Sunday, February 22, 2026

ਤਿੰਨ ਸੈਸ਼ਨਾਂ ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੀਤਾ ਸਨਮਾਨਿਤ

ppn0211201608

ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)-ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਅੱਜ ਬੀਤੇ ਤਿਨ ਸੈਸ਼ਨਾਂ ਦੇ ਸੀਬੀਐਸਈ ਜਮਾਤ ਦੇ ਟਾਪਰ ਰਹੇ ਮੈਟ੍ਰਿਕ ਅਤੇ ਜਮਾ ਦੋ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰੀਤੂ ਭੁਸਰੀ ਦੀ ਅਗਵਾਈ ਵਿਚ ਕਰਵਾਏ ਗਏ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਕ ਅੱਜ ਪ੍ਰੋਗਰਾਮ ਵਿਚ 2015-16 ਸੈਸ਼ਨ ਦੇ 10ਵੀਂ ਜਮਾਤ ਅਤੇ 2013-14, 2014-15 ਅਤੇ 2015-16 ਸੈਸ਼ਨ ਦੇ 12ਵੀਂ ਜਮਾਤ ਵਿਚ ਪਹਿਲਾ, ਦੂਜਾ ਅੇਤ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰੰਨ੍ਹ ਅਤੇ ਨਗਦ ਰਕਮ ਦੇਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੰਗੀਤ ਅਧਿਆਪਕ ਸੰਜੀਵ ਗਿਲਹੋਤਰਾ ਦੀ ਅਗਵਾਈ ਵਿਚ ਬੱਚਿਆਂ ਵੱਲੋਂ ਸਵਾਗਤ ਗੀਤ ਪੇਸ਼ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪ੍ਰਿੰਸੀਪਲ ਰੀਤੂ ਭੁਸਰੀ ਨੇ ਸਾਰਿਆਂ ਹਾਜ਼ਰ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਭਰੋਸਾ ਦੁਆਇਆ ਕਿ ਹੋਲੀ ਹਾਰਟ ਸਕੂਲ ਭਵਿੱਖ ਵਿਚ ਇਸ ਤੋਂ ਵੀ ਚੰਗੇ ਨਤੀਜੇ ਦੇਵੇਗਾ। ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਦਾ ਮੰਤਵ ਬੱਚਿਆਂ ਨੂੰ ਸਿਰਫ਼ ਕਿਤਾਬੀ ਸਿੱਖਿਆ ਦੇਣਾ ਹੀ ਨਹੀਂ ਸਗੋਂ ਉਨ੍ਹਾਂ ਦਾ ਸਰਵਗੀਨ ਵਿਕਾਸ ਕਰਦੇ ਹੋਏ ਸਮਾਜ ਨੂੰ ਇੱਕ ਇਮਾਨਦਾਰ ਨਾਗਰਿਕ ਪ੍ਰਦਾਨ ਕਰਨਾ ਹੈ। ਪ੍ਰੋਗਰਾਮ ਵਿਚ ਡਾੲਰੈਕਟਰ ਅਨਮੋਲ ਭੁਸਰੀ, ਪ੍ਰਬੰਧਕ ਰਮੇਸ਼ ਭੁਸਰੀ ਸਮੇਤ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਕੇ.ਸੀ.ਪੁੰਛੀ, ਗੁਰਚਰਨ ਤਨੇਜਾ, ਦਰਸ਼ਨ ਤਨੇਜਾ, ਰਮੇਸ਼ ਚੁਚਰਾ, ਨੈਸ਼ਨਲ ਅਵਾਰਡੀ ਰਜਿੰਦਰ ਵਿਖੋਨਾ ਸਮੇਤ ਹੋਰ ਹਾਜ਼ਰ ਸਨ। ਪ੍ਰੋਗਰਾਮ ਵਿਚ ਸੈਸ਼ਨ 2013-14 ਵਿਚ 12ਵੀਂ ਜਮਾਤ ਕਾਮਰਸ ਗਰੁੱਪ ਵਿਚ ਟਾਪਰ ਰਾਯਮਾ ਨਾਰੰਗ, ਆਯੁਸ਼ ਕਟਾਰੀਆ ਅਤੇ ਅਨਮੋਲ ਸਰਾਫ, ਮੈਡੀਕਲ ਗਰੁੱਪ ਵਿਚ ਟਾਪਰ ਕਨੂੰ ਕਟਾਰੀਆ, ਦਿਵਿਆ ਸ਼ਰਮਾ, ਜੋਂਟੀ ਬਜਾਜ ਅਤੇ ਅਮਨ ਠਕਰਾਲ, ਨਾਨ ਮੈਡੀਕਲ ਗਰੁੱਪ ਵਿਚ ਟਾਪਰ ਦੀਕਸ਼ਾ ਅਗਰਵਾਲ, ਅਮੋਲ ਸ਼ਰਮਾ, ਮਨੋਜ਼ ਘੜੋਲਾ ਅੇਤ ਗੋਰਵ ਕੰਬੋਜ, ਇੰਟਰ ਆਰਟਸ/ਆਰਟਸ ਗਰੁੱਪ ਵਿਚ ਟਾਪਰ ਸਕਸ਼ਮ ਨਾਰੰਗ ਅਤੇ ਨਵਨੀਤ ਕੌਰ, 2014-15 ਵਿਚ 12ਵੀਂ ਜਮਾਤ ਵਿਚ ਟਾਪਰ ਨਾਨ ਮੈਡੀਕਲ ਗਰੁੱਪ ਵਿਚ ਤਸ਼ਾਰ ਮਿੱਢਾ, ਅਨਮੋਲ ਮਿੱਢਾ ਅਤੇ ਮੁਕਲ ਵਿਜ, ਮੈਡੀਕਲ ਗਰੁੱਪ ਵਿਚ ਟਾਪਰ ਪਾਰਸ ਜਾਲਵਾਲ, ਪ੍ਰਤੀਸ਼ਠਾ ਮਿੱਢਾ ਅਤੇ ਅਨੀਕੇ ਤਕਟਾਰੀਆ, ਕਾਮਰਸ ਗਰੁੱਪ ਵਿਚ ਟਾਪਰ ਪ੍ਰਿਆ ਬੱਬਰ, ਨੇਹਾ ਅਤੇ ਪ੍ਰਿਆ ਸੁਥਾਰ, ਇੰਟਰ ਆਰਟਸ ਗੁੱਪ ਵਿਚ ਟਾਪਰ ਗੋਤਮ ਵਰਮਾ, ਪੰਕਜ਼ ਸੁਥਾਰ ਅਤੇ ਸਿਮਰਨ ਅਤੇ 2015-16 ਵਿਚ 12ਵੀਂ ਜਮਾਤ ਵਿਚ ਨਾਨ ਮੈਡੀਕਲ ਵਿਚ ਪੂਰੇ ਪੰਜਾਬ ਵਿਚ ਪਹਿਲੇ ਅਤੇ ਪੂਰੇ ਭਾਰਤ ਵਿਚ ਦੂਜੇ ਸਥਾਨ ਤੇ ਰਹੇ ਰੋਬਿਨ ਬਜਾਜ, ਰਾਘਵ ਕੁੱਕੜ, ਸੰਚਿਤ ਗਰੋਵਰ ਅਤੇ ਅਲਸ਼ਾ ਮਹਿਤਾ, ਮੈਡੀਕਲ ਗਰੁੱਪ ਵਿਚ ਟਾਪਰ ਇਬਾਦਤ ਛਾਬੜਾ, ਮੁਸਕਾਨ ਚੁੱਚਰਾ ਅਤ ਆਕਾਸ਼ ਬਜਾਜ, ਕਾਮਰਸ ਗਰੁੱਪ ਵਿਚ ਟਾਪਰ ਰੀਆ ਬਾਂਸਲ, ਅੰਕਿਤਾ ਕੰਬੋਜ ਅਤੇ ਵਸੁਧਾ ਅਤੇ ਇੰਟਰ ਆਰਟਸ ਗਰੁੱਪ ਦੇ ਟਾਪਰ ਅੰਕਿਤਾ ਗਿਲਹੋਤਰਾ ਅਤੇ ਸ਼ੀਨਮ ਕਵਾਤੜਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵੱਖ ਵੱਖ ਸੈਸ਼ਨਾਂ ਦੇ ਵੱਖ ਵੱਖ ਸਟ੍ਰੀਮ ਵਿਚ ਪਹਿਲੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਨਗਰ ਰਕਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 2015-16 ਦੇ ਸੀਬੀਐਸਈ ਬੋਰਡ ਵਿਚ 10 ਸੀਜੀਪੀਏ ਗ੍ਰੇਡ ਹਾਸਲੀ ਕਰਨ ਵਾਲੇ 24 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਮੰਚ ਸੰਚਾਲਨ ਮੈਡਮ ਵੰਦਨਾ, ਪਰਵਿੰਦਰ ਕੌਰ ਸੰਧੂ ਅਤੇ ਵਿਦਿਆਰਥਣ ਮਹਿਕ ਭਠੇਜਾ ਨੇ ਕੀਤਾ। ਸਟੇਜ ਤੇ ਕਲਾ ਕ੍ਰਇਏਟੀਵਿਟੀ ਵਿਚ ਮੈਡਮ ਸੀਮਾ ਮੋਂਗਾ ਅਤੇ ਮੈਡਮ ਨੀਤੂ ਚੋਪੜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੰਤ ਵਿਚ ਵੈਭਵ ਐਂਡ ਪਾਰਟੀ ਵੱਲੋਂ ਭੰਗੜਾ ਪੇਸ਼ ਕੀਤਾ ਗਿਆ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply