📝 ਅੱਜ ਦੀਆਂ ਸੁਰਖੀਆਂ…..
ਮਿਤੀ : 22 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੀ ਕਠੂਆ ਸਰਹੱਦ ‘ਤੇ ਪਾਕਿ ਵਲੋਂ ਸੀਜ਼ਫਾਇਰ ਦੀ ਉਲੰਘਣਾ ਦੌਰਾਨ ਗੋਲੀਬਾਰੀ ‘ਚ ਬੀ.ਐਸ.ਐਫ ਵਲੋਂ 7 ਪਾਕਿਸਤਾਨੀ ਰੇਂਜ਼ਰ ਤੇ ਇੱਕ ਅੱਤਵਾਦੀ ਢੇਰ – ਇੱਕ ਭਾਰਤੀ ਜਵਾਨ ਜਖਮੀ।
▶ ਪਾਕਿਸਤਾਨ ਫੌਜ ਨੇ ਸਰਹੱਦ ‘ਤੇ ਆਪਣੇ ਕਿਸੇ ਵੀ ਜਵਾਨ ਦੇ ਨੁਕਸਾਨ ਤੋਂ ਕੀਤਾ ਇਨਕਾਰ।
▶ ਚਰਚਿਤ ਐਸ.ਪੀ ਸਲਵਿੰਦਰ ਸਿੰਘ ਖਿਲਾਫ ਸਾਥੀ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਛੇੜਖਾਨੀ ਦਾ ਗੁਰਦਾਸਪੁਰ ‘ਚ ਮਾਮਲਾ ਦਰਜ਼।
▶ ਕੇਂਦਰ ਸਰਕਾਰ ਨੇ ਬੈਂਕਾਂ ਦੇ 32 ਲੱਖ ਦੇ ਕਰੀਬ ਪ੍ਰਭਾਵਿਤ ਡੈਬਿਟ ਕਾਰਡ ਬਾਰੇ ਵਿਸਥਾਰਤ ਰਿਪੋਰਟ ਮੰਗੀ- ਅਰੁਣ ਜੇਤਲੀ।
▶ ਪਾਕਿਸਤਾਨੀ ਅੱਤਵਾਦ ਵਿਰੋਧੀ ਅਦਾਲਤ ਨੇ ਪੀ.ਟੀ.ਵੀ ਕੰਪਲੈਕਸ ‘ਤੇ ਹਮਲੇ ਦੇ ਦੋਸ਼ ‘ਚ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨ ਦੇ ਦਿੱਤੇ ਹੁਕਮ।
▶ ਰਿਲਾਇੰਸ ਜਿਓ ਨੂੰ ਇੰਟਰ ਕੁਨੈਕਸ਼ਨ ਨਾ ਦੇਣ ‘ਤੇ ਵੋਡਾਫੋਨ ਇੰਡੀਆ, ਆਈਡੀਆ ਸੈਲੂਲਰ ਅਤੇ ਭਾਰਤੀ ਏਅਰਟੈਲ ‘ਤੇ TRAI ਨੇ ਲਾਈ ਭਾਰੀ ਪੈਨੈਲਟੀ।
▶ ਕਰ ਲੌ ਗੱਲ- ਲਾਲੂ ਯਾਦਵ ਦੇ ਲਾਲ ਤੇਜਸਵੀ ਯਾਦਵ ਨੂੰ 44000 ਦੇ ਕਰੀਬ ਲੜਕੀਆਂ ਨੇ ਵੱਟਸਅੱਪ ‘ਤੇ ਭੇਜੇ ਵਿਆਹ ਦੇ ਪ੍ਰਸਤਾਵ।
▶ ਕਾਂਗਰਸ ਦੀ ਕਰਜ਼ਾ ਮਾਫੀ ਮੁਹਿੰਮ ‘ਤੇ ਬੋਲੇ ਸੀ.ਐਮ. ਬਾਦਲ- ਯੂ.ਪੀ.ਏ ਦੀ ਸਰਕਾਰ ਦੌਰਾਨ ਕੈਪਟਨ ਨੇ ਕਿਓਂ ਵੱਟੀ ਸੀ ਚੁੱਪ।
▶ ਸਟੇਟ ਬੈਂਕ ਦੇ ਗ੍ਰਾਹਕਾਂ ਨੂੰ ਆਪਣੇ ਹੀ ਬੈਂਕ ਦੇ ਏ.ਟੀ.ਐਮ ਬੂਥਾਂ ਦੀ ਵਰਤੋਂ ਕਰਨ ਦੀ ਦਿੱਤੀ ਗਈ ਸਲਾਹ।
▶ ਕੈਪਟਨ ਤੇ ਕੇਜਰੀਵਾਲ ਪੰਜਾਬੀ ਨੌਜਵਾਨਾਂ ਨੂੰ ਨਸ਼ੱਈ ਕਹਿਣ ‘ਤੇ ਮਾਫੀ ਮੰਗਣ- ਸੁਖਬੀਰ ਬਾਦਲ।
▶ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਕਰਵਾਏ ਗਏ ਨਸ਼ੇ ਦੇ ਟੈਸਟ ਦੀਆਂ ਰਿਪੋਰਟਾਂ ਤੋਂ ਬਾਅਦ ਦਿੱਤਾ ਬਿਆਨ।
▶ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ‘ਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਕੈਪਟਨ ਨੇ ਦਿੱਲੀ ‘ਚ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਦੱਸੀਆਂ।
▶ ਰਾਹੁਲ ਗਾਂਧੀ ਨੂੰ ਮਿਲੇ ਕੈਪਟਨ ਨੇ ਕਿਹਾ ਨਵਜੋਤ ਸਿੱਧੂ ਬਾਰੇ ਨਹੀਂ ਹੋਈ ਕੋਈ ਗੱਲ।
▶ ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ਦੀ ਸੁਰੱਖਿਆ ਵਧਾਉਣ ਦੇ ਦਿਤੇ ਗਏ ਹੁਕਮ।
▶ ਸੰਗਰੂਰ ਦੇ ਧੂਰੀ ‘ਚ ਅਕਾਲੀ ਕੌਂਸਲਰ ਪਰਮਜੀਤ ਸਿੰਘ ਪੰਮੀ ਨੇ ਪੱਤਰਕਾਰ ਕੇਵਲ ਕ੍ਰਿਸ਼ਨ ਨੂੰ ਗੋਲੀ ਮਾਰ ਕੇ ਕੀਤਾ ਹਲਾਕ।
▶ ਪੰਜਾਬ ਸਰਕਾਰ ਵਲੋਂ ਦਿਵਾਲੀ ਦਾ ਤੋਹਫਾ- ਸਰਕਾਰੀ ਕਰਮਚਾਰੀਆਂ ਤੇ ਪੈਨਸ਼ਰਾਂ ਨੂੰ 6 ਫੀਸਦ ਡੀ.ਏ ਦੇਣ ਦਾ ਕੀਤਾ ਐਲਾਨ।
▶ ਸ੍ਰੀ ਹਜੂਰ ਸਾਹਿਬ ਤੋਂ ਮੁੰਬਈ ਲਈ ਦਸਮ ਗ੍ਰੰਥ ਪ੍ਰਕਾਸ਼ ਯਾਤਰਾ ਅਰੰਭ।
▶ ਆਮ ਆਦਮੀ ਪਾਰਟੀ ਦਾ 21 ਨੁਕਾਤੀ ਵਪਾਰ ਤੇ ਉਦਯੋਗ ਮੈਨੀਫੇਸਟੋ ਕੇਜ਼ਰੀਵਾਲ 23 ਅਕਤੂਬਰ ਨੂੰ ਲੁਧਿਆਣਾ ‘ਚ ਕਰਨਗੇ ਜਾਰੀ।
▶ ਪੰਜਾਬ ਸਰਕਾਰ ਨੇ 9 ਤਹਿਸੀਲਦਾਰ ਤੇ 29 ਨਾਇਬ ਤਹਿਸੀਲਦਾਰ ਬਦਲੇ।
▶ ਪੰਜਾਬ ਦੇ 3 ਆਈ.ਪੀ.ਐਸ ਤੇ 41 ਪੀ.ਪੀ.ਐਸ ਅਧਿਕਾਰੀਆਂ ਨੇ ਕੀਤੇ ਗਏ ਤਬਦੀਲ।
▶ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਨੂੰ ਸਲਾਮ ਕਰਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਕਿ ਗੱਲਬਾਤ ਲਈ ਮਾਹੌਲ ਬਨਾਉਣਾ ਪਵੇਗਾ।
▶ ਕਿਸੇ ਦੇ ਸਿਰ ‘ਤੇ ਬੰਦੂਕ ਰੱਖ ਕੇ ਜਾਂ ਦਿੱਲੀ ਨੂੰ ਪੱਥਰ ਮਾਰ ਕੇ ਗੱਲ ਨਹੀਂ ਬਣ ਸਕਦੀ- ਮਹਿਬੂਬਾ ਮੁਫਤੀ।
▶ ਫਗਵਾੜਾ ਦੇ ਜਮਾਲਪੁਰ ਨੇੜੇ ਖੜੇ ਟੱਰਕ ਨਾਲ ਟਕਰਾਈ ਕਾਰ-ਭਰਾ ਭੈਣ ਦੀ ਮੌਤ –ਤਿੰਨ ਹੋਰ ਜਖਮੀ।
▶ ਅੰਮ੍ਰਿਤਸਰ-ਅਟਾਰੀ ਮਾਰਗ ‘ਤੇ ਬੀ.ਐਸ.ਐਫ ਮੁੱਖ ਦਫਤਰ ਸਾਹਮਣੇ ਭਿਆਨਕ ਸੜਕ ਹਾਦਸੇ ‘ਚ 3 ਦੀ ਮੌਤ।
▶ 11 ਪੰਥਕ ਜਥੇਬੰਦੀਆਂ ਦੀ ਜਲੰਧਰ ‘ਚ ਮੀਟਿੰਗ ਦੌਰਾਨ ਨਵੀ ਪਾਰਟੀ ਦੇ ਗਠਨ ਲਈ ਚੰਡੀਗੜ ‘ਚ 25 ਅਕਤੂਬਰ ਨੂੰ ਸੱਦੀ ਮੀਟਿੰਗ ।
▶ ਪਾਕਿਸਤਾਨ ਦੇ ਪੁਲਿਸ ਕਾਂਸਟੇਬਲ ਨੇ ਮਹਿਲਾ ਪੱਤਰਕਾਰ ਨੂੰ ਕਰਾਚੀ ‘ਚ ਮਾਰਿਆ ਥੱਪੜ-ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਤੇ ਦਿੱਤੇ ਗਏ ਜਾਂਚ ਦੇ ਹੁਕਮ।
▶ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਦੀ ਚੌਕੀ ਵਿਖੇ 138 ਬਟਾਲੀਅਨ ਬੀ.ਐਸ.ਐਫ ਵਲੋਂ 25 ਕਰੋੜ ਮੁਲ ਦੀ 5 ਕਿਲੋ ਹੈਰੋਇਨ ਬਰਾਮਦ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media