Saturday, October 10, 2026

ਨਾਨ ਮੈਡੀਕਲ ਵਿਸ਼ੇ ਨਾਲ ਸਬੰਧਿਤ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ

ppn2610201612ਮਲੋਟ, 26 ਅਕਤੂਬਰ (ਪੰਜਾਬ ਪੋਸਟ ਬਿਊਰੋ )- ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸੁਨੀਤਾ ਬਿਲੰਦੀ ਦੀ ਅਗਵਾਈ ਵਿਚ ਸ.ਸ.ਸ.ਸ (ਲੜਕੇ) ਮਲੋਟ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਹਰਜੀਤ ਮੌਗਾ ਨੇ ਦੱਸਿਆ ਕਿ ਸਕੂਲ ਵਿਚ ਲੈਕਚਰਾਰ ਵਿਜੈ ਗਰਗ ਦੀ ਸਹਾਇਤਾ ਨਾਲ ਸਕੂਲ ਵਿਚ ਨਾਨ ਮੈਡੀਕਲ ਵਿਸ਼ੇ ਦੀ ਪੜਾਈ ਸਬੰਧਿਤ ਕੈਰੀਅਰ ਗਾਇਡੈਸ ਸੈਮੀਨਾਰ ਕਰਵਾਇਆ ਗਿਆ।ਇਸ ਵਿਚ 6ਵੀਂ ਤੋਂ 12ਵੀਂ ਦੇ ਬੱਚਿਆਂ ਨੇ ਭਾਗ ਲਿਆ।ਵਿਜੇ ਗਰਗ ਨੇ ਨਾਨ ਮੈਡੀਕਲ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੱਚੇ ਜਿਹੜੇ ਇਸ ਵਿਸ਼ੇ ਨਾਲ 12ਵੀਂ ਪਾਸ ਕਰ ਲੈਂਦੇ ਹਨ ਉਹ ਬੱਚੇ ਐਨ.ਡੀ.ਏ ਦੀ ਪ੍ਰੀਖਿਆ ਦੇ ਸਕਦੇ ਹਨ।ਜੇ ਵਿਦਿਅਆਰਥੀ ਇਹ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਪੰਜਾਬ ਸਰਕਾਰ ਉਸ ਨੂੰ 100000/- ਰੁ. ਪ੍ਰਤੀ ਸਾਲ ਵਜੀਫਾ ਦੇਵੇਗੀ ਅਤੇ ਕੇਂਦਰ ਸਰਕਾਰ ਅਲੱਗ ਤੋ ਇਸ ਕੋਰਸ ਲਈ ਸਹਾਇਤਾ ਦਿੰਦਾ ਹੈ।ਉਨਾਂ ਵਿਦਿਆਰਥੀਆਂ ਨੂੰ ਸਾਦਗੀ ਨਾਲ ਜਿੰਦਗੀ ਜਿਊਣ, ਅਨੁਸ਼ਾਸ਼ਨ ਵਿਚ ਰਹਿਣ, ਵੱਡਿਆਂ ਦਾ ਸਤਿਕਾਰ ਕਰਨ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਿਵਰਾਜ, ਸੁਖਦੀਪ ਮੈਡਮ, ਹਰਜੀਤ ਮੌਗਾਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply