📝 *ਅੱਜ ਦੀਆਂ ਸੁਰਖੀਆਂ…..*
ਮਿਤੀ : 4 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਅਸਟ੍ਰੇਲੀਆ ਦੇ ਬ੍ਰਿਸਬੇਨ ‘ਚ ਸਾੜ ਕੇ ਮਾਰੇ ਗਏ ਪੰਜਾਬੀ ਨੌਜੁਆਨ ਮਨਮੀਤ ਅਲੀਸ਼ੇਰ ਦੀ ਮ੍ਰਿਤਕ ਦੇਹ ਭਾਰਤ ਪੁੱਜੀ।
▶ ਉਤਰਾਖੰਡ ‘ਚ ਖੱਡ ‘ਚ ਕਾਰ ਡਿੱਗਣ ਨਾਲ 7 ਮੌਤਾਂ– 4 ਜਖਮੀ।
▶ ਜੰਮੂ ਕਸ਼ਮੀਰ ਦੇ ਉਤਰੀ ਸੋਪੋਰ ‘ਚ ਸਰਚ ਅਪਰੇਸ਼ਨ ਦੌਰਾਨ ਲਸ਼ਕਰੇ ਤੋਇਬਾ ਦਾ ਅੱਤਵਾਦੀ ਗ੍ਰਿਫਤਾਰ।
▶ ਹਿਮਾਚਲ ਦੇ ਸ਼ਿਮਲਾ ‘ਚ ਕਾਰ ਖੱਡ ‘ਚ ਡਿੱਗਣ ਨਾਲ 3 ਦੀ ਮੌਤ ਅਤੇ 2 ਦੇ ਜਖਮੀ ਹੋਣ ਦੀ ਖਬਰ।
▶ ਉੱਘੇ ਸਿੱਖ ਸਕਾਲਰ ਡਾ. ਰਘਬੀਰ ਸਿੰਘ ਬੈਂਸ (ਕਨੈਡਾ) ਦਾ ਲੁਧਿਆਣਾ ਦੇ ਦਇਆਨੰਦ ਹਸਪਤਾਲ ‘ਚ ਦਿਹਾਂਤ।
▶ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਲੋਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ‘ਤੇ ਲਗਾਏ ਜਾਸੂਸੀ ਦੇ ਦੋਸ਼ਾਂ ਨੂੰ ਨਕਾਰਿਆ।
▶ ਆਮ ਆਦਮੀ ਪਾਰਟੀ ਵਲੋਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਭੁੱਖ ਹੜਤਾਲ- 84 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼।
▶ ਪਾਕਿਸਤਾਨ ਦੇ ਕਰਾਚੀ ‘ਚ 2 ਪਸੈਂਜ਼ਰ ਰੇਲ ਗੱਡੀਆਂ ਦੀ ਟੱਕਰ ‘ਚ 20 ਯਾਤਰੂਆਂ ਦੀ ਮੌਤ ਅਤੇ 50 ਦੇ ਕਰੀਬ ਜਖਮੀ।
▶ ਅਫਗਾਨਿਸਤਾਨ ‘ਚ ਤਾਲੀਬਾਨ ਅੱਤਵਾਦੀਆਂ ਦੇ ਹਮਲੇ ‘ਚ 2 ਅਮਰੀਕੀ ਅਫਸਰ ਮਾਰੇ ਜਾਣ ਦੀ ਖਬਰ।
▶ ਅਕਾਲੀ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਆਪਣੇ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਿਲ- ਕੈਪਟਨ ਨੇ ਚੰਡੀਗੜ੍ਹ ‘ਚ ਕੀਤਾ ਸਵਾਗਤ।
▶ ਦਿੱਲੀ ਸਰਕਾਰ ਆਤਮ ਹੱਤਿਆ ਕਰਨ ਵਾਲੇ ਫੋਜੀ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ ਨੂੰ ਦੇਵੇਗੀ ਇਕ ਕਰੋੜ ਦੀ ਮਾਲੀ ਸਹਾਇਤਾ ਅਤੇ ਸ਼ਹੀਦ ਦਾ ਦਰਜ਼ਾ-ਕੇਜ਼ਰੀਵਾਲ।
▶ ਅਕਾਲੀ ਦਲ ਨੇ ਹੋਰਨਾਂ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿੱਚ ਕਾਂਗਰਸ ਖਿਲਾਫ ਕੀਤਾ ਰੋਸ ਪ੍ਰਦਰਸ਼ਨ – ਸੋਨੀਆਂ, ਰਾਹੁਲ, ਕੈਪਟਨ ਤੇ ਟਾਈਟਲਰ ਦੇ ਪੁਤਲੇ ਫੂਕੇ।
▶ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਲਖਨਊ ਤੋਂ ਚੋਣ ਰੱਥ ਯਾਤਰਾ ਕੀਤੀ ਸ਼ੁਰੂ।
▶ ਚੀਨੀ ਸਰਹੱਦ ਦੇ ਬਣਿਆ ਤਣਾਅ– ਚੀਨੀ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ ਭਾਰਤੀ ਇਲਾਕੇ ‘ਚ ਦਾਖਲ ਹੋ ਕੇ ਸਿੰਚਾਈ ਨਹਿਰ ਦਾ ਕੰਮ ਰੋਕਿਆ।
▶ ਕੈਪਟਨ ਨੇ ਕਿਹਾ ਟਾਇਟਲਰ 84 ਸਿੱਖ ਕਤਲੇਆਮ ਦੇ ਦੋਸ਼ੀ ਨਹੀਂ- ਸਿਆਸਤ ਤਹਿਤ ਫਸਾਇਆ ਗਿਆ।
▶ 10 ਨਵੰਬਰ ਨੂੰ ਹੋਣ ਵਾਲੇ ਸਰਬਤ ਖਾਲਸਾ ਦਾ ਮਾਮਲਾ ਹਾਈਕੋਰਟ ਪੁੱਜਾ– ਅਕਾਲੀ ਦਲ ਅੰਮ੍ਰਿਤਸਰ ਨੇ ਦਾਇਰ ਕੀਤੀ ਪਟੀਸ਼ਨ।
▶ ਸਹਿਜਧਾਰੀ ਵੋਟ ਅਧਿਕਾਰ ਦੇ ਮੁੱਦੇ ‘ਤੇ ਵੀ ਹਾਈਕੋਰਟ ਦਾਖਲ ਕੀਤੀ ਗਈ ਪਟੀਸ਼ਨ।
▶ ਇਕ ਲੱਖ ਫੋਜੀਆਂ ਨੂੰ ਇਕ ਅਹੁੱਦਾ ਇਕ ਪੈਨਸ਼ਨ ਦਾ ਲਾਭ ਮਿਲਣਾ ਬਾਕੀ– ਮਨੋਹਰ ਪਾਰੀਕਰ।
▶ ਹਰਿਆਣਾ ਦੇ ਭਿਵਾਨੀ ਨੇੜਲੇ ਪਿੰਡ ਬਾਮਲਾ ਵਿਖੇ ਸਾਬਕਾ ਫੋਜੀ ਰਾਮ ਕਿਸ਼ਨ ਗਰੇਵਾਲ ਦਾ ਸਸਕਾਰ – ਰਾਹੁਲ, ਕੇਜਰੀਵਾਲ ਤੇ ਭੁਪਿੰਦਰ ਸਿੰਘ ਹੁੱਡਾ ਹੋਏ ਸ਼ਾਮਿਲ।
▶ ਰਾਮ ਕਿਸ਼ਨ ਗਰੇਵਾਲ ਦੀ ਮੌਤ ਮੰਦਭਾਗੀ– ਪਰ ਖੁਦਕੁਸ਼ੀ ਕਰਨ ਵਾਲਾ ਸ਼ਹੀਦ ਨਹੀਂ ਹੋ ਸਕਦਾ – ਸੀ.ਐਮ. ਮਨੋਹਰ ਲਾਲ ਖੱਟੜ।
▶ ਹਰਿਆਣਾ ਦੇ ਜੀਂਦ ‘ਚ ਖੜ੍ਹੇ ਟਰੱਕ ‘ਚ ਵੱਜੀ ਕਾਰ– 4 ਦੀ ਮੌਕੇ ‘ਤੇ ਮੌਤ।
▶ ਪੰਜਾਬ ਪੁਲਿਸ ਭਰਤੀ ਮਾਮਲਾ ਹਾਈਕੋਰਟ ਪੁੱਜਾ– ਪਟੀਸ਼ਨ ਕਰਤਾ ਨੇ ਇਸ਼ਤਿਹਾਰ ਪੇਸ਼ ਕਰਕੇ ਨਿਯੁੱਕਤੀਆਂ ‘ਤੇ ਉਠਾਏ ਸਵਾਲ।
▶ ਤਰਨ ਤਾਰਨ ਦੇ ਪੱਖੋਕੇ ‘ਚ ਪਿੰਡ ਦੇ ਲੋਕਾਂ ‘ਤੇ ਦਲਿਤ ਨੌਜਵਾਨ ਨੇ ਕੁੱਟਮਾਰ ਦੇ ਲਾਏ ਦੋਸ਼।
▶ ਅਮਰੀਕੀ ਸਿੱਖ ਸੰਤ ਸਿੰਘ ਛਤਵਾਲ ਵਲੋਂ ਹਲੇਰੀ ਕਲਿੰਟਨ ਦੀ ਹਮਾਇਤ, ਪੰਜਾਬੀਆਂ ਤੇ ਸਿੱਖਾਂ ਦੀ ਹਮਾਇਤੀ ਦੱਸਿਆ।
▶ ਮੁੱਖ ਮੰਤਰੀ ਬਾਦਲ ਵਲੋਂ ਐਸ.ਵਾਈ.ਐਲ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਨਾ ਮੰਨਣ ਦੇ ਬਿਆਨ ‘ਤੇ ਹਰਿਆਣਾ ਦੀ ਵਿਰੋਧੀ ਧਿਰ ਨੇ ਮਨੋਹਰ ਲਾਲ ਖੱਟਰ ਤੋਂ ਮੰਗਿਆ ਜੁਆਬ।
▶ ਮਨੋਹਰ ਲਾਲ ਖੱਟਰ ਨੇ ਕਿਹਾ ਐਸ.ਵਾਈ.ਐਲ਼ ਮਾਮਲਾ ਅਦਾਲਤ ‘ਚ– ਸੁਪਰੀਮ ਕੋਰਟ ਦੇ ਫੈਸਲੇ ਦਾ ਨਹੀਂ ਹੋ ਸਕਦਾ ਵਿਰੋਧ।
▶ ਜੀ.ਐਸ.ਟੀ ਕੌਂਸਲ ਵਲੋਂ ਚਾਰ ਪੱਧਰੀ ਟੈਕਸ ਢਾਂਚਾ ਮਨਜ਼ੂਰ- 5, 12, 18 ਤੇ 28 ਫੀਸਦੀ ਹੋਣਗੀਆਂ ਟੈਕਸ ਦਰਾਂ।
▶ ਮਲੇਰਕੋਟਲਾ ਕੁਰਾਨ ਬੇਅਦਬੀ ਮਾਮਲੇ ਦੇ ਦੋਸ਼ੀ ਵਿਜੇ ਕੁਮਾਰ ਨੇ ਕਿਹਾ ਆਪ ਵਿਧਾਇਕ ਨਰੇਸ਼ ਯਾਦਵ ਖਿਲਾਫ ਪੁਲਿਸ ਦਬਾਅ ਤਹਿਤ ਲਗਾਏ ਦੋਸ਼।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media