ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਲੋਂ ਹਾਕੀ (ਲੜਕਿਆਂ) ਦੇ ਇੰਟਰ ਕਾਲਜ ਮੁਕਾਬਲੇ ਬੀਤੇ ਦਿਨੀਂ ਆਦੇਸ਼ ਇੰਸਟੀਚਿਊਟ ਅਤੇ ਟੈਕਨਾਲੋਜੀ ਫਰੀਦਕੋਟ ਵਿਖੇ ਕਰਵਾਏ ਗਏ।ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 05 ਹੋਰਨਾਂ ਕਾਲਜਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ।ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ,ਬੰਿਠੰਡਾ ਨੇ ਇਸ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।ਪ੍ਰੋਫੈਸ਼ਰ ਮੋਹਨ ਪਾਲ ਸਿੰਘ ਈਸ਼ਰ, ਮਾਨਯੋਗ ਉੱਪ ਕੁੱਲਪਤੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਖੇਂਡਾ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪੂਰਾ ਜ਼ੋਰ ਦੇ ਰਹੀ ਹੈ ਅਤੇ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਇਸ ਤਰਾਂ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਜਾਣਗੇ, ਜਿਸ ਨਾਲ ਖਿਡਾਰੀਆਂ ਦੀ ਪ੍ਰਤਿਭਾ ਉਜਾਗਰ ਹੁੰਦੀ ਹੈ।ਯੂਨੀਵਰਸਿਟੀ ਖੇਂਡਾ ਦੀ ਬੁਨਿਆਦ ਨੂੰ ਹੋਰ ਮਜਬੂਤ ਕਰਨ ਲਈ ਢੁੱਕਵੇਂ ਕਦਮ ਚੁੱਕ ਰਹੀ ਹੈ, ਜਿਸ ਨਾਲ ਖਿਡਾਰੀ ਨੈਸ਼ਨਲ ਦਰਜੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣ।ਕੈਂਪਸ ਡਾਕਿਰੈਕਟਰ, ਪ੍ਰੋਫੈਸ਼ਰ ਗੁਰਸ਼ਰਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਹਾਕੀ ਟੀਮ ਦੇ ਕੋਚ ਸੀz ਸੁਖਵਿੰਦਰ ਸਿੰਘ ਜੀ ਦੀ ਹਾਕੀ ਟੀਮ ਦੀ ਯੋਗ ਅਗਵਾਈ ਲਈ ਸਲਾਘਾ ਕੀਤੀ।ਡਾਇਰੈਕਟਰ ਖੇਡਾਂ ਪ੍ਰੋਫੈਸ਼ਰ ਭੁਪਿੰਦਰ ਪਾਲ ਸਿੰਘ ਧੋਤ, ਪ੍ਰੈਜੀਡੈਂਟ ਸਪੋਰਸ,ਸਿਕੰਦਰ ਸਿੰਘ ਸਿੱਧੂ, ਸਹਾਇਕ ਪ੍ਰੈਜੀਡੈਂਟ ਸਪੋਰਸ ਦਿਲਬਾਗ ਸਿੰਘ ਵੀ ਇਸ ਮੌਕੇ ਮੌਜੂਦ ਸਨ।
Check Also
ਬੰਦੀ ਛੌੜ ਦਿਵਸ, ਦੀਵਾਲੀ ਦੇ ਸਨਮੁੱਖ ਸੁਲਤਾਨਵਿੰਡ ਰੋਡ ਦੇ ਬਾਜ਼ਾਰਾਂ ‘ਚ ਛਾਈ ਰੌਣਕ
ਮਿੱਟੀ ਦੇ ਦੀਵਿਆਂ ‘ਤੇ ਸਜਾਵਟੀ ਸਾਮਾਨ ਨਾਲ ਬਾਜ਼ਾਰ ਗੁਲਜ਼ਾਰ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – …
Punjab Post Daily Online Newspaper & Print Media