Wednesday, July 8, 2026

ਦਿੱਲੀ ਕਮੇਟੀ ਦੇ ਬਾਦਲ ਦਲ ਨਾਲ ਸਬੰਧਿਤ ਕਈ ਆਗੂ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ- ਸਰਨਾ

ppn2610201616ਨਵੀ ਦਿੱਲੀ, 26 ਅਕਤੂਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਝਟਕਾ ਦਰ ਝਟਕਾ ਮਿਲ ਰਿਹਾ ਹੈ ਅਤੇ ਦਿੱਲੀ ਕਮੇਟੀ ਦੇ ਬਾਦਲ ਦਲ ਨਾਲ ਸਬੰਧਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਇੰਦਰਮੋਹਨ ਸਿੰਘ ਸਚਦੇਵਾ ਤੋਂ ਬਾਅਦ ਪਾਰਟੀ ਛੱਡਣ ਵਾਲਿਆਂ ਦੀ ਹੌੜ ਲੱਗ ਗਈ ਹੈ ਅਤੇ ਹੁਣ ਪ੍ਰਿਤਪਾਲ ਸਿੰਘ ਸਰਪ੍ਰਸਤ ਗੁਰੂਦੁਆਰਾ ਸਿੰਘ ਸਭਾ, ਮਨਮੋਹਨ ਸਿੰਘ ਢੀਂਗਰਾ ਐਡੀਸ਼ਨਲ ਚੇਅਰਮੈਨ ਗੁਰੂ ਨਾਨਕ ਪਬਲਿਕ ਸਕੂਲ, ਸਰਬਜੀਤ ਸਿੰਘ ਢੀਗਰਾ, ਚਰਨਜੀਤ ਸਿੰਘ ਕਟਾਰੀਆ, ਸੁੱਚਾ ਸਿੰਘ ਚਾਵਲਾ, ਹਿੰਮਤ ਸਿੰਘ ਤਨੇਜਾ, ਜਗਮੋਹਨ ਸਿੰਘ ਜੁਨੇਜਾ, ਸੁਖਦੀਪ ਸਿੰਘ ਚਾਵਲਾ, ਜਸਵਿੰਦਰ ਸਿੰਘ ਚਾਵਲਾ, ਰਾਵਿੰਦਰਪਾਲ ਸਿੰਘ ਨਾਰੰਗ, ਇੰਦਰਮੋਹਨ ਸਿੰਘ ਨੋਨਿੱਧ ਟਰੈਵਲਜ ਵਾਲੇ ਅਤੇ ਰਾਜੂ ਜੀ ਸ਼ਿਵਾ ਪਾਰਕ ਨੇ ਵੀ ਬਾਦਲ ਦਲ ਨੂੰ ਤਿਲਾਂਜਲੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਅਕਾਲੀ ਦਲ ਦਿੱਲੀ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਉਪਰੋਕਤ ਵਿਅਕਤੀਆਂ ਦਾ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਸੁਆਗਤ ਕਰਦਿਆਂ ਕਿਹਾ ਕਿ ਬਾਦਲ ਦਲ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ, ਜਿਸ ਨੂੰ ਸਿਰਫ ਆਪਣੇ ਪਰਿਵਾਰ ਤੋ ਇਲਾਵਾ ਹੋਰ ਕੁੱਝ ਨਹੀ ਦਿੱਸਦਾ।ਉਹਨਾਂ ਕਿਹਾ ਕਿ ਬਾਦਲ ਦਲ ਨੇ ਜੋ ਧਾਂਦਲੀਆ ਕਰਕੇ ਦਿੱਲੀ ਕਮੇਟੀ ਦੀ 2013 ਵਿੱਚ ਹੋਈ ਚੋਣ ਜਿੱਤੀ ਸੀ ਉਸ ਬਾਰੇ ਵੀ ਦਿੱਲੀ ਦੀ ਸੰਗਤ ਭਲੀਭਾਂਤ ਜਾਣੂ ਹੈ ਤੇ ਦਿੱਲੀ ਕਮੇਟੀ ਤੇ ਲੋਕਤੰਤਰ ਦਾ ਕਤਲ ਕਰਕੇ ਕਬਜ਼ਾ ਕਰਨ ਦੀ ਨੀਤੀ ਤੋ ਵੀ ਵਾਕਫ ਹੈ।ਉਹਨਾਂ ਕਿਹਾ ਕਿ ਰਿਕਾਰਡ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ਦੇ ਹਲਕੇ ਵਿੱਚ ਕਰੀਬ ਪੰਦਰਾਂ ਹਜ਼ਾਰ ਵੋਟ ਜ਼ਾਅਲੀ ਬਣਾਈ ਸੀ ਤੇ ਅੱਜ ਵੀ ਪੰਜਾਬੀ ਬਾਗ ਦੇ ਨਵੇ ਹਲਕੇ ਵਿੱਚੋ 3800 ਜ਼ਾਅਲੀ ਵੋਟਾਂ ਕੱਟਵਾਈਆ ਗਈਆਂ ਹਨ ਤੇ ਉਹਨਾਂ ਦੇ ਵਲੰਟੀਅਰਾਂ ਨੇ ਘਰ ਘਰ ਜਾ ਕੇ ਪੜਤਾਲ ਕੀਤੀ ਤਾਂ ਲੋਕ ਹੈਰਾਨ ਰਹਿ ਗਏ ਕਿ ਉਹਨਾਂ ਦੇ ਐਡਰੈਸ ਦੇ ਕੇ ਸਿਰਸਾ ਨੇ ਹੇਰਾਫੇਰੀ ਕਰਕੇ ਵੋਟਾਂ ਬਣਾਈਆ ਹਨ।ਉਹਨਾਂ ਕਿਹਾ ਕਿ 2013 ਵਿੱਚ ਜਿਸ ਤਰੀਕੇ ਨਾਲ ਦਿੱਲੀ ਕਮੇਟੀ ਤੇ ਕਬਜ਼ਾ ਕੀਤਾ ਗਿਆ, ਉਸ ਤੋ ਸਿਰਫ ਦਿੱਲੀ ਦੇ ਸਿੱਖ ਹੀ ਨਹੀ ਸਗੋ ਦੁਨੀਆਂ ਭਰ ਦੇ ਸਿੱਖ ਵਾਕਫ ਹਨ।
ਉਹਨਾਂ ਕਿਹਾ ਕਿ ਖਰਚੀ ਕਰੋੜਾਂ ਦੀ ਰਾਸ਼ੀ ਦੀ ਜੇਕਰ ਨਿਰਪੱਖ ਜਾਂਚ ਕਰਵਾਈ ਲਈ ਜਾਵੇ ਤਾਂ ਬੜਾ ਵੱਡਾ ਘੱਪਲਾ ਸਾਹਮਣੇ ਆ ਜਾਵੇਗਾ।ਉਹਨਾਂ ਕਿਹਾ ਕਿ ਇੱਕ ਸਿੱਖ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਣੀ ਬਹੁਤ ਵੱਡੀ ਵੰਗਾਰ ਹੈ ਤੇ ਹੁਣ ਤੱਕ ਕਈ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕਈ ਦੋਸ਼ੀਆਂ ਨੂੰ ਪੰਜਾਬ ਵਿੱਚ ਸਜਾ ਦੇ ਦਿੱਤੀ ਹੈ, ਪਰ ਬਾਦਲ ਦੇ ਰਾਜ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰ ਬਾਰ ਹੋਣੀ ਸਾਬਤ ਕਰਦੀ ਹੈ ਕਿ ਸਰਕਾਰ ਦੀ ਇਹ ਨਲਾਇਕੀ ਹੈ ਜਾਂ ਸਰਕਾਰ ਦੀ ਇਸ ਗੋਰਖ ਧੰਦੇ ਵਿੱਚ ਸ਼ਾਮਲ ਹੈ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਿੱਚੋ ਤਾਂ ਬਾਦਲ ਦਲੀਆ ਦਾ ਸਫਾਇਆ ਕਰਨ ਦਾ ਦਿੱਲੀ ਦੀ ਸੰਗਤ ਨੇ ਮਨ ਬਣਾ ਲਿਆ ਹੈ ਜਿਸ ਦਾ ਸਬੂਤ ਹੈ ਕਿ ਬਾਦਲ ਦਲ ਦੀਆ ਨੀਤੀਆ ਨੂੰ ਤੰਗ ਆ ਕੇ ਬਾਦਲ ਦਲ ਦੇ ਆਗੂ ਭਾਰੀ ਗਿਣਤੀ ਵਿੱਚ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋ ਰਹੇ ਹਨ।ਇਸ ਸਮੇਂ ਭਜਨ ਸਿੰਘ ਵਾਲੀਆ, ਦਮਨਦੀਪ ਸਿੰਘ, ਮਨਜੀਤ ਸਿੰਘ ਸਰਨਾ ਆਦਿ ਤੋ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply