ਪਠਾਨਕੋਟ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਅਤੇ ਇੰਨਰਵੀਹਲ ਕਲੱਬ ਪਠਾਨਕੋਟ ਦੇ ਸਹਿਯੋਗ ਨਾਲ ਆਰ.ਆਰ.ਐਮ.ਕੈ ਆਰਿਆ ਮਹਿਲਾ ਮਹਾ-ਵਿਦਿਆਲਿਆ ਪਠਾਨਕੋਟ ਵਿੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਬੇਟੀ ਬਚਾਓ ਬੇਟੀ ਪੜਾਓ ਜਾਗੂਰਕਤਾ ਸੈਮੀਨਾਰ ਅਤੇ ਬੱਚੀਆਂ ਦੇ ਡੈਕਲਾਮੇਸ਼ਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੇਅਰ ਪਠਾਨਕੋਟ ਸ਼੍ਰੀ ਅਨਿਲ ਵਾਸੂਦੇਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਮੇਅਰ ਸ਼੍ਰੀ ਅਨਿਲ ਵਾਸੂਦੇਵਾ ਨੇ ਕਿਹਾ ਘੱਟ ਰਿਹਾ ਲਿੰਗ ਅਨੁਪਾਤ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।ਅੱਜ ਦੇ ਆਧੂਨਿਕ ਯੁਗ ਵਿੱਚ ਵੀ ਮੁੰਡਿਆਂ ਅਤੇ ਕੁੜੀਆਂ ਵਿੱਚ ਭੇਦ-ਭਾਵ ਕੀਤਾ ਜਾ ਰਿਹਾ ਹੈ, ਜੱਦ ਕਿ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਵੀ ਅੱਗੇ ਹਨ।ਸਾਡੇ ਦੇਸ਼ ਵਿੱਚ ਅਜੇ ਵੀ ਮੁੰਡਿਆਂ ਨੂੰ ਕੁੜੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਂਦੀ ਹੈ ਅਤੇ ਉਨਾਂ ਨਾਲ ਸਿੱਖਿਆ,ਖੁਰਾਕ ਅਤੇ ਰਹਿਣ ਸਹਿਣ ਦੇ ਮਾਮਲੇ ਪੱਖੋਂ ਪੱਖਪਾਤ ਵੀ ਕੀਤਾ ਜਾਂਦਾ ਹੈ, ਜੋ ਕਿ ਸਮਾਜ ਸੇ ਸਰਵਪੱਖੀ ਵਿਕਾਸ ਵਿੱਚ ਰੁਕਾਵਟ ਹੈ।ਸਾਨੂੰ ਕੁੜੀਆਂ ਅਤੇ ਮੁੰਡਿਆ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ।ਸਾਨੂੰ ਧੀਆਂ ਦਾ ਸਤਿਕਾਰ ਅਤੇ ਉਹਨਾਂ ਨੂੰ ਪੁਤਰਾਂ ਵਾਂਗ ਹੀ ਪਿਆਰ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਸਿਹਤਮੰਦ ਅਤੇ ਸਿੱਖਿਅਤ ਕੁੜੀਆਂ ਆਉਣ ਵਾਲੇ ਸਮੇਂ ਦੀ ਲੋੜ ਹਨ ਕਿਉਂਕਿ ਇਹੀ ਆਉਣ ਵਾਲੇ ਸਮਾਜ ਨੂੰ ਸਜੀ ਰਾਹ ਦਿਖਾ ਸਕਦੀਆਂ ਹਨ।ਇਹ ਸਾਰਾ ਕੁਝ ਤਾਂ ਹੀ ਸੰਭਵ ਹੋਵੇਗਾ ਜਦੋਂ ਦੇਸ਼ ਵਿੱਚ ਕੁੜੀਆਂ ਦੀ ਜਨਮ ਦਰ ਵਿੱਚ ਵਾਧਾ ਹੋਵੇਗਾ।
ਡਾ. ਕਾਂਸਰਾ ਨੇ ਕਿਹਾ ਕਿ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵਲੋਂ 0 ਤੋਂ 1 ਸਾਲ ਤੱਕ ਦੇ ਸਾਰੇ ਬੱਚਿਆ ਅਤੇ 0 ਤੋਂ 5 ਸਾਲ ਤੱਕ ਦੀਆਂ ਬੇਟੀਆਂ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਭਰੂਣ ਹੱਤਿਆ ਕਰਵਾਉਣਾ ਕਾਨੂੰਨੀ ਅਪਰਾਧ ਹੈ ਅਤੇ ਜੇ ਕਰ ਕੋਈ ਭਰੂਣ ਹੱਤਿਆ ਕਰਵਾਉਂਦਾ ਹੈ ਤਾਂ ਉਸ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ 5 ਸਾਲ ਦੀ ਕੈਦ ਅਤੇ 50,000 ਤੱਕ ਜੁਰਮਾਨਾ ਕੀਤਾ ਜਾ ਸਕਦਾ ਹੇੈ।ਉਨਾਂ ਕਿਹਾ ਕਿ ਇਸ ਅਪਰਾਧ ਨੂੰ ਰੋਕਣ ਲਈ ਅੱਜ ਪੂਰੇ ਸਮਾਜ ਨੂੰ ਕੁੜੀਆਂ ਪ੍ਰਤੀ ਅਪਣਾ ਨਜ਼ਰੀਆ ਬਦਲਣ ਦੀ ਲੌੜ ਹੈ ਕਿਉਂਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਹਨ।ਚਾਹੇ ਉਹ ਖੇਡ,ਪੜਾਈ,ਡਾਕਟਰ,ਵਕੀਲ,ਸਾਇੰਸ ਆਦਿ ਦਾ ਹੋਵੇ।ਉਨਾਂ ਕਿਹਾ ਕਿ ਲਿੰਗ ਦੀ ਜਾਂਚ ਜਾਂ ਲਿੰਗ ਦੇ ਅਧਾਰ ਤੇ ਕੀਤੀ ਜਾ ਰਹੀ ਭਰੂਣ ਹੱਤਿਆ ਸੰਭਧੀ ਸ਼ਿਕਾਇਤ ਸਬ-ਡਬੀਜਨਲ ਐਪਰੋਪਰਇਏਟ ਅਥਾਰਿਟੀ ਕੰਮ ਐਸ.ਐਮ.ੳ ਅਤੇ ਜਿਲਾ੍ਹ ਐਪਰੋਪਰਇਏਟ ਅਥਾਰਿਟੀ ਕੰਮ ਸਿਵਲ ਸਰਜਨ ਅਤੇ ਸਟੇਟ ਐਪਰੋਪਰਇਏਟ ਅਥਾਰਿਟੀ ਕੰਮ ਡਾਇਰੈਕਟਰ ਸਿਹਤ ਸੇਵਾਂਵਾਂ ਪਰਿਵਾਰ ਭਲਾਈ,ਪੰਜਾਬ ਜੀ ਨੂੰ ਲਿਖਤੀ ਰੂਪ ਜਾਂ ਟੈਲੀਫੂਨ ਰਾਹੀਂ ਕਰ ਸਕਦੇ ਹੋ।ਇਸ ਤੋਂ ਇਲਾਵਾ ਸਾਡੀ ਵੈਬ-ਸਾਈਟwww.sadibeti.org ਤੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ ਤੁਹਾਡਾ ਨਾ ਅਤੇ ਪਤਾ ਪੂਰੀ ਤਰਾ੍ਹ ਨਾਲ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਬੇਟੀ ਬਚਾੳ-ਬੇਟੀ ਪੜਾੳ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਂਚਾਉਣ ਲਈ ਕਾਲਜ ਦੀਆਂ ਕੁੜੀਆਂ ਵਿੱਚ ਡੈਕਲਾਮੇਸ਼ਨ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਮੇਅਰ ਸ਼੍ਰੀ ਅਨਿਲ ਵਾਸੂਦੇਵਾ, ਸਿਵਲ ਸਰਜਨ ਨਰੇਸ਼ ਕਾਂਸਰਾ, ਐਸ.ਐਮ.ੳ. ਪਠਾਨਕੋਟ ਡਾ. ਭੁਪਿੰਦਰ ਸਿੰਘ ,ਕਾਲਜ ਦੀ ਪਿ੍ਰੰਸੀਪਲ ਡਾ: ਸ੍ਰੀਮਤੀ ਗੁਰਮੀਤ ਕੌਰ ਅਤੇ ਇੰਨਰਵੀਹਲ ਕਲੱਬ ਦੇ ਮੈਂਬਰਾਂ ਵਲੋਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਡੈਕਲਾਮੇਸ਼ਨ ਮੁਕਾਬਲੇ ਵਿੱਚ ਰਕਸ਼ੰਦਾ (ਪਹਿਲੇ), ਪ੍ਰਿਅੰਕਾ (ਦੂਸਰੇ) ਅਤੇ ਸੋਨਾਲੀ ਨੇ (ਤੀਸਰਾ) ਪ੍ਰਾਪਤ ਕੀਤਾ ਅਤੇ ਕਵਿਤਾ ਮੁਕਾਬਲੇ ਵਿੱਚ ਸੋਨਾਲੀ ਅਤੇ ਰਕਸ਼ੰਦਾ ਪਹਿਲੇ ਅਤੇ ਦੂਜੇ ਤੇ ਰਹੀਆਂ। ਇਸ ਸੈਮੀਨਾਰ ਵਿੱਚ ਸਿਹਤ ਵਿਭਾਗ ਪਠਾਨਕੋਟ ਵਲੋਂ ਡਾ: ਪ੍ਰਿਅੰਕਾ ਠਾਕੁਰ, ਸ਼੍ਰੀਮਤੀ ਮੰਜੂ ਸ਼ਰਮਾ (ਪੀ.ਐਨ.ਡੀ.ਟੀ ਕੁਆਰਡੀਨੇਟਰ), ਸ਼੍ਰੀ ਅਮਨਦੀਪ ਸਿੰਘ (ਬੀ.ਸੀ.ਸੀ), ਸ਼੍ਰੀ ਜਤਿਨ ਕੁਮਾਰ ਅਤੇ ਇੰਨਰਵੀਹਲ ਕਲੱਬ, ਪਠਾਨਕੋਟ ਵਲੋਂ ਸ਼੍ਰੀਮਤੀ ਰਚਨਾਂ ਤ੍ਰੇਹਨ (ਪ੍ਰੈਜ਼ੀਡੰਟ), ਸ਼੍ਰੀਮਤੀ ਸੁਨੀਤਾ ਖੋਸਲਾ (ਸੈਕਰਟਰੀ) ਅਤੇ ਮੈਂਬਰ ਸਰੋਜ ਤ੍ਰੇਹਨ, ਮੀਨਲ ਘਈ, ਨੀਤਾ ਅਗਰਵਾਲ, ਵੰਦਨਾਂ ਗੁਪਤਾ ਆਦਿ ਹਾਜ਼ਰ ਸਨ।
Punjab Post Daily Online Newspaper & Print Media