
ਅਲਗੋਂ ਕੋਠੀ, 27 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸਰਕਾਰੀ ਕੰਨਿਆ ਹਾਈ ਸਕੂਲ ਅਲਗੋ ਕੋਠੀ ਦੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਇਕ ਪ੍ਰਭਾਵਸ਼ਾਲੀ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਭਿੰਦਰਜੀਤ ਸਿੰਘ ਸਟੇਟ ਅਵਾਰਡੀ ਨੇ ਵੋਟ ਸਾਡਾ ਬੁਨਿਆਦੀ ਹੱਕ ਵਿਸ਼ੇ ਤੇ ਬੋਲਦਿਆਂ ਵੋਟ ਦੇ ਮਹਤੱਵ ਬਾਰੇ ਦਸਿਆ ਇਸ ਉਪਰੰਤ ਸਕੂਲ ਸਟਾਫ ਅਤੇ ਵਿਦਿਆਰਥਣਾਂ ਨੇ ਸਥਾਨਕ ਕਸਬੇ ਦੇ ਬਜਾਰ ਅਤੇ ਗਲੀਆਂ ਵਿੱਚੋਂ ਰੈਲੀ ਕੱਢੀ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਸੰਬਧੀ ਨਾਅਰੇ ਲਗਾਏ।ਸਮੂਹ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਇਸ ਰੈਲੀ ਵਿੱਚ ਭਾਗ ਲਿਆ।ਰੈਲੀ ਨੂੰ ਸਫਲ ਕਰਨ ਵਿੱਚ ਸਕੂਲ ਸਟਾਫ ਚੋਂ ਮਹਾਵੀਰ ਕੁਮਾਰ, ਰੇਸ਼ਮ ਸਿੰਘ, ਮੈਡਮ ਅਦਿਤੀ, ਜਗਮੀਤ, ਨਵਦੀਪ, ਗੁਰਜੀਤ ਮੈਡਮ ਨੇ ਭਰਪੂਰ ਯੋਗਦਾਨ ਦਿੱਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media