
ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਚੀਫ ਖਾਲਸਾ ਦੀਵਾਨ ਵਿਖੇ 1 ਨਵੰਬਰ 2016 ਨੂੰ ਪੰਜਾਬੀ ਸੂਬੇੇ ਅਤੇ ਸ੍ਰੀ ਗੁਰੂੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀ ਟੀ ਰੋਡ ਦੀ ਗੋਲਡਨ ਜੂਬਲੀ ਵਰੇਂਗੰਢ ਅਤੇ ਚੀਫ ਖਾਲਸਾ ਦੀਵਾਨ ਦਾ 114ਵਾਂ ਸਥਾਪਨਾ ਦਿਵਸ ਬਹੁਤ ਹੀ ਸਾਨੌ-ਸ਼ੌਕਤ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।ਮਾਣਯੋਗ ਮੁਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਇਸ ਸਮਾਰੋਹ ਵਿਚ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਣਗੇ ਅਤੇ ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਰਾਜ ਸਭਾ ਇਜੀ: ਸ਼ਵੇਤ ਮਲਿਕ ਅਤੇ ਕੈਬੀਨੇਟ ਮੰਤਰੀ ਸ੍ਰੀ ਅਨਿਲ ਜੋਸ਼ੀ ਗੈਸਟ ਆਫ ਆਨਰ ਵਜੋਂ ਸ਼ਮੂਲੀਅਤ ਕਰਕੇ ਸਮਾਰੋਹ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਗੇ।ਸ਼ਹਿਰ ਦੇ ਹੋਰ ਵੀ ਸਮਾਜਿਕ ਅਤੇ ਪ੍ਰਸ਼ਾਨਿਕ ਉਚ ਅਧਿਕਾਰੀ, ਪ੍ਰਮੁਖ ਰਾਜਨੀਤਿਕ ਸ਼ਖਸੀਅਤਾਂ ਤੇ ਹੋਰ ਪਤਵੰਤੇ ਸੱਜਣ ਪੰਜਾਬੀ ਸੂਬੇੇ ਤੇ ਸਕੂਲ ਦੀ ਗੋਲਡਨ ਜੂਬਲੀ ਤੇ ਨਾਲ ਹੀ ਚੀਫ ਖਾਲਸਾ ਦੀਵਾਨ ਦਾ ਸਥਾਪਨਾ ਦਿਵਸ ਮਨਾਉਣ 1 ਨਵੰਬਰ ਨੂੰ ਸਵੇਰੇ 10:00 ਵਜੇ ਚੀਫ ਖਾਲਸਾ ਦੀਵਾਨ ਦੇ ਵਿਹੜੇ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।
ਉਹਨਾਂ ਅੱਗੇ ਦਸਿਆ ਕਿ ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਵਲੋਂ ਵੀ ਚੀਫ ਖਾਲਸਾ ਦੀਵਾਨ ਦੇ ਕੈਂਪਸ ਵਿਖੇ 4-6 ਨਵੰਬਰ 2016 ਨੂੰ ਆਯੋਜਿਤ ਹੋਣ ਜਾ ਰਹੀ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਵਿਚ ਪੰਜਾਬ ਅਤੇ ਭਾਰਤ ਤੋਂ ਹੀ ਨਹੀਂ ਸਗੋਂ ਪੂਰੇ ਵਿਸ਼ਵ ਤੋਂ ਸਿੱਖ ਪ੍ਰਤੀਨਿਧ ਤੇ ਵਿਦਵਾਨ ਵੱਧ ਚੜ੍ਹ ਕੇ ਭਾਗ ਲੈਣ ਪੁੱਜ ਰਹੇ ਹਨ।ਇਹ ਕਾਨਫਰੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗੀ ।ਉਹਨਾਂ ਅੱਗੇ ਦੱਸਿਆ ਕਿ ਲਗਾਤਾਰ 3 ਦਿਨ ਤੱਕ ਚੱਲਣ ਵਾਲੀ ਕਾਨਫਰੰਸ ਦਾ ਅਰੰਭ 2 ਨਵੰਬਰ ਨੂੰ ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ ਰੱਖੇ ਜਾਣ ਵਾਲੇ ਅਖੰਡ ਪਾਠ ਨਾਲ ਹੋਵੇਗਾ ਉਪਰੰਤ 4-11-16 ਨੂੰ ਭੋਗ ਤੋਂ ਬਾਅਦ ਜੱਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਕਾਨਫਰੰਸ ਦੀ ਅਰੰਭਕ ਅਰਦਾਸ ਕੀਤੀ ਜਾਵੇਗੀ । ਕਾਨਫਰੰਸ ਦੌਰਾਨ ਸਿੱਖ ਕਲਾਕ੍ਰਿਤੀਆਂ, ਆਰਗੈਨਿਕ ਖੇਤੀ, ਪੁਸਤਕ ਪ੍ਰਦਰਸ਼ਨੀ, ਕੀਰਤਨ ਦਰਬਾਰ, ਲਾਈਟ ਐਂਡ ਸਾਉਂਡ ਧਾਰਮਿਕ ਪ੍ਰੋਗਰਾਮ ਤੇ ਹੋਰ ਸਭਿਆਚਾਰਕ ਸਮਾਰੋਹ ਵੇਖਣ ਯੋਗ ਹੋਣਗੇ। ਉਹਨਾਂ ਕਿਹਾ ਕਿ ਦੂਜੇ ਦਿਨ 5-11-16 ਨੂੰ ਸਵੇਰੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਊ ਤੋਂ ਚੱਲ ਕੇ ਚੀਫ ਖਾਲਸਾ ਦੀਵਾਨ ਕੈਂਪਸ ਤੱਕ ਪੁੱਜ ਰਹੇ ਖਾਲਸਾਈ ਰੰਗ ਵਿਚ ਰੰਗੇ ਨਗਰ ਕੀਰਤਨ ਦੀ ਪਹੁੰਚ ਅਰਦਾਸ ਸਿੰਘ ਸਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰਥੀ ਸ੍ਰੀ ਹਰਿਮੰਦਰ ਸਹਿਬ ਕਰਣਗੇ । ਬਾਅਦ ਦੁਪਹਿਰ ਸ੍ਰ. ਜਸਵਿੰਦਰ ਸਿੰਘ ਐਡਵੋਕੇਟ ਅਤੇ ਸ੍ਰ. ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੀ ਦੇਖਰੇਖ ਹੇਠ ਪੂਰੇ ਸਤਿਕਾਰ ਅਤੇ ਸ਼ਾਨ ਨਾਲ ਨਿਸ਼ਾਨ ਸਾਹਿਬ ਝੁਲਾਉਣ ਅਤੇ ਸਲਾਮੀ ਦੀ ਰਸਮ ਅਦਾ ਕੀਤੀ ਜਾਵੇਗੀ । ਵਿਦਿਆਰਥੀਆਂ ਵਲੋੰਂ ਪੰਜਾਬ ਦੀ ਬਣਤਰ ਤੋਂ ਲੈਕੇ ਇਸ ਦੀ ਤੱਰਕੀ ਅਤੇ ਫਿਰ ਆਧੁਨਿਕ ਪੰਜਾਬ ਦੇ ਵਿਰਾਸਤੀ ਸਾਨ ਨਾਲ ਖੜਾ ਹੋਣ ਦੇ ਇਤਿਹਾਸ ਨੂੰ ਨਾਟਕ ਰਾਹੀਂ ਬਖੂਬੀ ਪੇਸ ਕੀਤਾ ਜਾਵੇਗਾ। 6 ਨਵੰਬਰ ਨੂੰ ਮੁੱਖ ਕਾਨਫਰੰਸ ਦਾ ਆਯੋਜਨ ਹੋਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੁਜੀਆਂ ਉਘੀਆਂ ਰਾਜਨੀਤਕ, ਸਮਾਜਕ, ਸਿੱਖ ਪੰਥ ਦੀਆਂ ਧਾਰਮਕ ਸ਼ਖਸੀਅਤਾਂ ਨੂੰ ਉਨਾਂ ਦੀਆਂ ਸਾਨਦਾਰ ਸੇਵਾਵਾਂ ਲਈ ਚੀਫ ਖਾਲਸਾ ਦੀਵਾਨ ਦੁਆਰਾ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾ, ਐਡੀਸ਼ਨਲ: ਸੱਕਤਰ ਸ੍ਰ. ਹਰਮਿੰਦਰ ਸਿੰਘ, ਐਡੀਸ਼ਨਲ ਸੈਕਟਰੀ ਸ: ਸਵਿੰਦਰ ਸਿੰਘ ਕੱੱਥੂਨੰਗਟਲ, ਜਾਇੰਟ ਸੈਕਟਰੀ ਇਜੀ: ਜਸਪਾਲ ਸ਼ਿੰਘ, ਐਡੀਸ਼ਨਲ ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ ਸ: ਸੰਤੌਖ ਸਿੰਘ ਸੇਠੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਸੀ ਕੇ ਡੀ ਪ੍ਰਿਸੀਪਲ ਸਾਹਿਬਾਨ ਅਤੇ ਹੋਰ ਮੈਂਬਰ ਸਾਹਿਬਾਨ ਹਾਜਰ ਸਨ ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media