ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜਿਲਾ ਟੁੂਰਨਾਮੈਂਟ ਕਮੇਟੀ ਦੇ ਵਲੋਂ ਏਈਓ ਕੁਲਜਿੰਦਰ ਸਿੰਘ ਮੱਲੀ ਦੀ ਅਗਵਾਈ ਤੇ ਕਨਵੀਨਰ ਨਿਸ਼ਾਨ ਸਿੰਘ ਦੇ ਪ੍ਰਬੰਧਾਂ ਹੇਠ ਸਰਕਾਰੀ ਹਾਈ ਸਕੂਲ ਗਵਾਲਮੰਡੀ ਵਿਖੇ ਲੜਕੀਆਂ ਦੇ ਅੰਡਰ 14, 17, 19 ਸਾਲ ਉਮਰ ਵਰਗ ਖੋ-ਖੋ ਸੈਮੀਫਾਇਨਲ ਮੁਕਾਬਲੇ ਆਯੋਜਤ ਕੀਤੇ ਗਏ। ਜਿਸ ਦੋਰਾਨ ਅੰਡਰ ੧੭ ਸਾਲ ਉਮਰ ਵਰਗ ਦੇ ਵਿਚ ਹਰਸ਼ਾ ਛੀਨਾ ਤੇ ਮੱਲ੍ਹੀਆਂ ਦੀਆਂ ਟੀਮਾਂ, ਅੰਡਰ 19 ਸਾਲ ਉਮਰ ਵਰਗ ਵਿਚ ਮੱਲ੍ਹੀਆਂ ਤੇ ਬੁਤਾਲਾ ਦੀਆਂ ਟੀਮਾਂ ਫਾਇਨਲ ‘ਚ ਪਹੁੰਚ ਗਈਆਂ ਹਨ। ਇਸ ਮੋਕੇ ਖੋਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਕਿਹਾ ਕਿ ਇਸ ਦੋਰਾਨ ਖਿਡਾਰਣਾਂ ਵਲੋਂ ਬੇਮਿਸਾਲ ਖੇਡ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੋਕੇ ਮੁਨੀਸ਼ ਕੁਮਾਰ, ਨਰਿੰਦਰ ਸਿੰਘ, ਰਾਜਵਿੰਦਰ ਕੋਰ, ਸਰਬਜੀਤ ਕੋਰ, ਬਲਬੀਰ ਸਿੰਘ, ਪੰਕਜ ਕੁਮਾਰ ਆਦਿ ਹਾਜਰ ਸਨ।
Check Also
ਗੁਰੂ ਨਗਰੀ ‘ਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਸ਼ਨੀਆਂ ਦਾ ਤਿਉਹਾਰ `ਦੀਵਾਲੀ` ਵੱਡੇ …
Punjab Post Daily Online Newspaper & Print Media