ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਦੰਦਾ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ 1/11/1016 ਤੋਂ 15/11/2016 6 ਤੱਕ ਜਸਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ: ਨਰੇਸ਼ ਕਾਂਸਰਾ ਨੇ ਡੈਂਟਲ ਸਿਹਤ ਪੰਦ੍ਹਰਵਾੜਾ ਦੀ ਸ਼ੂਰੁਆਤ ਕੀਤੀ ਗਈ।ਅੱਜ ਇਹ ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ੳ ਡਾ: ਡੋੌਲੀ ਅਗਰਵਾਲ ਨੇ ਦੱਸਿਆ ਕਿ ਇਸ ਡੈਂਟਲ ਸਿਹਤ ਪੰਦ੍ਹਰਵਾੜਾ ਦੇ ਦੋੌਰਾਨ ਸਰਕਾਰੀ ਹਸਪਤਾਲਾਂ ਅਤੇ ਹੋਰ ਵੱਖ ਵੱਖ ਥਾਵਾਂ ਤੇ ਦੰਦਾ ਦੀਆਂ ਬੀਮਾਰੀਆਂ ਤੋਂ ਬਆਚ ਸੰਬਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਦੰਦਾ ਦਾ ਮੁਫਤ ਚੈੱਕਅਪ ਅਤੇ ਅਤੇ ਇਲਾਜ ਦੇ ਨਾਲ ਨਾਲ ਡੈਂਚਰ ਵੀ ਮੁਫਤ ਲਗਾਏ ਜਾਣਗੇ।
ਇਸ ਮੋੋੌਕੇ ਡੀ.ਡੀ.ਐਚ.ੳ ਡਾ: ਡੋੌਲੀ ਅਗਰਵਾਲ ਅਤੇ ਡਾ.ਸ਼ੈਲਾ ਕੰਵਰ ਨੇ ਖਾਣ-ਪੀਣ ਸੰਭਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜਾਂ ਖਾਣ ਨਾਲ, ਚਾਹ ਅਤੇ ਕੋੋਫੀ ਦੀ ਜਿਆਦਾ ਵਰਤੌਂ, ਚਿਪਚਿਪੇ ਪਦਾਰਥ ਚਾਕਲੇਟ ,ਕੋਲਡ ਡਰਿੰਕ ,ਤੰਬਾਕੂ ਆਦਿ ਦੇ ਸੇਵਨ ਨਾਲ ਦੰਦਾ ਵਿੱਚ ਪੀਲਾਪਨ,ਕਰੇੜਾ ਲੱਗਣਾ ਅਤੇ ਖੋੜਾਂ ਆਦਿ ਹੋਣ ਦਾ ਖਤਰਾ ਹੰਦਾ ਹੈ।ਇਸ ਲਈ ਕੁਝ ਵੀ ਖਾਣ ਤੋਂ ਬਾਅਦ ਕੁੱਲਾ ਜਰੂਰ ਕਰੋ।ਰੋਜਾਨਾਂ ਦੁੱਧ ਪਿਉ ਅਤੇ ਹਰੀਆਂ ਸਬਜੀਆਂ,ਫਲ ਆਦਿ ਜਿਆਦਾ ਖਾਉ।ਰਾਤ ਨੂੰ ਸੋਣ ਤੋਂ ਪਹਿਲਾ ਬੁਰਸ਼ ਕਰਨਾ ਯਕੀਨੀ ਬਣਾੳ।ਉਮਰ ਦੇ ਨਾਲ ਨਾਲ ਜਾਂ ਜੇਕਰ ਦੰਦਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਗ ਜਾਂਦੀਆ ਹਨ।ਜਿਸ ਕਰਕੇ ਸਾਡੇ ਦੰਦ ਸਾਡਾ ਸਾਥ ਛੱਡ ਦਿੰਦੇ ਹਨ।ਜੇਕਰ ਸਾਡੇ ਦੰਦ ਖ਼ਰਾਬ ਜਾਂ ਕਮਜੋਰ ਹੋ ਗਏ ਹਨ ਤਾਂ ਇਸ ਦਾ ਇਲਾਜ ਦੰਦਾਂ ਦੇ ਡਾਕਟਰ ਕੋਲ ਹੀ ਕਰਵਾਊ।ਜਦੋਂ ਦੰਦ ਕੱਢ ਦਿੱਤੇ ਜਾਂਦੇ ਹਨ ਤਾਂ ਅਸੀਂ ਦੰਦਾਂ ਦੇ ਡਾਕਟਰ ਪਾਸੋ ਨਵੇਂ ਨਕਲੀ ਦੰਦ ਲਗਵਾ ਸਕਦੇ ਹਾਂ ਜਿਹਨਾ ਦੀ ਸਹਾਇਤਾ ਨਾਲ ਵਧੀਆ ਖ਼ਾਣ ਪੀਣਾ ਕਰ ਸਕਦੇ ਹਾਂ।
ਡਾ: ਕਾਂਸਰਾ ਨੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਸਾਲ ਵਿੱਚ ਦੋ ਵਾਰੀ ਜ਼ਰੂਰਤਮਂਦ ਬਜ਼ੁਰਗ ਮਰੀਜਾਂ ਲਈ ਮੁਫਤ ਦੰਦਾ ਦੇ ਚਬਾੜੇ ਲਗਾਉਣ ਲਈ ਕੈਂਪ ਲਗਾਏ ਜਾਂਦੇ ਹਨ।ਸਰਕਾਰੀ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਦੰਦਾ ਦਾ ਇਲਾਜ ਪੰਜਾਬ ਸਰਕਾਰ ਵਲੋਂ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਦੰਦਾ ਦਾ ਇਲਾਜ ਸਰਕਾਰ ਵਲੋਂ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ।ਸਰਕਾਰ ਵਲੋਂ ਤੰਬਾਕੂਨੋਸ਼ੀ ਦੇ ਖਿਲਾਫ ਅਤੇ ਮੂੰਹ ਦੇ ਕੈਂਸਰ ਦੀ ਸਕ੍ਰੀਨਿੰਗ ਅਤੇ ਇਲਾਜ ਦੀ ਮੰਹਿਮ ਅਤੇ ਗਾ੍ਰਮੀਣ ਇਲਾਕਿਆਂ ਵਿੱਚ ਆਊਟ ਰੀਚ ਕੈਂਪ ਵੀ ਲਗਾਏ ਜਾਂਦੇ ਹਨ।ਇਸ ਮੌਕੇ ਤੇ ਡਿਪਟੀ ਮੈਡੀਕਲ ਕਮੀਸ਼ਨਰ ਡਾ. ਸ਼ਤੀਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਭੁਪਿੰਦਰ ਸਿੰਘ, ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ , ਡਾ. ਦੀਪਕ ਮਿਨਹਾਸ, ਜਿਲਾ੍ਹ ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ ਆਦਿ ਹਾਜਿਰ ਸਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media