Monday, April 6, 2026

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਵਿਭਾਗ ਵੱਲੋਂ ਪੋਕਸੋ ਈ ਬਾਕਸ ਲਾਂਚ

ppn0211201613

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਬਾਲ ਸੁਰੱਖਿਆ ਨੂੰ ਲੈਕੇ ਪ੍ਰੋਟੇਕਸ਼ਨ ਆਫ਼ ਚਿਲਡਰਨ ਫਰਾਮ ਸੈਕਸ਼ੂਅਲ ਅਫੈਨਸਿਸ (ਪੋਕਸੋ) ਐਕਟ 2012 ਜੋ ਕਿ 14 ਸਤੰਬਰ 2012 ਤੋਂ ਲਾਗੂ ਹੋਇਆ ਹੈ।ਇਸ ਐਕਟ ਤਹਿਤ ਐਨ.ਸੀ.ਪੀ.ਸੀ.ਆਰ ( ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ) ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਜਿਸਮਾਨੀ ਤੌਰ ਤੇ ਹੁੰਦੇ ਅੱਤਿਆਚਾਰ ਨੂੰ ਰੋਕਣ ਲਈ ਪੋਕਸੋ ਈ ਬਾਕਸ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਣਵੀਰ ਕੌਰ ਨੇ ਦੱਸਿਆ ਕਿ ਇਸ ਈ ਬਾਕਸ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣੀ ਬਹੁਤ ਹੀ ਸੌਖੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਥਾਂ ਤੇ ਇਸ ਤਰਾਂ ਦੀ ਘਟਨਾ ਕਿਸੇ ਵੀ ਬੱਚੇ ਨਾਲ ਵਾਪਰਦੀ ਹੈ ਤਾਂ ਉਹ ਐਨ.ਸੀ.ਪੀ.ਸੀ.ਆਰ ਦੀ ਵੈਬਸਾਈਟ ਦੇ ਪੇਜ ਤੇ ਜਾ ਕੇ ਪੋਕਸੋ ਈ ਬਾਕਸ ਦੇ ਬਟਨ ਨੂੰ ਦਬਾਉਣਗੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ।
ਇਸ ਤਰ੍ਹਾਂ ਕਰਵਾਈ ਜਾ ਸਕੇਗੀ ਸ਼ਿਕਾਇਤ ਦਰਜ਼: ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਜੇਕਰ ਕੋਈ ਵੀ ਪੀੜ੍ਹਤ ਬੱਚਾ ਇਸ ਤਰ੍ਹਾਂ ਦੀ ਸਥਿਤੀ ਵਿਚ ਹੈ, ਜਿਸ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਇਸ ਪੇਜ ਤੇ ਜਾ ਕੇ ਪ੍ਰੈਸ ਦਾ ਬਟਨ ਦਬਾਉਣਗੇ ਜਿੱਥੇ ਉਨਾਂ ਨੂੰ ਘਟਨਾ ਸਬੰਧੀ ਸਥਾਨ ਦਾ ਪਤਾ ਪੁੱਛਿਆ ਜਾਵੇਗਾ ਜਿਸ ਵਿਚ ਕਿਸੇ ਵੀ ਚਿੱਤਰ ਤੇ ਕਲਿੱਕ ਕਰਨ ਤੇ ਬਾਅਦ ਵਿਚ ਆਪਣਾ ਨਾਮ, ਪਤਾ ਅਤੇ ਫੋਨ ਨੰਬਰ ਦਰਜ ਕਰਨ ਤੋਂ ਬਾਅਦ ਸਬਮਿਟ ਕਰਨਾ ਹੋਵੇਗਾ
ਸ਼ਿਕਾਇਤ ਕਰਨ ਤੋਂ ਬਾਅਦ ਹੋਵੇਗੀ ਕਾਰਵਾਈ :ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਵੈਬਸਾਈਟ ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਬੰਧਤ ਸ਼ਿਕਾਇਤ ਸਬੰਧੀ ਕਾਰਵਾਈ ਜਰੂਰ ਹੋਵੇਗੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply