ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੂਬੇਦਾਰ ਅਜਮੇਰ ਸਿੰਘ ਸਿਵੀਆ ਦਾ ਬੀਤੇ ਦਿਨ ਅਚਾਨਕ ਦਿਹਾਂਤ ਹੋ ਗਿਆ।ਉਹ 95 ਵਰ੍ਹਿਆਂ ਦੇ ਸਨ।ਸੂਬੇਦਾਰ ਅਜਮੇਰ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਜੱਦੀ ਪਿੰਡ ਸਿਵੀਆਂ (ਬਠਿੰਡਾ) ਵਿਖੇ ਕਰ ਦਿੱਤਾ ਗਿਆ।ਸੂਬੇਦਾਰ ਅਜਮੇਰ ਸਿੰਘ ਨੇ ਭਾਰਤੀ ਫੌਜ ਵਿਚ ਹੁੰਦਿਆਂ ਜਿਥੇ ਸੰਨ 1947, 1962 ਅਤੇ 1965 ਦੀਆਂ ਜੰਗਾਂ ਲੜੀਆਂ, ਉਥੇ ਉਹ 16 ਪੰਜਾਬ, ਸੈਕਿੰਡ ਪਟਿਆਲਾ ਦੀ ਗਾਰਦ ਵਿਚ ਕਾਫ਼ੀ ਸਮਾਂ ਮਹਾਰਾਜਾ ਯਾਦਵਿੰਦਰ ਸਿੰਘ (ਪਟਿਆਲਾ ਰਿਆਸਤ) ਦੇ ਮਹਿਲ ਵਿਚ ਰਹੇ ਅਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨੂੰ ਆਪਣੀ ਗੋਦ ਵਿੱਚ ਖਿਡਾਇਆ। ਫੌਜ ਵਿਚੋਂ ਸੇਵਾਮੁਕਤ ਹੋਣ ਉਪਰੰਤ ਸੂਬੇਦਾਰ ਅਜਮੇਰ ਸਿੰਘ ਨੇ ਧਰਮ ਯੁੱਧ ਮੋਰਚੇ ਵਿੱਚ ਸ਼ਾਮਿਲ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨਾਲ ਕਈ ਵਾਰ ਜੇਲ੍ਹਾਂ ਵੀ ਕੱਟੀਆਂ।ਸੂਬੇਦਾਰ ਅਜਮੇਰ ਸਿੰਘ ਦੇ ਅਕਾਲ ਚਲਾਣੇ ‘ਤੇ ਦਰਸ਼ਨ ਸਿੰਘ ਕੋਟਫੱਤਾ ਹਲਕਾ ਇੰਚਾਰਜ, ਭਾਈ ਜਸਕਰਨ ਸਿੰਘ ਸਿਵੀਆ ਪ੍ਰਮੁੱਖ ਸੇਵਾਦਾਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ, ਅਵਤਾਰ ਸਿੰਘ ਕੈਂਥ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜਥੇਦਾਰ ਦਰਸ਼ਨ ਸਿੰਘ ਮਹਿਮੇ ਵਾਲੇ, ਅਵਤਾਰ ਸਿੰਘ ਸਿਵੀਆ, ਦੀਪਇੰਦਰ ਸਿੰਘ ਕਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਰਣਬੀਰ ਸਿੰਘ ਬਰਾੜ ਐਡਵੋਕੇਟ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਬੇਦਾਰ ਅਜਮੇਰ ਸਿੰਘ ਨਮਿੱਤ ਭੋਗ 6 ਨਵੰਬਰ ਨੂੰ ਗੁਰਦੁਆਰਾ ਸਾਹਿਬ, ਪਿੰਡ ਸਿਵੀਆ ਵਿਖੇ ਪਵੇਗਾ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media