
ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਉਰਜ਼ਾ ਡਾਂਸ ਅਕੈਡਮੀ ਫਾਜ਼ਿਲਕਾ ਵੱਲੋਂ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੀ ਬੀਐਸਐਫ ਦੇ ਜਵਾਨਾਂ ਦੇ ਨਾਲ ਗ੍ਰੀਨ ਦੀਵਾਲੀ ਮਨਾਈ ਗਈ। ਅਕੈਡਮੀ ਵੱਲੋਂ ਬੀ.ਐਸ.ਐਫ ਜਵਾਨਾਂ ਨੂੰ ਨਾਲ ਲੈਕੇ ਰਾਮਪੁਰਾ ਸਥਿਤ ਬੀਐਸਐਫ ਹੈਡਕਵਾਟਰ ਵਿਚ ਬੂਟੇ ਲਗਾਕੇ ਗ੍ਰੀਨ ਦੀਵਾਲੀ ਮਨਾਈ ਗਈ। ਪ੍ਰੋਗਰਾਮ ਵਿਚ ਬੀ.ਐਸ.ਐਫ ਦੀ 129ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਅਕੈਡਮੀ ਦੇ ਪ੍ਰਬੰਧਕ ਦੀਪਾਂਸ਼ੂ ਅਤੇ ਹੋਰਨਾਂ ਮੈਂਬਰਾਂ ਨੇ ਕਮਾਂਡੈਂਟ ਅਜੈ ਕੁਮਾਰ ਅਤੇ ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਦੇ ਨਾਲ ਮਿਲ ਕੇ ਬੂਟੇ ਲਗਾਏ। ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਦੀਵਾਂਸ਼ੂ ਅਤੇ ਉਨ੍ਹਾਂ ਦੇ ਨਾਲ ਪਿਛਲੇ 15 ਵਰ੍ਹਿਆਂ ਤੋਂ ਦੀਵਾਲੀ ਤੇ ਪਟਾਖੇ ਚਲਾਕੇ ਪ੍ਰਦੂਸ਼ਨ ਫੈਲਾਉਣ ਦੀ ਬਜਾਏ ਇਸੇ ਤਰ੍ਹਾਂ ਗ੍ਰੀਨ ਦੀਵਾਲੀ ਮਨਾ ਕੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਵਿਚ ਸਹਿਯੋਗ ਕਰ ਰਹੇ ਹਨ।
Punjab Post Daily Online Newspaper & Print Media