Wednesday, September 30, 2026

ਅਵਾਰਾ ਕੁੱਤਿਆਂ ਕਾਰਨ ਆਟੋ ਪਲਟਿਆ, ਦੋ ਵਿਦਿਆਰਥਣਾਂ ਜ਼ਖ਼ਮੀ

ppn2410201615
ਫਾਜ਼ਿਲਕਾ, 24 ਅਕਤੂਬਰ (ਵਿਨੀਤ ਅਰੋੜਾ):ਸਥਾਨਕ ਆਤਮ ਵੱਲਭ ਸਕੂਲ ਦੇ ਨੇੇੜੇ ਅੱਜ ਸਵੇਰੇ ਅਵਾਰਾ ਕੁੱਤਿਆਂ ਕਾਰਨ ਆਟੋ ਪਲਟ ਜਾਣ ਨਾਲ ਦੋ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ।ਸਥਾਨਕ ਸਿਵਲ ਹਸਪਤਾਲ ਵਿਚ ਜਾਣਕਾਰੀ ਦਿੰਦੇ ਹੋਏ ਆਟੋ ਚਾਲਕ ਬਲਕਰਨ ਸਿੰਘ ਵਾਸੀ ਪਿੰਡ ਜੰਡਵਾਲਾ ਖਰਤਾ ਨੇ ਦੱਸਿਆ ਕਿ ਉਹ ਹਰ ਰੋਜ਼ ਆਪਣੀ ਆਟੋ ਤੇ ਪਿੰਡ ਦੀਆਂ ਲੜਕੀਆਂ ਜੋ ਸਥਾਨਕ ਐਮ.ਆਰ. ਕਾਲਜ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀਆਂ ਹਨ ਨੂੰ ਲਿਆਉਂਦਾ ਹੈ। ਉਸਨੇ ਦੱਸਿਆ ਕਿ ਅੱਜ ਸਵੇਰੇ ਲਗਭਗ 8.30 ਵਜੇ ਜਦੋਂ ਉਹ ਸਾਰੇ ਆਟੋ ਤੇ ਸਥਾਨਕ ਆਤਮ ਵੱਲਭ ਸਕੂਲ ਦੇ ਨੇੜੇ ਪਹੁੰਚੇ ਤਾਂ ਉੱਥੇ ਕੁਝ ਆਵਾਰਾਂ ਕੁੱਤੇ ਆਪਸ ਵਿਚ ਲੜ ਰਹੇ ਸਨ। ਜਦੋਂ ਆਟੋ ਉਕਤ ਕੁੱਤਿਆਂ ਦੇ ਕੋਲ ਪਹੁੰਚਿਆ ਤਾਂ ਅਚਾਨਕ ਆਵਾਰਾ ਕੁੱਤੇ ਭੱਜ ਖੜੇ ਹੋਏ। ਉਸਨੇ ਦੱਸਿਆ ਕਿ ਦੋ ਕੁੱਤੇ ਤਾਂ ਉਸਦੀ ਆਟੋ ਦੇ ਅੱਗੋਂ ਲੰਘ ਗਏ ਅਤੇ ਤੀਸਰਾ ਕੁੱਤਾ ਉਸਦੀ ਆਟੋ ਵਿਚ ਆ  ਟਕਰਾਇਆ। ਜਿਸ ਕਾਰਨ ਆਟੋ ਪਲਟ ਗਿਆ। ਆਟੋ ਪਲਟਨ ਕਾਰਨ ਵਿਦਿਆਰਥਣ ਅਮਨੀਤ ਕੌਰ ਅਤੇ ਅਮਨਦੀਪ ਕੌਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply