Friday, March 6, 2026

ਵੱਖ ਵੱਖ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਖੋ-ਖੋ ਮੁਕਾਬਲੇ ਸੰਪੰਨ

ppn2210201618
ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)-  ਜਿਲਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਬੇਮਿਸਾਲ ਪ੍ਰਬੰਧਾਂ ਹੇਠ ਕਨਵੀਨਰ ਨਿਸ਼ਾਨ ਸਿੰਘ ਦੀ ਦੇਖ ਰੇਖ ਹੇਠ ਆਯੋਜਤ ਅੰਡਰ 14,17,19 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਜਿਲ੍ਹਾ ਪੱਧਰੀ ਖੋਖੋ ਮੁਕਾਬਲੇ ਸੰਪੰਨ ਹੋ ਗਏ। ਜਿਸ ਦੋਰਾਨ ਪੁਰਸ਼ਾਂ ਦੇ ਤਿੰਨਾਂ ਵਰਗਾਂ ਵਿਚ ਸਸਸਸ ਹਰਸ਼ਾ ਛੀਨਾ ਦੀ ਝੰਡੀ ਰਹੀ ਜਦੋਂ ਕਿ ਮਹਿਲਾਵਾਂ ਦੇ ਦੋ ਵਰਗਾਂ ਵਿਚ ਸਰਕਾਰੀ ਸੀਨੀ: ਸੈਕੰ: ਸਕੂਲ ਮਲ੍ਹੀਆਂ ਚੈਂਪੀਅਨ ਰਿਹਾ ਤੇ ਇਕ ਵਰਗ ਵਿਚ ਭਗਤ ਪੂਰਣ ਸਿੰਘ ਆਦਰਸ਼ ਸੀਨੀ: ਸੈਕੰ: ਸਕੂਲ ਮਾਨਾਵਾਲਾ ਮੋਹਰੀ ਰਿਹਾ। ਲੜਕਿਆਂ ਦੇ 14 ਸਾਲ ਉਮਰ ਵਰਗ ਵਿਚ ਹਰਸ਼ਾ ਛੀਨਾ ਪਹਿਲੇ, ਸੁਧਾਰ ਰਾਜਪੂਤਾਂ ਦੂਜੇ ਤੇ ਸਤਲਾਨੀ ਸਾਹਿਬ ਦੀ ਟੀਮ ਤੀਸਰੇ ਸਥਾਨ ਤੇ ਰਹੀ। 17 ਸਾਲ ਉਮਰ ਵਰਗ ਵਿਚ ਹਰਸ਼ਾ ਛੀਨਾ ਪਹਿਲੇ, ਚਵਿੰਡਾ ਦੂਜੇ ਜਦੋਂ ਕਿ 19 ਸਾਲ ਉਮਰ ਵਰਗ ਵਿਚ ਹਰਸ਼ਾ ਛੀਨਾ ਪਹਿਲੇ, ਲੋਪੋਕੇ ਦੂਜੇ ਤੇ ਡੀਏਵੀ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ। ਲੜਕੀਆਂ ਦੇ 14 ਸਾਲ ਉਮਰ ਵਰਗ ਵਿਚ ਭਗਤ ਪੂਰਣ ਸਿੰਘ ਆਦਰਸ਼ ਸਕੂਲ ਮਾਨਾਵਾਲਾ ਦੀ ਟੀਮ ਪਹਿਲੇ, ਹਰਸ਼ਾ ਛੀਨਾ ਦੀ ਟੀਮ ਦੂਜੇ ਤੇ ਸਕੰਸਸਸ ਅਜਨਾਲਾ ਦੀ ਟੀਮ ਤੀਸਰੇ ਸਥਾਨ ਤੇ ਰਹੀ। 17 ਸਾਲ ਉਮਰ ਵਰਗ ਵਿਚ ਮੱਲ੍ਹੀਆਂ ਦੀ ਟੀਮ ਪਹਿਲੇ, ਹਰਸ਼ਾ ਛੀਨਾ ਦੀ ਟੀਮ ਦੂਜੇ ਤੇ ਮਾਨਾਵਾਲਾ ਦੀ ਟੀਮ ਤੀਜੇ ਸਥਾਨ ਤੇ ਰਹੀ। ਅੰਡਰ 19 ਸਾਲ ਉਮਰ ਵਰਗ ਵਿਚ ਮੱਲ੍ਹੀਆਂ ਦੀ ਟੀਮ ਪਹਿਲੇ, ਸਕੰਸਸਸ ਬੁਤਾਲਾ ਦੀ ਟੀਮ ਦੂਜੇ ਤੇ ਗਹਿਰੀ ਮੰਡੀ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰਿੰ: ਇਕਬਾਲ ਸਿੰਘ ਤੇ ਪ੍ਰਿੰ: ਮਨੋਹਰ ਸਿੰਘ ਬੋਹੜੂ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮੁਨੀਸ਼ ਕੁਮਾਰ, ਕੋਚ ਪੰਕਜ ਕੁਮਾਰ, ਕੋਚ ਬਲਬੀਰ ਸਿੰਘ, ਕੋਚ ਚਰਨਪਾਲ ਸਿੰਘ, ਸਰਬਜੀਤ ਕੋਰ, ਰਾਜਵਿੰਦਰ ਕੋਰ, ਨਰਿੰਦਰ ਸਿੰਘ, ਚਰਨਜੀਤ ਕੋਰ, ਹਰਿੰਦਰਪਾਲ ਸਿੰਘ, ਮਨਪ੍ਰੀਤ ਕੋਰ, ਪ੍ਰਮਜੀਤ ਕੋਰ, ਕਾਬਲ ਸਿੰਘ, ਪ੍ਰੀਤਵਿੰਦਰ ਕੋਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply