ਕੁਮਾਰ ਵੇਰਕਾ, ਬਲਦੇਵ ਸਿੰਘ ਆਦਿ ਹਾਜ਼ਰ ਹੋਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply