ਪਠਾਨਕੋਟ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਸ਼ਵਨੀ ਸਰਮਾ ਨੇ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ 328 ਵਿਦਿਆਰਥਣਾਂ ਨੂੰ ਮੁਫਤ ਸਾਇਕਲ ਵੰਡੇ । ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਵਿਨੋਦ ਮਹਾਜਨ, ਪ੍ਰਿੰਸੀਪਲ ਭੁਪਿੰਦਰ ਕੌਰ, ਵਿੱਕੀ ਰਾਮਪਾਲ, ਵਿਨੈ ਮੋਹਣ ਅਤੇ ਸਟਾਫ ਮੈਂਬਰ ਵੀ ਹਾਜਰ ਸਨ।
ਸ੍ਰੀ ਸਰਮਾ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਅਹਿਮ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਗਈਆਂ ਹਨ ਅਤੇ ਮਾਈ ਭਾਗੋ ਵਿੱਦਿਆ ਸਕੀਮ ਅਧੀਨ ਜੋ ਬੱਚੀਆਂ ਸਕੂਲ ਆਉਂਣ ਜਾਣ ਦੀ ਸਮੱਸਿਆ ਕਾਰਨ ਪੜਾਈ ਛੱਡ ਜਾਂਦੀਆਂ ਸਨ ਉਨ੍ਹਾਂ ਦੀ ਪੜਾਈ ਜਾਰੀ ਰਿਹ ਸਕੇ, ਲਈ ਮੁਫਤ ਸਾਇਕਲ ਦਿੱਤੇ ਗਏ ਹਨ।ਇਸ ਮੋਕੇ ਤੇ ਉਨ੍ਹਾਂ ਮਾਈ ਭਾਗੋ ਦੇ ਜੀਵਨ ਬਾਰੇ ਅਤੇ ਹੋਰ ਮਹਾਨ ਸਖਸੀਅਤਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਤਰੱਕੀ ਦੀ ਰਾਹ ਤੇ ਹੈ ਅਤੇ ਪਿਛਲੇ ਕੂਝ ਸਮੇਂ ਅੰਦਰ ਪਠਾਨਕੋਟ ਵਿੱਚ ਸਰਕਾਰੀ ਕਾਲਜ, ਆਧੁਨਿਕ ਖੇਡ ਸਟੇਡੀਅਮ, ਆਡੀਟੋਰੀਅਮ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਜੈਕਟ ਮਿਲੇ ਹਨ। ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਮਲਿਕਪੁਰ ਵਿਖੇ ਬਣਾਏ ਗਏ ਮਿੰਨੀ ਸਕੱਤਰੇਤ ਨੂੰ ਵੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਅਤੇ ਲੋਕਾ ਨੂੰ ਸਾਰੀਆਂ ਸੁਵਿਧਾਵਾਂ ਇਕ ਹੀ ਛੱਤ ਹੇਠ ਮਿਲਣਾ ਸੁਰੂ ਹੋ ਜਾਣਗੀਆਂ।ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾ ਦੋਰਾਨ ਜਿਲ੍ਹੇ ਦੀਆਂ 10 ਹਜਾਰ 444 ਵਿਦਿਆਰਥਣਾਂ ਨੂੰ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਸਾਇਕਲ ਵੰਡੇ ਗਏ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media