
ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਨਾਨ ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀ ਚੋਣ ਲੜ ਰਹੇ ਯੂਨਿਵਰਸਿਟੀ ਕਰਮਚਾਰੀ ਡੈਮੋਕਰੇਟਿਕ ਫਰੰਟ (ਯੂਕੇਡੀਐਫ) ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਨੇ ਮੁੱਖ ਚੋਣ ਅਧਿਕਾਰੀ ਤੇ ਰਿਟਰਨਿੰਗ ਅਫਸਰ ਪ੍ਰੋ: ਡਾ: ਸ਼ਿਆਮਲ ਕੌਲੇ ਮੁੱਖੀ ਤੇ ਡੀਨ ਸਪੋਰਟਸ ਮੈਡੀਸਨ ਐਂਡ ਫਿਜਿੳਥ੍ਰੈਪੀ ਵਿਭਾਗ ਦੇ ਵਲੋਂ ਉਨ੍ਹਾਂ ਦੇ ਉਮੀਦਵਾਰੀ ਦਸਤਾਵੇਜ ਸਹੀ ਪਾ ਲਏ ਜਾਣ ਤੋਂ ਬਾਦ ਅਤੇ ਪਸੰਦੀਦਾ ਚੋਣ ਨਿਸ਼ਾਨ ਉਡਦਾ ਬਾਜ ਅਲਾਟ ਹੋ ਜਾਣ ਤੋਂ ਬਾਅਦ ਚੋਣ ਪ੍ਰਚਾਰ ਦੇ ਵਿਚ ਹੋਰ ਵੀ ਤੇਜੀ ਲਿਆਂਦੀ ਗਈ ਹੈ। ਇਸ ਸਿਲਸਿਲੇ ਤਹਤਿ ਪ੍ਰਧਾਨਗੀ ਅਹੁਦਾ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁਦਾ ਉਮੀਦਵਾਰ ਬਲਵੀਰ ਸਿੰਘ ਗਰਚਾ ਦੀ ਅਗਵਾਈ ਦੇ ਵਿਚ ਜਿਲ੍ਹਾ ਗੁਰਦਾਸਪੁਰ, ਜਲੰਧਰ, ਕਪੂਰਥਲਾ ਤੇ ਨਵਾਂ ਸ਼ਹਿਰ ਆਦਿ ਵਿਖੇ ਜੀਐਨਡੀਯੂ ਨਾਲ ਸਬੰਘਤ ਰੀਜ਼ਨਲ ਕੈਪਸਾਂ ਦੇ ਵਿਚ ਵੀ ਚਹਿਲ ਕਦਮੀ ਕਰਦੇ ਹੋਏ ਧੂੰਆਂਧਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਕਿ ਇਨ੍ਹਾਂ ਚੋਣਾਂ ਦੇ ਮੁੱਖ ਧੁਰੇ ਜੀਐਨਡੀਯੂ ਕੈਂਪਸ ਦੇ ਵੱਖ ਵੱਖ ਵਿਭਾਗਾਂ ਦਾ ਤੂਫਾਨੀ ਦੋਰਾ ਕਰਕੇ ਚੋਣ ਸਮੱਗਰੀ ਜਿਸ ਵਿਚ ਪੈਂਫਲਟ, ਪੋਸਟਰ, ਬੈਨਰ ਤੇ ਫਲੈਕਸਾਂ ਆਦਿ ਲਗਾਏ ਜਾਣ ਦਾ ਸਿਲਸਿਲਾ ਪੂਰੇ ਜੋਬਨ ਤੇ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਰਦੀਪ ਸਿੰਘ ਨਾਗਰਾ ਤੇ ਬਲਵੀਰ ਸਿੰਘ ਗਰਚਾ ਨੇ ਕਿਹਾ ਕਿ ਇਸ ਵਾਰ ਵੀ ਹਵਾ ਉਨ੍ਹਾਂ ਦੇ ਪੱਖੀ ਹੈ ਤੇ 27 ਅਕਤੂਬਰ ਨੂੰ ਚੋਣਾ ਤੋਂ ਬਾਦ ਨਿਕਲਣ ਵਾਲੇ ਉਨ੍ਹਾਂ ਪੱਖੀ ਹੈਰਾਨੀਜਨਕ ਨਤੀਜੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧੜਾ (ਯੂਕੇਡੀਐਫ) ਕਰਮਚਾਰੀਆਂ ਦਾ ਆਪਣਾ ਧੜਾ ਹੈ ਜੋ ਠੋਸ ਰਣਨੀਤੀ ਤੇ ਕਹਿਣੀ ਅਤੇ ਕੱਥਨੀ ਵਿਚ ਵਿਸ਼ਵਾਸ਼ ਰੱਖਦਾ ਹੈ। ਇਸ ਮੋਕੇ ਅਮਨ ਅਰੋੜਾ, ਗੁਰਧੀਰ ਸਿੰਘ ਸਰਕਾਰੀਆ, ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਜੋਤੀ ਪ੍ਰਸਾਦ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਰੰਧਾਵਾ, ਸਤਬੀਰ ਸਿੰਘ, ਹਰੀ ਕਿਸ਼ੋਰ ਮੰਡਲ, ਜਸਪਾਲ ਸਿੰਘ, ਨਰੇਸ਼ ਕੁਮਾਰ ਭਾਰਦਵਾਜ, ਪ੍ਰਗਟ ਸਿੰਘ, ਮਨਪੀ੍ਰਤ ਸਿੰਘ ਤੇ ਰਜਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media