Monday, April 6, 2026

ਸਾਲਾਸਰ ਧਾਮ ਲਈ 15ਵੀਂ ਪੈਦਲ ਯਾਤਰਾ ਦਾ ਜੱਥਾ ਰਵਾਨਾ

ppn0211201607

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਨਗਰ ਫਾਜ਼ਿਲਕਾ ਵੱਲੋਂ 15ਵੀਂ ਫਾਜ਼ਿਲਕਾ ਤੋਂ ਸਾਲਾਸਰ ਧਾਮ ਪੈਦਲ ਯਾਤਰਾ ਦਾ ਇੱਕ ਜੱਥਾ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ ਦੀ ਅਗਵਾਈ ਵਿਚ ਸ਼੍ਰੀ ਰਾਮ ਮੰਦਰ ਫਾਜ਼ਿਲਕਾ ਤੋਂ ਰਵਾਨਾ ਹੋਇਆ। ਜਾਣਕਾਰੀ ਦਿੰਦਿਆਂ ਪ੍ਰਧਾਨ ਸਮੀਰ ਗਰਗ ਅਤੇ ਵਿਸ਼ਵਿੰਦਰ ਨਾਥ ਸ਼ਰਮਾ ਲੱਕੀ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਨਗਰ ਫਾਜ਼ਿਲਕਾ ਵੱਲੋਂ ਪਿਛਲੇ ਲਗਭਗ 14 ਵਰ੍ਹਿਆਂ ਤੋਂ ਲਗਾਤਾਰ ਸੇਵਾ ਭਾਵਨਾ ਨਾਲ ਸ਼੍ਰੀ ਬਾਲਾ ਜੀ ਦੇ ਪਵਿੱਤਰ ਧਾਮ ਰਾਜਸਥਾਨ ਸਥਿਤ ਸਾਲਾਸਰ ਵਿਖੇ ਪੈਦਲ ਯਾਤਰਾ ਲੈਜਾਈ ਜਾ ਰਹੀ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਇਸ ਸਾਲ 15ਵੀਂ ਪੈਦਲ ਯਾਤਰਾ ਲਗਭਗ 30 ਸ਼ਰਧਾਲੂਆਂ ਦੇ ਜੱਥੇ ਨਾਲ ਸ਼੍ਰੀ ਬਾਲਾ ਜੀ ਦੇ ਜੈਕਾਰੇ ਲਗਾਊਂਦਿਆਂ ਰਵਾਨਾ ਹੋਈ ਹੈ ਅਤੇ ਬਾਲਾ ਜੀ ਦੇ ਆਸ਼ੀਰਵਾਦ ਨਾਲ ਸੇਵਾ ਸੰਘ ਦਾ ਇਹ ਜੱਥਾ 11 ਨਵੰਬਰ ਨੂੰ ਸ਼੍ਰੀ ਸਾਲਾਸਰ ਧਾਮ ਵਿਖੇ ਮੱਥਾ ਟੇਕੇਗਾ।
ਇਸ ਮੌਕੇ ਬਰਜਿੰਦਰ ਕੁਮਾਰ ਬੰਟੀ, ਭੀਮ ਸੈਨ ਕਟਾਰੀਆ, ਕਮਲਕਾਂਤ, ਮੋਨੂੰ, ਨਰਿੰਦਰ ਨਾਥ ਸ਼ਰਮਾ, ਚਿੰਟੂ, ਰਾਜੂ, ਨੌਰੰਗ ਲਾਲ, ਰਮੇਸ਼ ਸੁਧਾ, ਭੋਲਾ, ਕਾਲੀ ਚਰਨ ਤੋਂ ਇਲਾਵਾ ਹੋਰ ਸ਼ਰਧਾਲੂ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply