ਬਠਿੰਡਾ, 26 ਅਕਤੂਬਰ (ਅਵਤਾਰ ਸਿੰਘ ਕੈਂਥ)-ਸਿਵਲ ਇੰਜ: ਵਿਭਾਗ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ ਬਠਿੰਡਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਉਦਯੋਗਿਕ ਟਰੇਨਿੰਗ ਸਬੰਧੀ 26 ਅਕਤੂਬਰ ਨੂੰ ਮਾਹਿਰਾਂ ਦੇ ਲੈਕਚਰ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੂੰ ਮਿ: ਐਮ. ਐਸ. ਕੋਸ਼ਿਕ ਨੇ ਸੰਬੋਧਿਤ ਕੀਤਾ ਜੋ ਕਿ ਪ੍ਰੋਫੈਸ਼ਨਲ ਕਿੱਤਾ ਸਲਾਹਕਾਰ ਅਤੇ ਇੱਕ ਪ੍ਰੇਰਕ ਬੁਲਾਰੇ ਹਨ। ਉਹਨਾਂ ਨੇ ਉਦਯੋਗਿਕ ਟਰੇਨਿੰਗ ਸਬੰਧਤ ਕੋਰਸਾਂ ਦੀ ਜਾਣਕਾਰੀ ਦਿੰਦੇ ਕਿਹਾ ਕਿ ਵਿਦਿਆਰਥੀ ਆਪਣੀ 6 ਮਹੀਨਿਆਂ ਦੀ ਉਦਯੋਗਿਕ ਟਰੇਨਿੰਗ ਲਈ ਚੋਣ ਕਰ ਸਕਦੇ ਹਨ।
ਪ੍ਰੋਫੈਸਰ ਮੋਹਨ ਪਾਲ ਸਿੰਘ ਈਸ਼ਰ, ਉੱਪ ਕੁੱਲਪਤੀ (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ) ਨੇ ਸਿਵਲ ਇੰਜ: ਵਿਭਾਗ ਨੂੰ ਵਿਦਿਆਰਥੀਆਂ ਲਈ ਇਸ ਜਾਣਕਾਰੀ ਭਰਪੂਰ ਸਮਾਗਮ ਨੂੰ ਆਯੋਜਿਤ ਕਰਵਾਉਣ ਸਬੰਧੀ ਸਰਾਹਨਾ ਕੀਤੀ। ਪ੍ਰੋਫੈਸਰ ਮਨਜੀਤ ਬਾਂਸਲ (ਐਚ.ਅੋ.ਡੀ. ਸਿਵਲ ਇੰਜ: ਵਿਭਾਗ) ਵਲੋਂ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਅਤੇ ਨਾਲ ਹੀ ਉਹਨਾਂ ਕਿਹਾ ਕਿ ਮੁੱਢਲੀ ਸਿੱਖਿਆ ਦੇ ਨਾਲ ਨਾਲ ਇਸ ਤਰ੍ਹਾਂ ਦੇ ਸਮਾਗਮ ਵੀ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹਨ ਤਾਂ ਜੋ ਵਿਦਿਆਰਥੀ ਆਪਣੀ ਟਰੇੰਨਿੰਗ ਦੌਰਾਨ ਸਹੀ ਕੋਰਸਾਂ ਦੀ ਚੋਣ ਕਰ ਸਕਣ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ। ਸਿਵਲ ਇੰਜ: ਵਿਭਾਗ ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media