ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ)- ਜਿਲਾ ਏਡਿਡ ਸਕੂਲ ਯੂਨੀਅਨ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ ਸਕੱਤਰ ਯਸ਼ਪਾਲ ਸ਼ਰਮਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਮ ਦਾ ਮੰਗ ਪੱਤਰ ਦਿੱਤਾ।ਇਸ ਸਮੇਂ ਉਨਾਂ ਦੱਸਿਆ ਕਿ ਪੰਜਾਬ ਦੇ 484 ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜਾਰਾਂ ਕਰਮਚਾਰੀ ਸੂਬਾ ਸਰਕਾਰ ਵੱਲੋ ਉਨਾਂ ਦੀ ਮਰਜਰ ਦੀ ਮੁੱਖ ਮੰਗ ਅਤੇ ਹੋਰ ਮੰਗਾ ਪ੍ਰਤੀ ਅਵੇਸਲਾਪਨ ਵਿਖਾਉਣ ਕਾਰਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋਂ ਨਾਰਾਜ਼ ਹੋ ਗਏ ਹਨ।ਜਲੰਧਰ ਵਿਖੇ ਸਟੇਟ ਬਾਡੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਵਲੋਂ ਜੇਕਰ 15 ਨਵੰਬਰ ਤੱਕ ਯੂਨੀਅਨ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਉਪਰੋਕਤ ਮੰਗਾਂ ਮੰਨਣ ਸੰਬੰਧੀ ਪੈਨਲ ਮੀਟਿੰਗ ਤੈਅ ਨਾ ਕੀਤੀ ਗਈ ਤਾਂ 16 ਨਵੰਬਰ ਨੂੰ ਯੂਨੀਅਨ ਦੇ 10 ਸੀਨੀਅਰ ਆਗੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਸਾਹਮਣੇ ਮਰਨ ਵਰਤ ‘ਤੇ ਬੈਠ ਜਾਣਗੇ।ਮੰਤਰੀ ਅਨਿਲ ਜੋਸ਼ੀ ਨੇ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਨਾਲ ਜਲਦੀ ਕਰਵਾਉਣ ਦਾ ਭਰੋਸਾ ਦਿਵਾਇਆ ਹੈ।ਇਸ ਮੋਕੇ ਰਾਜ ਕੁਮਾਰ ਮਿਸ਼ਰਾ, ਯਸ਼ਪਾਲ ਸ਼ਰਮਾ, ਜਸਵਿੰਦਰ ਸਿਘ, ਅਜੇ ਚੋਹਾਨ, ਰਮੇਸ਼ ਕੁਮਾਰ, ਰਵਿੰਦਰ ਕੁਮਾਰ ਆਦਿ ਮੋਜੂਦ ਸਨ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media