Tuesday, August 4, 2026

ਪੰਜਾਬੀ ਸੂਬੇ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਦੀ ਗੋਲਡਨ ਜੁਬਲੀ ਅਤੇ ਚੀਫ ਖ਼ਾਲਸਾ ਦੀਵਾਨ ਦਾ ਸਥਾਪਨਾ ਦਿਵਸ ਮਨਾਇਆ

ppn0111201606
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਾਬੀ ਸੂਬਾ ਦਿਵਸ ਦੇ ਗੋਲਡਨ ਜੁਲਬੀ ਵਰ੍ਹੇ, ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਪੰਜਾਹਵੇਂ ਸੁਨਹਿਰੇ ਸਾਲ ਅਤੇ ਦੀਵਾਨ ਦੇ 114ਵੇਂ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਮਾਣਯੋਗ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਜਦਕਿ ਰਾਜ ਸਭਾ ਦੇ ਐਮ.ਪੀ.ਸ਼੍ਰੀ ਸ਼ਵੇਤ ਮਲਿਕ, ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਅਤੇ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਮਨਜੀਤ ਸਿੰਘ ਜੀ.ਕੇ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਅਤੇ  ਤਰਲੋਚਨ ਸਿੰਘ ਸਾਬਕਾ ਚੇਅਰਮੈਨ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ । ਇਹਨਾਂ ਸ਼ਖਸੀਅਤਾਂ ਦੇ ਸਕੂਲ ਵਿਖੇ ਪਹੁੰਚਣ ਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ  ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ  ਧੰਨਰਾਜ ਸਿੰਘ ਅਤੇ ਇੰਦਰਪ੍ਰੀਤ ਸਿੰਘ ਚੱਢਾ, ਸਥਾਨਕ ਪ੍ਰਧਾਨ  ਨਿਰਮਲ ਸਿੰਘ, ਆਨਰੇਰੀ ਸ’ਕਤਰ  ਨਰਿੰਦਰ ਸਿੰਘ ਖੁਰਾਨਾ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸੱਕਤਰ ਡਾ: ਜਸਵਿੰਦਰ ਸਿੰਘ ਢਿਲੋਂ, ਐਡੀ: ਸੱਕਤਰ ਅਤੇ ਸਕੂਲ ਦੇ ਮੈਂਬਰ ਇੰਚਾਰਜ  ਹਰਮਿੰਦਰ ਸਿੰਘ,  ਨਵਪ੍ਰੀਤ ਸਿੰਘ ਸਾਹਣੀ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਇਹਨਾਂ ਦਾ ਨਿੱਘਾ ਸੁਆਗਤ ਕੀਤਾ।ਪ੍ਰਧਾਨ  ਚਰਨਜੀਤ ਸਿੰਘ ਚੱਢਾ ਨੇ ਸਕੂਲ ਵਿੱਚ ਪਹੁੰਚੀਆਂ ਇਹਨਾਂ ਸ਼ਖਸੀਅਤਾਂ ਨੂੰ ‘ਜੀ ਆਇਆਂ’ ਆਖਿਆ।ਉਹਨਾਂ ਚੀਫ਼ ਖ਼ਾਲਸਾ ਦੀਵਾਨ ਦੇ ਇਤਿਹਾਸ, ਪ੍ਰਾਪਤੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਦੀਵਾਨ ਦੁਆਰਾ ਆਯੋਜਿਤ ਕੀਤੀ ਜਾ ਰਹੀ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਬਾਰੇ ਮਹਿਮਾਨਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬੀ ਸੂਬੇ ਦੀ ਅਤੇ ਸਕੂਲ ਦੀ 50ਵੇਂ ਵਰ੍ਹੇਗੰਢ ਦੇ ਮੌਕੇ  ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ 50ਸਕੂਲ  ਦੀਵਾਨ ਦਾ ਮਾਨ ਵਧਾ ਰਹੇ ਹਨ ਅਤੇ 50ਵੇਂ ਸਕੂਲ ਦਾ ਨੀਂਹ ਪੱਥਰ ਪਿਛਲੇ ਸਾਲ ਸ਼੍ਰੀ ਅਰੁਣ ਜੇਤਲੀ ਦੁਆਰਾ ਹੀ ਰੱਖਿਆ ਗਿਆ ਸੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਗਲੇ ਸਾਲ ਇਸ ਸਕੂਲ ਦਾ ਉਦਘਾਟਨ ਸ਼੍ਰੀ ਅਰੁਣ ਜੇਤਲੀ ਦੁਆਰਾ ਹੀ ਹੋਵੇਗਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸ਼ਬਦ, ਸੁਆਗਤੀ ਗੀਤ, ਸੂਫੀ ਗਾਇਨ ਅਤੇ ਗਿੱਧੇ ਰਾਹੀਂ ਪੰਜਾਬੀ ਸਭਿਆਚਾਰ ਦੀਆਂ ਵ’ਖੁਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ।

ppn0111201607
‘ਰੰਗਲਾ ਪੰਜਾਬ’ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਜਿਸ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ।ਸ਼੍ਰੀ ਅਰੁਣ ਜੇਤਲੀ ਨੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ।ਉਹਨਾਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੁਆਰਾ ਵਿਦਿਅਕ ਅਤੇ ਸਮਾਜਿਕ ਖੇਤਰ ਵਿੱਚ ਕੀਤੀ ਜਾ ਰਹੀ ਸੇਵਾ ਲਈ ਦੀਵਾਨ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।ਉਹਨਾਂ ਆਸ ਪ੍ਰਗਟ ਕੀਤੀ ਕਿ ਦੀਵਾਨ ਭਵਿੱਖ ਵਿੱਚ ਵੀ ਵੱਧੁਚੜ੍ਹ ਕੇ ਪੰਥ ਅਤੇ ਸਮਾਜ ਦੀ ਸੇਵਾ ਲਈ ਯਤਨਸ਼ੀਲ ਰਹੇਗਾ।ਪ੍ਰਕਾਸ਼ ਸਿੰਘ ਬਾਦਲ ਨੇ ਦੀਵਾਨ ਦੇ ਸਮੂਹ ਅਹੁਦੇਦਾਰਾਂ ਨੂੰ ਦੀਵਾਨ ਦੇ 114ਵੇਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀ ਗੋਲਡਨ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚੀਫ਼ ਖ਼ਾਲਸਾ ਦੀਵਾਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਉਨ੍ਹਾਂ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਦੇਸ਼ ਦੇ ਖੇਤੀ, ਵਿਦਿਆ, ਸੁਰੱਖਿਆ, ਇੰਡਸਟ੍ਰੀਜ਼, ਸ਼ਹਿਰੀਕਰਨ ਅਤੇ ਵਿਕਾਸ ਦੇ ਹੋਰ ਪਹਿਲੂਆਂ ਪੱਖੋਂ ਪੰਜਾਬੀਆਂ ਦੇ ਅਹਮ ਯੋਗਦਾਨ ਨੂੰ ਉਜਾਗਰ ਕੀਤਾ ਸ਼੍ਰੀ ਅਨਿਲ ਜੋਸ਼ੀ ਅਤੇ ਸ਼੍ਰੀ ਸ਼ਵੇਤ ਮਲਿਕ ਨੇ ਵੀ ਦੀਵਾਨ ਦੇ 114ਵੇਂ ਸਥਾਪਨਾ ਦਿਵਸ ਅਤੇ ਜੀ. ਟੀ. ਰੋਡ ਸਕੂਲ ਦੇ ਗੋਲਡਨ ਜੁਬਲੀ ਵਰ੍ਹੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਕੂਲ ਦੇ ਪੰਜਾਹ ਸਾਲਾਂ ਦੇ ਵਿਕਾਸ ਦਾ ਫੋਲਡਰ ਰਿਲੀਜ਼ ਕੀਤਾ ਗਿਆ।ਸਮਾਰੋਹ ਦੇ ਅੰਤ ਤੇ  ਇੰਦਰਪ੍ਰੀਤ ਸਿੰਘ ਚੱਢਾ ਮੀਤ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਅ’ਜ ਦੇ ਸਮਾਰੋਹ ਵਿੱਚ ਜਾਇੰਟ ਆਨਰੇਰੀ ਸੱਕਤਰ ਇੰਜੀ: ਜਸਪਾਲ ਸਿੰਘ,  ਜਸਵਿੰਦਰ ਸਿੰਘ ਐਡਵੋਕੇਟ,  ਹਰਜੀਤ ਸਿੰਘ ਚੱਢਾ,  ਚਰਨਜੀਤ ਸਿੰਘ ਤਰਨਤਾਰਨ, ਸਰਬਜੀਤ ਸਿੰਘ,  ਸੰਤੋਖ ਸਿੰਘ ਸੇਠੀ, ਹਰਜੀਤ ਸਿੰਘ ਤਰਨਤਾਰਨ, ਉਜਾਗਰ ਸਿੰਘ,  ਬਲਦੇਵ ਸਿੰਘ ਚੌਹਾਨ, ਕੁਲਜੀਤ ਸਿੰਘ, ਭਰਪੂਰ ਸਿੰਘ,  ਸੁਰਜੀਤ ਸਿੰਘ,  ਮਨਮੋਹਨ ਸਿੰਘ,  ਰਜਿੰਦਰ ਸਿੰਘ ਮਰਵਾਹਾ, ਡਾ: ਸੂਬਾ ਸਿੰਘ, ਰਮਨੀਕ ਸਿੰਘ, ਨਵਤੇਜ ਸਿੰਘ, ਡਾ: ਅਰਦਮਨ ਸਿੰਘ, ਅਮਰਜੀਤ ਸਿੰਘ ਬਾਂਗਾ, ਰਣਬੀਰ ਸਿੰਘ ਚੋਪੜਾ, ਮਨਜੀਤ ਸਿੰਘ ਮੰਜਲ, ਅਮਰਜੀਤ ਸਿੰਘ ਨਨਕਾਣਾ ਸਾਹਿਬ, ਹੋਰ ਮੈਂਬਰ ਸਾਹਿਬਾਨ, ਵੱਖੁਵੱਖ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਅਤੇ ਉਹਨਾਂ ਨੇ ਮਾਪਿਆਂ ਨੇ ਸ਼ਿਰਕਤ ਕੀਤੀ।ਸਕੂਲ ਵਿਹੜਾ ਦਰਸ਼ਕਾਂ ਨਾਲ ਖੱਚਾੁਖੱਚ ਭਰਿਆ ਹੋਇਆ ਸੀ।ਸਟੇਜ ਸੱਕਤਰ ਦੀ ਭੂਮਿਕਾ ਡਾ: ਜਸਵਿੰਦਰ ਸਿੰਘ ਢਿਲੋਂ ਅਤੇ ਸ਼੍ਰੀਮਤੀ ਨਿਸ਼ਚਿੰਤ ਕੌਰ ਨੇ ਬਾਖੂਬੀ ਨਿਭਾਈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply