
ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਚ ਮੈਥ ਅਤੇ ਇੰਗਲਿਸ਼ ਦੇ ਸੈਮੀਨਾਰ ਦਾ ਸਰਵ ਸਿੱਖਿਆ ਅਭਿਆਨ ਤਹਿਤ ਅਯੋਜਨ ਸਕੂਲ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿਚ ਕੀਤਾ ਗਿਆ। ਸੈਮੀਨਾਰ ਵਿਚ ਨੋਡਲ ਅਫ਼ਸਰ ਕੁਲਦੀਪ ਗਰੋਵਰ ਅਤੇ ਰਿਸੋਰਸ ਪਰਸਨ ਸੰਦੀਪ ਖੁੰਗਰ, ਮੋਨੀਕਾ ਦਾਵਡਾ, ਵਿਕ੍ਰਮ ਸੇਠੀ, ਅਸ਼ੋਕ ਧਮੀਜਾ, ਅੰਕੁਰ ਸ਼ਰਮਾ, ਮੋਨਾ ਰਾਣੀ, ਜਸਵਿੰਦਰ ਕੌਰ ਹਰਜਿੰਦਰ ਕੁਮਾਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸੰਜੀਵ ਮਾਰਸ਼ਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸੰਜੀਵ ਮਾਰਸ਼ਲ ਨੇ ਦੱਸਿਆ ਕਿ ਇੰਗਲਿਸ਼ ਨੂੰ ਪਰੰਪਰਾਵਾਦੀ ਢੰਗ ਨਾਲ ਪੜ੍ਹਾਉਣ ਦੀ ਬਜਾਏ ਨਵੇਂ ਢੰਗ ਨਾਲ ਪੜ੍ਹਾਉਣਾ ਚਾਹੀਦਾ ਹੈ। ਕਿਉਂਕਿ ਦੇਸ਼ ਦੀ ਜੀਡੀਪੀ ਗ੍ਰੋਥ ਵਿਚ ਇੰਗਲਿਸ਼ ਮੁੱਖ ਭੂਮਿਕਾ ਨਿਭਾਉਂਦੀ ਹੈ। ਇਸ ਲਈ ਇੰਗਲਿਸ਼ ਹਰ ਵਿਅਕਤੀ ਨੂੰ ਸਿਖਣੀ ਚਾਹੀਦੀ ਹੈ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਵਿਅਕਤੀਤਵ ਦੇ ਵਿਕਾਸ ਨੂੰ ਵੀ ਜ਼ਰੂਰੀ ਦੱਸਿਆ। ਸੈਮੀਨਾਰ ਦੌਰਾਨ ਸਕੂਲ ਸਟਾਫ਼ ਵੱਲੋਂ ਸੰਜੀਵ ਮਾਰਸ਼ਲ ਨੂੰ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media