📝 ਅੱਜ ਦੀਆਂ ਸੁਰਖੀਆਂ…..
ਮਿਤੀ : 2 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=76505
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ‘ਚ ਪਾਕਿਸਤਾਨ ਵਲੋਂ ਕੀਤੀ ਗਈ ਫਾਈਰਿੰਗ ‘ਚ 3 ਔਰਤਾਂ ਤੇ 2 ਬੱਚਿਆਂ ਸਮੇਤ 8 ਦੀ ਮੌਤ – ਸਾਂਬਾ ਸੈਕਟਰ ‘ਚ 6 ਤੇ ਰਾਜੋਰੀ ‘ਚ ਹੋਈਆਂ 2 ਮੌਤਾਂ।
▶ ਬੀ.ਐਸ.ਐਫ ਨੇ ਜਵਾਬੀ ਫਾਈਰਿੰਗ ‘ਚ 14 ਪਾਕਿਸਤਾਨੀ ਚੌਕੀਆਂ ਕੀਤੀਆਂ ਤਬਾਹ – ਪਾਕਿ 2 ਰੇਂਜਰ ਵੀ ਮਾਰੇ।
▶ ਜੰਮੂ ਕਸ਼ਮੀਰ ‘ਚ ਸਕੂਲਾਂ ਨੂੰ ਲਗਾਈ ਜਾ ਰਹੀ ਅੱਗ ਦੇ ਮਾਮਲੇ ‘ਚ 20 ਗ੍ਰਿਫਤਾਰ, ਕਈ ਹੋਰਾਂ ਤੋਂ ਪੁੱਛਗਿੱਛ – ਐਸ.ਆਈ.ਟੀ ਕਰੇਗੀ ਜਾਂਚ।
▶ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰਾਂ ‘ਚ ਹੋ ਰਹੀ ਲਗਾਤਾਰ ਫਾਇਰਿੰਗ ਦੇ ਮੱਦੇਨਜ਼ਰ 200 ਦੇ ਕਰੀਬ ਸਕੂਲ ਕੀਤੇ ਬੰਦ।
▶ ਪੰਜਾਬੀ ਸੂਬੇ ਦਾ ਗੋਲਡਨ ਜੁਬਲੀ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ‘ਚ ਆਯੋਜਿਤ– ਭਾਜਪਾ ਕੌਮੀ ਪ੍ਰਧਾਨ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਸ਼ਮੂਲੀਅਤ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਨਾਂ ਆਗੂਆਂ ਨੂੰ ਕੀਤਾ ਸਨਮਾਨਿਤ, ਪੰਜਾਬੀ ਸੂਬੇ ਦੇ ਸੰਘਰਸ਼ੀ ਯੋਧਿਆਂ ਦੇ ਪਰਿਵਾਰ ਵੀ ਸਨਮਾਨੇ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਤੇ ਹੋਰਨਾਂ ਨੇ ਸੱਭਿਆਚਾਰਕ ਪ੍ਰੋਗਰਾਮ ਤੇ ਲੇਜ਼ਰ ਸ਼ੋਅ ਦਾ ਮਾਣਿਆ ਅਨੰਦ।
▶ ਸ਼ਾਮ ਦੇ ਸਮੇਂ ਟਾਊਨ ਹਾਲ ਵਿਖੇ ਗੋਲਡਨ ਜੁਬਲੀ ਸਮਾਗਮਾਂ ਮੌਕੇ ਸਿਆਸੀ, ਖੇਡਾਂ, ਉਦਯੋਗ ਤੇ ਮਨੋਰੰਜਨ ਖੇਤਰ ਨਾਲ ਸਬੰਧਤ ਉਘੀਆਂ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ।
▶ ਮੁੱਖ ਮੰਤਰੀ ਬਾਦਲ ਨੇ ਕਿਹਾ ਕਾਂਗਰਸ ਨੇ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੇ ਦਰਿਆਈ ਪਾਣੀ ਖੋਹੇ।
▶ ਗੁਰੂਗ੍ਰਾਮ ‘ਚ ਮਨਾਇਆ ਗਿਆ ਹਰਿਆਣਾ ਦਾ ਗੋਲਡਨ ਜੁਬਲੀ ਸਥਾਪਨਾ ਦਿਵਸ– ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸਮੂਲੀਅਤ, ਕਿਹਾ ਛੋਟੇ ਸੂਬੇ ਹਰਿਆਣਾ ਦਾ ਅਹਿਮ ਸਥਾਨ।
▶ ਸਮਾਗਮ ਦੌਰਾਨ ਪੈਰਾਓਲੰਪਿਕ ਦੀ ਜੇਤੂ ਖਿਡਾਰਨ ਦੀਪਾ ਮਲਿਕ ਨੂੰ 4 ਕਰੋੜ ਦਾ ਚੈੱਕ ਕੀਤਾ ਭੇਂਟ।
▶ ‘ਇਕ ਹਰਿਆਣਾ ਤੇ ਇਕ ਹਰਿਆਣਵੀ’ ਦੇ ਮਕਸਦ ਨੂੰ ਲੈ ਕੇ ਚੱਲਿਆ ਜਾਵੇ, ਤਾਂ ਨੰਬਰ ਇਕ ‘ਤੇ ਹੋਵੇਗਾ ਦੇਸ਼ ਵਿੱਚ ਸੂਬਾ- ਮਨੋਹਰ ਲਾਲ ਖੱਟਰ।
▶ ਚੀਫ ਖਾਲਸਾ ਦੀਵਾਨ ਨੇ ਮਨਾਇਆ ਪੰਜਾਬੀ ਸੂਬਾ ਅਤੇ ਚੀਫ ਖਾਲਸਾ ਦੀਵਾਨ ਸਥਾਪਨਾ ਦਿਵਸ- ਮੁੱਖ ਮੰਤਰੀ ਅਰੁਣ ਜੇਤਲੀ ਤੇ ਅਨਿਲ ਜੋਸ਼ੀ ਪਹੁੰਚੇ– ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕੀਤਾ ਸਨਮਾਨਿਤ।
▶ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ– ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਹਰਚਰਨ ਸਿੰਘ, ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਨੇ ਕੀਤਾ ਸਨਮਾਨਿਤ।
▶ ਅਮਰੀਕਾ ਨੇ ਭਾਰਤ ‘ਚ ISIS ਹਮਲੇ ਦਾ ਖਦਸ਼ਾ ਜਤਾਇਆ– ਅਮਰੀਕੀ ਨਾਗਰਿਕਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਦਿੱਤੀ ਐਡਵਾਈਜ਼ਰੀ।
▶ ਚੰਡੀਗ੍ਹੜ ਜਿਲ੍ਹਾ ਸੈਸ਼ਨ ਅਦਾਲਤ ਨੇ ਮਨਾਇਆ ਗੋਲਡਨ ਜੁਬਲੀ ਸਥਾਪਨਾ ਦਿਵਸ – ਸੁਪਰੀਮ ਕੋਰਟ ਦੇ ਜੱਜ ਆਦਰਸ਼ ਕੁਮਾਰ ਗੋਇਲ ਹੋਏ ਸ਼ਾਮਲ।
▶ ਛੱਤੀਸਗੜ੍ਹ ਵਿੱਚ ਪੀ.ਐਮ ਮੋਦੀ ਨੇ ਮਨੁੱਖ ਨਿਰਮਤ ਨੰਦਨ ਵਨ ਦਾ ਕੀਤਾ ਉਦਘਾਟਨ – ਜੰਗਲ ਸਫਾਰੀ ‘ਚ ਟਾਈਗਰ ਦੀ ਖੁੱਦ ਖਿੱਚੀ ਤਸਵੀਰ।
▶ ਹਰਿਆਣਾ ਦੇ ਰੋਹਤਕ ‘ਚ ਐਲੀਵੇਟਿਡ ਰੇਲ ਟ੍ਰੈਕ ਦਾ ਵੀਡੀਓ ਕਾਨਫਰੰਸ ਰਾਹੀਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਰੱਖਿਆ ਨੀਂਹ ਪੱਥਰ।
▶ ਰੋਹਤਕ ਦੇ ਖਰੈਤੀ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ 13 ਡੱਬੇ ਲੀਹੋਂ ਲੱਥੇ – ਬਠਿੰਡਾ ਲੁਧਿਆਣਾ ਟ੍ਰੈਕ ਪ੍ਰਭਾਵਿਤ– ਟ੍ਰੇਨਾਂ ਦੇ ਰੂਟ ਬਦਲੇ।
▶ ਹਿਮਾਚਲ ਦੇ ਮੰਡੀ ‘ਚ ਰੂਸੀ ਪੈਰਾਗਲਾਈਡਰ ਦੀ ਬਿਜਲੀ ਦੀ ਤਾਰ ਨਾਲ ਟਕਰਾਉਣ ‘ਤੇ ਮੌਤ।
▶ ਦੀਵਾਲੀ ਦੀ ਰਾਤ 7 ਲੋਕਾਂ ਦੀ ਅੱਖਾਂ ਦੀ ਰੋਸ਼ਨੀ ਗਈ– ਪੀ.ਜੀ.ਆਈ ‘ਚ ਪੁੱਜੇ 43 ਮਰੀਜ਼।
▶ ਮੱਧ ਪ੍ਰਦੇਸ਼ ਦੇ ਭੋਪਾਲ ਐਨਕਾਊਂਟਰ ਮਾਮਲੇ ਦੀ ਜਾਂਚ ਐਸ.ਆਈ.ਟੀ ਤੇ ਸੀ.ਬੀ.ਆਈ ਹਵਾਲੇ– ਜੇਲ੍ਹ ਵਿਚੋਂ 8 ਸਿੰਮੀ ਕੈਦੀਆਂ ਦੇ ਦੋੜਨ ਦੇ ਮਾਮਲੇ ਦੀ ਐਨ.ਆਈ.ਏ ਕਰੇਗੀ ਜਾਂਚ।
▶ ਪਾਕਿਸਤਾਨ ਹਾਈ ਕਮਿਸ਼ਨ ਦੇ ਦਫਤਰ ‘ਚ 16 ਜਾਸੂਸ ਹੋਣ ਦਾ ਮਹਿਮੂਦ ਅਖਤਰ ਨੇ ਦਿੱਲੀ ਦੀ ਕਰਾਈਮ ਬਰਾਂਚ ਕੋਲ ਕੀਤਾ ਖੁਲਾਸਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।